
ਪੰਜਾਬੀ ਯੂਨੀਵਰਸਿਟੀ ਵਿਖੇ ਨਵ ਨਿਯੁਕਤ ਵਾਇਸ ਚਾਂਸਲਰ ਡਾ ਜਗਦੀਪ ਸਿੰਘ ਦਾ ਅਹੁਦਾ ਸੰਭਾਲਣ ਮੌਕੇ ਹੋਇਆ ਨਿੱਘਾ ਸਵਾਗਤ
- by Jasbeer Singh
- May 21, 2025

ਪੰਜਾਬੀ ਯੂਨੀਵਰਸਿਟੀ ਵਿਖੇ ਨਵ ਨਿਯੁਕਤ ਵਾਇਸ ਚਾਂਸਲਰ ਡਾ ਜਗਦੀਪ ਸਿੰਘ ਦਾ ਅਹੁਦਾ ਸੰਭਾਲਣ ਮੌਕੇ ਹੋਇਆ ਨਿੱਘਾ ਸਵਾਗਤ ( ਯੂਨੀਵਰਸਿਟੀ ਗੈਰ ਅਧਿਆਪਨ ਕਰਮਚਾਰੀ ਸੰਘ ਦੇ ਵਫ਼ਦ ਨੇ ਕੀਤੀ ਵਿਸ਼ੇਸ਼ ਮੁਲਾਕਾਤ) ਪਟਿਆਲਾ 21 ਮਈ:-( ) ਬੀਤੇ ਕੱਲ੍ਹ ਪੰਜਾਬ ਸਰਕਾਰ ਵਲੋਂ ਲਗਭਗ 13 ਮਹੀਨਿਆਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਰੈਗੂਲਰ ਵਾਇਸ ਚਾਂਸਲਰ ਦੀ ਨਿਯੁਕਤੀ ਕੀਤੀ ਗਈ ਹੈ। ਨਵ ਨਿਯੁਕਤ ਵਾਇਸ ਚਾਂਸਲਰ ਡਾ ਜਗਦੀਪ ਸਿੰਘ ਵਲੋਂ ਅੱਜ ਸਵੇਰੇ ਪੰਜਾਬੀ ਯੂਨੀਵਰਸਿਟੀ ਵਿਖੇ ਬਤੌਰ ਵਾਇਸ ਚਾਂਸਲਰ ਦਾ ਰਸਮੀ ਤੌਰ ਤੇ ਅਹੁਦਾ ਸੰਭਾਲਿਆ।ਰੈਗੂਲਰ ਵਾਇਸ ਚਾਂਸਲਰ ਦੀ ਨਿਯੁਕਤੀ ਹੋਣ ਨਾਲ ਜਿੱਥੇ ਸਿੱਖਿਆ ਦੇ ਖੇਤਰ ਵਿੱਚ ਯੂਨੀਵਰਸਿਟੀ ਆਪਣਾਂ ਬਣਦਾ ਫਰਜ਼ ਨਿਭਾਏਗੀ ,ਉਥੇ ਹੀ ਯੂਨੀਵਰਸਿਟੀ ਅਧੀਨ ਕੰਮ ਕਰਦੇ ਗੈਰ ਅਧਿਆਪਨ ਕਰਮਚਾਰੀਆਂ ਨੂੰ ਰੁਕੇ ਹੋਏ ਮਸਲੇ ਹੱਲ ਹੋਣ ਦੀ ਆਸ ਜਾਗੀ ਹੈ। ਅੱਜ ਬਤੌਰ ਵਾਇਸ ਚਾਂਸਲਰ ਦਾ ਅਹੁਦਾ ਸੰਭਾਲਣ ਮੌਕੇ ਯੂਨੀਵਰਸਿਟੀ ਗੈਰ ਅਧਿਆਪਨ ਕਰਮਚਾਰੀ ਸੰਘ ਦੇ ਵਫ਼ਦ ਵੱਲੋਂ ਵਿਸ਼ੇਸ਼ ਮੁਲਾਕਾਤ ਡਾ ਜਗਦੀਪ ਸਿੰਘ ਨਾਲ ਕੀਤੀ ਗਈ। ਕਰਮਚਾਰੀ ਸੰਘ ਦੇ ਆਗੂ ਰਾਜਿੰਦਰ ਸਿੰਘ ਬਾਗੜੀਆਂ, ਪ੍ਰਕਾਸ਼ ਸਿੰਘ ਧਾਲੀਵਾਲ, ਅਮਰਜੀਤ ਕੌਰ ਦੀ ਅਗਵਾਈ ਹੇਠ ਆਗੂਆਂ ਨੇ ਵਾਇਸ ਚਾਂਸਲਰ ਦਾ ਯੂਨੀਵਰਸਿਟੀ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ। ਆਗੂਆਂ ਨੇ ਡਾ ਜਗਦੀਪ ਸਿੰਘ ਨੂੰ ਜੀ ਆਇਆਂ ਨੂੰ ਆਖਦਿਆਂ ਪੰਜਾਬੀ ਯੂਨੀਵਰਸਿਟੀ ਵਿਖੇ ਨਿਯੁਕਤੀ ਲਈ ਮੁਬਾਰਕਬਾਦ ਦਿੱਤੀ। ਕਰਮਚਾਰੀ ਆਗੂ ਰਾਜਿੰਦਰ ਸਿੰਘ ਬਾਗੜੀਆਂ ਵਲੋਂ ਗੈਰ ਅਧਿਆਪਨ ਕਰਮਚਾਰੀਆਂ ਦੇ ਮਸਲਿਆਂ ਬਾਰੇ ਵਾਇਸ ਚਾਂਸਲਰ ਵਲੋਂ ਆਉਂਣ ਵਾਲੇ ਦਿਨਾਂ ਵਿੱਚ ਵਿਸ਼ੇਸ਼ ਮੀਟਿੰਗ ਕਰਨ ਦੀ ਗੱਲ ਕਹੀਂ। ਅੱਜ ਸਾਰਾ ਦਿਨ ਵਾਇਸ ਚਾਂਸਲਰ ਡਾ ਜਗਦੀਪ ਸਿੰਘ ਹੁਰਾਂ ਨੂੰ ਮਿਲਣ ਲਈ ਵੱਖ ਵੱਖ ਕਰਮਚਾਰੀਆਂ, ਸੰਗਠਨਾਂ, ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਭੀੜ ਵਾਇਸ ਚਾਂਸਲਰ ਦਫ਼ਤਰ ਵਿਖੇ ਵੇਖਣ ਨੂੰ ਮਿਲੀ। ਅੱਜ ਦੀ ਮੁਲਾਕਾਤ ਦੌਰਾਨ ਆਗੂ ਰਾਜਿੰਦਰ ਸਿੰਘ ਬਾਗੜੀਆਂ, ਪ੍ਰਕਾਸ਼ ਸਿੰਘ ਧਾਲੀਵਾਲ, ਅਮਰਜੀਤ ਕੌਰ ਗਿੱਲ, ਤੇਜਿੰਦਰ ਸਿੰਘ, ਪ੍ਰਭਜੋਤ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਜਗਤਾਰ ਸਿੰਘ ਲਚਕਾਣੀ,ਲੱਖੀ ਰਾਮ, ਭੁਪਿੰਦਰ ਸਿੰਘ ਢਿੱਲੋਂ,ਪਰਮਜੀਤ ਸਿੰਘ ਯੁਕੋ, ਮੁਹੰਮਦ ਜ਼ਹੀਰ,ਕਰਨੈਲ ਸਿੰਘ , ਜਗਤਾਰ ਸਿੰਘ ਪਾਤੜਾਂ, ਗੁਰਿੰਦਰ ਸਿੰਘ, ਭੁਪਿੰਦਰ ਸਿੰਘ ਪ੍ਰੀਖਿਆ ਸ਼ਾਖਾ,ਪਰਵਿੰਦਰ ਕੌਰ ਅਤੇ ਰਾਜਪ੍ਰੀਤ ਕੌਰ ਸਿੱਧੂ ਕਰਮਚਾਰੀ ਮੌਜੂਦ ਰਹੇ।
Related Post
Popular News
Hot Categories
Subscribe To Our Newsletter
No spam, notifications only about new products, updates.