
ਹਾਈਪਰਟੈਨਸ਼ਨ ਦੇ ਮਰੀਜਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ : ਸਿਵਲ ਸਰਜਨ
- by Jasbeer Singh
- May 21, 2025

ਹਾਈਪਰਟੈਨਸ਼ਨ ਦੇ ਮਰੀਜਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ : ਸਿਵਲ ਸਰਜਨ ਪਟਿਆਲਾ, 21 ਮਈ 2025 : ਜਿਲ੍ਹਾ ਸਿਹਤ ਵਿਭਾਗ ਵੱਲੋਂ ਹਾਈਪਰਟੈਨਸ਼ਨ ਦੀ ਜਾਗਰੂਕਤਾ ਲਈ ਸਰਕਾਰੀ ਨਰਸਿੰਗ ਸਕੂਲ ਮਾਤਾ ਕੁਸ਼ਲਿਆ ਹਸਪਤਾਲ ਦੀਆਂ ਵਿਦਿਆਰਥਣਾਂ ਦੁਆਰਾ ਇੱਕ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਨੂੰ ਸਿਵਲ ਸਰਜਨਡਾ. ਜਗਪਾਲਇੰਦਰ ਸਿੰਘ ਅਤੇ ਡਾ. ਐਸ. ਜੈ ਸਿੰਘ ਮੈਡੀਕਲ ਸੁਪਰਡੈਂਟ ਮਾਤਾ ਕੁਸ਼ੱਲਿਆ ਹਸਪਤਾਲ ਵੱਲੋਂ ਸਰਕਾਰੀ ਨਰਸਿੰਗ ਸਕੂਲ ਤੋਂਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਰੈਲੀ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇ ਕਿਹਾ ਕਿ ਹਾਈਪਰਟੈਂਸ਼ਨ ਜਿਸ ਨੂੰਆਮ ਭਾਸ਼ਾ ਵਿੱਚ ਵਧਿਆ ਹੋਇਆ ਬੱਲਡ ਪ੍ਰੈਸ਼ਰ ਕਿਹਾ ਜਾਂਦਾ ਹੈ, ਤੋਂ ਬਚਾਅ ਲਈ ਦਿਵਸ ਮਨਾਉਣ ਦਾ ਮੁੱਖ ਉਦੇਸ਼ ਬੱਲਡ ਪ੍ਰੈਸ਼ਰ ਦੇਵੱਧਣ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨਾ ਹੈ, ਤਾਂ ਜੋ ਬੱਲਡ ਪ੍ਰੈਸ਼ਰ ਦੇ ਵੱਧਣ ਨਾਲ ਲੋਕਾਂ ਨੂੰ ਦਿਲ ਦਾ ਦੌਰਾ ਪੈਣਾ, ਦਿਮਾਗ ਦੀ ਨਾੜੀ ਦਾ ਫੱਟਣਾ, ਦਿਲ ਦਾ ਫੇਲ ਹੋਣਾ, ਗੁਰਦੇ ਖਰਾਬ ਹੋਣਾ, ਅੱਖਾਂ ਦੀ ਰੋਸ਼ਨੀ ਦਾ ਖਤਮ ਹੋਣਾਂ ਆਦਿ ਵਰਗੀਆਂਬਿਮਾਰੀਆਂ ਤੋਂ ਬਚਾਇਆ ਜਾ ਸਕੇ । ਉਹਨਾਂ ਕਿਹਾ ਕਿ ਅੱਜ ਦੁਨੀਆਂ ਵਿੱਚ ਹਰ ਚੌਥਾ ਮਨੁੱਖ ਵੱਧਦੇ ਬੱਲਡ ਪ੍ਰੈਸ਼ਰ ਦੀ ਬਿਮਾਰੀ ਦਾਸ਼ਿਕਾਰ ਹੋ ਰਿਹਾ ਹੈ।ਕਈ ਵਾਰੀ ਇਸ ਦੇ ਕੋਈ ਸ਼ੁਰੂਆਤੀ ਲੱਛਣ ਸਾਹਮਣੇ ਨਹੀਂ ਆਉਂਦੇ, ਪ੍ਰੰਤੁ ਗੰਭੀਰ ਬਿਮਾਰੀ ਹਾਰਟ ਅਟੈਕ ਜਾਂਸਟਰੋਕ ਹੋਣ ਤੇ ਹੀ ਇਸ ਪਤਾ ਲਗਦਾ ਹੈ। ਇਸ ਲਈ 30 ਸਾਲ ਤੋਂ ਵੱਧ ਉਮਰ ਦੇ ਹਰੇਕ ਨਾਗਰਿਕ ਲਈ ਨਿਯਮਿਤ ਤੌਰ ਤੇ ਆਪਣਾਬੱਲਡ ਪ੍ਰੈਸ਼ਰ ਚੈਕ ਕਰਵਾਉਂਦੇ ਰਹਿਣਾ ਚਾਹੀਦਾ ਹੈ । ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਬਲਕਾਰ ਸਿੰਘਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੀਵਨ ਸ਼ੈਲੀ ਵਿਚ ਬਦਲਾਅ ਲਿਆ ਕੇ ਅਤੇ ਖਾਣ ਪੀਣ ਵਾਲੀਆਂ ਆਦਤਾਂ ਵਿਚ ਤਬਦੀਲੀ ਲਿਆ ਕੇ ਇਸ ਬਿਮਾਰੀ ਤੇ ਕਾਫੀਹੱਦ ਤਕ ਕਾਬੂ ਪਾਇਆ ਜਾ ਸਕਦਾ ਹੈ । ਅਲਕੋਹਲ ਅਤੇ ਤੰਬਾਕੂ ਪਦਾਰਥਾਂ, ਫੈਟ, ਤਲੀਆਂ ਤੇ ਮਸਾਲੇਦਾਰ ਚੀਜਾਂ ਦੀ ਵਰਤੋਂ ਤੋਂ ਪਰਹੇਜ ਕਰਕੇ, ਸੰਤੁਲਿਤ ਖੁਰਾਕ ਜਿਸ ਵਿਚ ਹਰੇ ਪੱਤੇਦਾਰ ਸਬਜੀਆਂ,ਫੱਲ-ਫਰੂਟ ਅਤੇ ਘੱਟ ਫੈਟ ਵਾਲੀਆਂ ਚੀਜਾਂ ਦਾ ਸੇਵਨ ਕਰਕੇ ਬੱਲਡਪ੍ਰੈਸ਼ਰ ਨੂੰ ਕਾਫੀ ਹੱਦ ਤੱਕ ਨਾਰਮਲ ਰੱਖਿਆ ਜਾ ਸਕਦਾ ਹੈ ਅਤੇ ਰੋਜਾਨਾਂ ਦੀ ਕਸਰਤ ਕਰਨੀ ਵੀ ਜਰੂਰੀ ਹੈ, ਜੇਕਰ ਕਿਸੇ ਦਾ ਬੀ. ਪੀ. ਵਧਦਾ ਹੈ ਤਾਂ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਦੇ ਡਾਕਟਰ ਕੋਲੋ ਚੇਕਅਪ ਕਰਵਾ ਕੇ ਦਵਾਈ ਲੈਣੀ ਚਾਹੀਦੀ ਹੈ । ਉਹਨਾਂ ਦੱਸਿਆ ਕਿ ਹਾਈਪਰਟੈਨਸ਼ਨ ਤੋਂ ਬਚਾਅ ਸਬੰਧੀ ਅਵੇਅਰਨੈਸ ਐਕਟੀਵਿਟੀ 17 ਮਈ ਤੋਂ 17 ਜੂਨ ਤੱਕ ਲਗਾਤਾਰ ਜਾਰੀ ਰਹਿਣਗੀਆਂ । ਇਸ ਮੌਕੇ ਪ੍ਰਿੰਸੀਪਲ ਨਰਸਿੰਗ ਸਕੂਲ ਗੁਰਮੀਤ ਕੌਰ, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ ਅਤੇ ਜਸਜੀਤ ਕੌਰ, ਡੀ. ਪੀ. ਐਮ. ਰਿਤਿਕਾ ਗਰੋਵਰ, ਜਿਲ੍ਹਾ ਬੀ. ਸੀ. ਸੀ. ਕੁਆਰਡੀਨੇਟਰ ਜਸਬੀਰ ਕੌਰ, ਬੀ. ਈ. ਈ. ਸ਼ਾਯਾਨ ਜ਼ਫਰ, ਜਿਲ੍ਹਾ ਲੈਪਰੋਸੀ ਸੁਪਰਵਾਈਜ਼ਰ ਕੁਲਦੀਪ ਕੌਰ, ਨਰਸਿੰਗ ਸਕੂਲ ਦੇ ਸਾਰੇ ਟੀਚਰ ਅਤੇ ਵਿਦਿਆਰਥਨਾਂ ਸ਼ਾਮਲ ਹੋਏ ।
Related Post
Popular News
Hot Categories
Subscribe To Our Newsletter
No spam, notifications only about new products, updates.