post

Jasbeer Singh

(Chief Editor)

Patiala News

ਨਿਊ ਇੰਡੀਅਨ ਪਬਲਿਕ ਸੀਨੀ: ਸੈਕੰ:ਸਕੂਲ ਨਾਭਾ ਦੇ ਹਿੱਸੇ ਆਇਆ ਨੈਸ਼ਨਲ ਐਵਾਰਡ

post-img

ਨਿਊ ਇੰਡੀਅਨ ਪਬਲਿਕ ਸੀਨੀ: ਸੈਕੰ:ਸਕੂਲ ਨਾਭਾ ਦੇ ਹਿੱਸੇ ਆਇਆ ਨੈਸ਼ਨਲ ਐਵਾਰਡ ਨਾਭਾ : ਪਿਛਲੇ ਦਿਨੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਅਤੇ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਕਾਬਲ ਅਧਿਆਪਕਾਂ ਦੀ ਚੋਣ ਕਰਕੇ ਨੈਸ਼ਨਲ ਐਵਾਰਡ ਲਈ ਨਾਮਜ਼ਦ ਕੀਤਾ ਗਿਆ । ਨਾਭਾ ਦੇ ਨਾਮਵਰ ਵਿਦਿਅਕ ਅਦਾਰੇ ਨਿਊ ਇੰਡੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਅਧਿਆਪਿਕਾ ਗੁਰਪ੍ਰੀਤ ਕੌਰ ਮਾਨ ਜੀ ਨੂੰ ਬੈਸਟ ਟੀਚਰ ਦਾ ਐਵਾਰਡ ਨਾਲ ਸਨਮਾਨਿਆਂ ਗਿਆ । ਪੂਰੇ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਹੈ । ਸਕੂਲ ਦੇ ਪ੍ਰਿੰਸੀਪਲ ਮੈਡਮ ਖੁਸਪਿੰਦਰ ਕੌਰ ਖਹਿਰਾ ਨੇ ਨੈਸ਼ਨਲ ਐਵਾਰਡੀ ਅਧਿਆਪਕ ਦਾ ਮੂੰਹ ਮਿੱਠਾ ਕਰਵਾਉਂਦਿਆਂ ਕਿਹਾ ਕਿ ਸਾਡੇ ਸਕੂਲ ਦੇ ਸਾਰੇ ਅਧਿਆਪਕ ਬਹੁਤ ਕਾਬਿਲ ਹਨ । ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੀ ਹਰ ਅਧਿਆਪਕ ਦੀ ਮੁੱਢਲੀ ਜ਼ਿੰਮੇਵਾਰੀ ਹੁੰਦੀ ਹੈ । ਜੋ ਸਾਡੇ ਅਧਿਆਪਕ ਬਾਖ਼ੂਬੀ ਨਿਭਾ ਰਹੇ ਹਨ । ਉਨ੍ਹਾਂ ਦੱਸਿਆ ਕਿ ਚੌਥੀ ਵਾਰ ਨੈਸ਼ਨਲ ਐਵਾਰਡ ਪ੍ਰਾਪਤ ਕਰਨਾਂ ਸਾਡੇ ਸਕੂਲ ਦੇ ਹਿੱਸੇ ਆਇਆ ਹੈ।ਇਸ ਤੋਂ ਪਹਿਲਾਂ ਵੀ ਸਕੂਲ ਨੂੰ ਬੈਸਟ ਪ੍ਰਿੰਸੀਪਲ ਐਵਾਰਡ, ਬੈਸਟ ਟੀਚਰ ਐਵਾਰਡ ਅਤੇ ਬੈਸਟ ਸਪੋਰਟਸ ਟੀਚਰ ਐਵਾਰਡ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ । ਉਨ੍ਹਾਂ ਇਹ ਵੀ ਕਿਹਾ ਕਿ ਸਾਡਾ ਸਕੂਲ ਪੜ੍ਹਾਈ ਵਿੱਚ ਹੀ ਨਹੀਂ ਬਲਕਿ ਬਾਕੀ ਐਕਟੀਵਿਟੀਜ਼ ਵਿੱਚ ਹਮੇਸ਼ਾ ਮੋਹਰੀ ਰਿਹਾ ਹੈ । ਨਿਊ ਇੰਡੀਅਨ ਪਬਲਿਕ ਸੀਨੀ ਸੈਕਡੰਰੀ ਸਕੂਲ ਦੀ ਅਧਿਆਪਕਾ ਮੈਡਮ ਗੁਰਪ੍ਰੀਤ ਕੌਰ ਨੂੰ ਨੈਸ਼ਨਲ ਐਵਾਰਡ ਮਿਲਣ ਦੇ ਹਰ ਪਾਸੇ ਚਰਚੇ ਹਨ ।

Related Post