
ਗੈਂਗਸਟਰਜ਼ ਨੂੰ ਫਰਜੀ ਪਾਸਪੋਰਟ ਰਾਹੀਂ ਵਿਦੇਸ਼ ਭੇਜਣ ਵਾਲਾ ਐਨ. ਆਈ. ਏ. ਵਲੋ਼ ਗ੍ਰਿਫ਼ਤਾਰ
- by Jasbeer Singh
- June 12, 2025

ਗੈਂਗਸਟਰਜ਼ ਨੂੰ ਫਰਜੀ ਪਾਸਪੋਰਟ ਰਾਹੀਂ ਵਿਦੇਸ਼ ਭੇਜਣ ਵਾਲਾ ਐਨ. ਆਈ. ਏ. ਵਲੋ਼ ਗ੍ਰਿਫ਼ਤਾਰ ਨਵੀਂ ਦਿੱਲੀ, 12 ਜੂਨ : ਗੈਂਗਸਟਰਾਂ ਨੂੰ ਨਕਲੀ ਪਾਸਪੋਰਟ ਬਣਾ ਕੇ ਵਿਦੇਸ਼ ਭੇਜਣ ਵਿਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਰਾਹੁਲ ਸਰਕਾਰ ਨਾਮੀ ਵਿਅਕਤੀ ਨੂੰ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਉਤਰਾਖੰਡ ਤੋਂ ਗ੍ਰਿਫ਼ਤਾਰ ਕੀਤਾ ਹੈ। ਰਾਹੁਲ ਹੁਣ ਤੱਕ ਵੱਡੀ ਗਿਣਤੀ ਵਿਚ ਗੈਂਗਸਟਰਜ਼ ਨੂੰ ਆਪਣੇ ਨਕਲੀ ਪਾਸਪੋਰਟ ਨੈਟਵਰਕ ਰਾਹੀਂ ਵਿਦੇਸ਼ਾਂ ਵਿਚ ਭੇਜ ਚੁੱਕਿਆ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਵੀ ਸੀ ਜਾਣ ਦੀ ਤਾਕ ਵਿਚ ਈ. ਡੀ. ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਰਾਜਸਥਾਨ ਦੇ ਪ੍ਰਸਿੱਧ ਗੈਂਗਸਟਰ ਲਾਰੈਂਸ ਬਿਸ਼ਨੋਈ ਵੀ ਇਸੇ ਫਰਜੀ ਪਾਸਪੋਰਟ ਨੈਟਵਰਕ ਰਾਹੀਂ ਜੇਲ ਵਿਚ ਬੈਠਿਆਂ ਹੀ ਵਿਦੇਸ਼ ਭੱਜਣ ਦੀ ਯੋਜਨਾ ਬਣਾ ਰਿਹਾ ਸੀ ਅਤੇ ਰਾਹੁਲ ਸਰਕਾਰ ਨਾਲ ਮਿਲ ਕੇ ਨੈਟਵਰਕ ਨੂੰ ਚਲਾ ਵੀ ਰਿਹਾ ਸੀ। ਈ. ਡੀ. ਜਾਂਚ ਵਿਚ ਪਾਇਆ ਗਿਆ ਕਿ ਇਹ ਨੈਟਵਰਕ ਚੰਡੀਗੜ੍ਹ, ਪੰਜਾਬ, ਦਿੱਲੀ, ਹਰਿਆਣਾ ਤੇ ਰਾਜਸਥਾਨ ਆਦਿ ਵਿਖੇ ਸਰਗਰਮ ਸੀ। ਰਾਹੁਲ ਸਰਕਾਰ ਹੁਣ ਤੱਕ 50 ਦੇ ਕਰੀਬ ਗੈਂਗਸਟਰਜ਼ ਨੂੰ ਬਾਹਰ ਭੇਜ ਵੀ ਚੁੱਕਿਆ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.