post

Jasbeer Singh

(Chief Editor)

Patiala News

ਮਿਆਦ ਪੂਰੀ ਕਰ ਚੁੱਕੇ ਅਧਿਕਾਰੀਆਂ ਦੀ ਥਾਂ ਪੰਜਾਬੀ ਯੂਨੀਰਸਿਟੀ ਵਿਚ ਕੀਤੀਆਂ ਨਵੀਂਆਂ ਤਾਇਨਾਤੀਆਂ

post-img

ਮਿਆਦ ਪੂਰੀ ਕਰ ਚੁੱਕੇ ਅਧਿਕਾਰੀਆਂ ਦੀ ਥਾਂ ਪੰਜਾਬੀ ਯੂਨੀਰਸਿਟੀ ਵਿਚ ਕੀਤੀਆਂ ਨਵੀਂਆਂ ਤਾਇਨਾਤੀਆਂ ਪਟਿਆਲਾ, 6 ਜੁਲਾਈ : ਵਿਦਿਆ ਵਿਚਾਰੀ ਦਾ ਪਰਉਪਕਾਰੀ ਦੇ ਬੈਨਰ ਹੇਠ ਕੰਮ ਕਰ ਰਹੀ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਮੌਜੂਦਾ ਵਾਈਸ ਚਾਂਸਲਰ ਦੇ ਤੌਰ ਤੇ ਕਾਰਜਭਾਰ ਸੰਭਾਲ ਰਹੇ ਕੇ. ਕੇ. ਯਾਦਵ ਨੇ ਅਕਾਦਮਿਕ ਤੇ ਪ੍ਰਬੰਧਨ ਨਾਲ ਸੰਬੰਧਤ ਵੱਖ-ਵੱਖ ਸੀਨੀਅਰ ਅਹੁਦਿਆਂ ਤੇ ਤਾਇਨਾਤ ਅਧਿਕਾਰੀਆਂ ਦੀ ਥਾਂ ਨਵੇਂ ਅਧਿਕਾਰੀਆਂ ਦੀ ਨਿਯੁਕਤੀ ਕਰ ਦਿੱਤੀ ਹੈ ਕਿਉਂਕਿ ਪਹਿਲਾਂ ਵਾਲੇ ਅਧਿਕਾਰੀ ਆਪਣੇ ਅਹੁਦੇ ਦੀ ਮਿਆਦ ਨੂੰ ਪੁਗਾ ਚੁੱਕੇ ਸਨ। ਜਿਸਦੇ ਚਲਦਿਆਂ ਡੀਨ ਕਾਲਜ ਵਿਕਾਸ ਕੌਂਸਲ ਦੇ ਅਹੁਦੇ ਉੱਤੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਤੋਂ ਡਾ. ਬਲਰਾਜ ਸੈਣੀ, ਡੀਨ ਵਿਦਿਆਰਥੀ ਭਲਾਈ ਦੇ ਅਹੁਦੇ ਉੱਤੇ ਸੰਗੀਤ ਵਿਭਾਗ ਤੋਂ ਪ੍ਰੋ. ਨਿਵੇਦਿਤਾ ਉੱਪਲ, ਡਾਇਰੈਕਟਰ ਯੋਜਨਾ ਤੇ ਨਿਰੀਖਣ ਦੇ ਅਹੁਦੇ ਉੱਤੇ ਆਰਥਿਕ ਪਰਿਵਰਤਨ ਖੋਜ ਕੇਂਦਰ ਤੋਂ ਡਾ. ਜਸਵਿੰਦਰ ਸਿੰਘ ਬਰਾੜ ਅਤੇ ਕੰਟਰੋਲਰ ਪ੍ਰੀਖਿਆਵਾਂ ਦੇ ਅਹੁਦੇ ਉੱਤੇ ਯੂਨੀਵਰਸਿਟੀ ਸਕੂਲ ਆਫ਼ ਅਪਲਾਈਡ ਮੈਨੇਜਮੈਂਟ ਤੋਂ ਡਾ. ਮਨਜੀਤ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਡਾਇਰੈਕਟਰ, ਸੈਂਟਰ ਫ਼ਾਰ ਡਾਇਸਪੋਰਾ ਸਟੱਡੀਜ਼ ਵਜੋਂ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਵਿਭਾਗ ਦੇ ਡਾ. ਮਨਜੀਤ ਸਿੰਘ, ਡਾਇਰੈਕਟਰ ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਵਜੋਂ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ ਵਿਭਾਗ ਦੇ ਪ੍ਰੋ. ਰਮਨ ਮੈਣੀ, ਡਾਇਰੈਕਟਰ ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਵਜੋਂ ਗਣਿਤ ਵਿਭਾਗ ਤੋਂ ਡਾ. ਸਤਿਆਬੀਰ ਸਿੰਘ, ਡੀਨ, ਪੰਜ ਸਾਲਾ ਏਕੀਕ੍ਰਿਤ ਪ੍ਰੋਗਰਾਮ ਵਜੋਂ ਮਕੈਨੀਕਲ ਇੰਜਨੀਅਰਿੰਗ ਤੋਂ ਡਾ. ਇੰਦਰਪ੍ਰੀਤ ਸਿੰਘ ਆਹੂਜਾ, ਡੀਨ, ਇੰਟਰਨੈਸ਼ਨਲ ਅਫੇਅਰਜ਼ ਵਜੋਂ ਯੂਨੀਵਰਸਿਟੀ ਸਕੂਲ ਆਫ਼ ਅਪਲਾਈਡ ਮਨੇਜਮੈਂਟ ਤੋਂ ਡਾ. ਰਿਤੂ ਲਹਿਲ ਨੂੰ ਤਾਇਨਾਤ ਕੀਤਾ ਗਿਆ ਹੈ।ਇਸ ਤੋਂ ਇਲਾਵਾ ਕੋਆਰਡੀਨੇਟਰ ਰੂਸਾ ਵਜੋਂ ਕੰਮ ਕਰਦੇ ਡਾ. ਬਲਵਿੰਦਰ ਸਿੰਘ ਸੂਚ ਦੀਆਂ ਸੇਵਾਵਾਂ ’ਚ 31 ਮਾਰਚ 2025 ਤੱਕ ਵਾਧਾ ਕਰ ਦਿੱਤਾ ਗਿਆ ਹੈ। ਪਰੀਵੈਂਸ਼ਨ ਆਫ਼ ਸੈਕਸ਼ੁਅਲ ਹਰਾਸਮੈਂਟ ਆਫ਼ ਵਿਮੈਨ ਐਟ ਵਰਕਪਲੇਸ ਸੈੱਲ ਦੀ ਅੰਦਰੂਨੀ ਸ਼ਿਕਾਇਤ ਕਮੇਟੀ ਦੇ ਚੇਅਰਪਰਸਨ ਵਜੋਂ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨਜ ਇੰਜਨੀਅਰਿੰਗ ਵਿਭਾਗ ਦੇ ਡਾ. ਗੁਰਮੀਤ ਕੌਰ ਨੂੰ ਤਾਇਨਾਤ ਕੀਤਾ ਗਿਆ ਹੈ। ਕੰਪਿਊਟਰ ਸਾਇੰਸ ਵਿਭਾਗ ਦੇ ਡਾ. ਅਰੁਣ ਬਾਂਸਲ ਹਾਲ ਦੀ ਘੜੀ ਬਤੌਰ ਕੋਆਰਡੀਨੇਟਰ, ਪੋਸਟ ਮੈਟ੍ਰਿਕ ਸਕਾਲਰਸ਼ਿਪ ਵਜੋਂ ਕੰਮ ਕਰਦੇ ਰਹਿਣਗੇ।

Related Post