

ਆਈਸੀਸੀ ਨੇ ਪਾਕਿਸਤਾਨ ਕ੍ਰਿਕਟ ਬੋਰਡ ਦੀ ਸ਼ਿਕਾਇਤ ਤੋਂ ਬਾਅਦ ਨਿਊਯਾਰਕ ਵਿੱਚ ਪਾਕਿਸਤਾਨੀ ਟੀਮ ਦਾ ਹੋਟਲ ਬਦਲ ਦਿੱਤਾ ਹੈ। ਪੀਸੀਬੀ ਨੇ ਸ਼ਿਕਾਇਤ ਕੀਤੀ ਸੀ ਕਿ ਟੀ-20 ਵਿਸ਼ਵ ਕੱਪ ਦੌਰਾਨ ਹੋਟਲ ਤੋਂ ਸਟੇਡੀਅਮ ਤੱਕ ਜਾਣ ਵਿੱਚ 90 ਮਿੰਟ ਲੱਗਦੇ ਹਨ। ਚੇਅਰਮੈਨ ਮੋਹਸਿਨ ਨਕਵੀ ਦੇ ਦਖਲ ਤੋਂ ਬਾਅਦ ਪਾਕਿਸਤਾਨੀ ਟੀਮ ਨੂੰ ਕਿਸੇ ਹੋਰ ਹੋਟਲ ‘ਚ ਸ਼ਿਫਟ ਕਰ ਦਿੱਤਾ ਗਿਆ ਜੋ ਮੈਦਾਨ ਤੋਂ ਸਿਰਫ ਪੰਜ ਮਿੰਟ ਦੀ ਦੂਰੀ ‘ਤੇ ਹੈ।