
ਕਰੀਬ 15.5 ਕਰੋੜ ਰੁਪਏ ਦੀ ਲਾਗਤ ਨਾਲ ਐਸ.ਟੀ.ਪੀ. ਨਿਰਮਾਣ ਦਾ ਕਾਰਜ ਜੰਗੀ ਪੱਧਰ 'ਤੇ ਜਾਰੀ: ਨਰਿੰਦਰ ਕੌਰ ਭਰਾਜ
- by Jasbeer Singh
- June 12, 2025

ਕਰੀਬ 15.5 ਕਰੋੜ ਰੁਪਏ ਦੀ ਲਾਗਤ ਨਾਲ ਐਸ.ਟੀ.ਪੀ. ਨਿਰਮਾਣ ਦਾ ਕਾਰਜ ਜੰਗੀ ਪੱਧਰ 'ਤੇ ਜਾਰੀ: ਨਰਿੰਦਰ ਕੌਰ ਭਰਾਜ ਕਰੀਬ 05 ਕਰੋੜ ਰੁਪਏ ਦੀ ਲਾਗਤ ਨਾਲ ਪੰਪਿੰਗ ਸਿਸਟਮ ਅਤੇ ਫੋਕਲ ਪੁਆਇੰਟ ਤੋਂ ਸੁਨਾਮ ਰੋਡ ਤਕ ਬਣਾਈ ਜਾ ਰਹੀ ਹੈ ਆਰ.ਸੀ.ਸੀ. ਲਾਈਨ ਹਲਕਾ ਵਿਧਾਇਕ ਵੱਲੋਂ ਐਸ.ਟੀ.ਪੀ. ਨਿਰਮਾਣ ਕਾਰਜ ਦਾ ਜਾਇਜ਼ਾ ਸ਼ਹਿਰ ਨੂੰ ਸੀਵਰੇਜ ਸਬੰਧੀ ਦਿੱਕਤਾਂ ਤੋਂ ਮਿਲੇਗੀ ਨਿਜਾਤ ਖੇਤਾਂ ਦੀ ਸਿੰਜਾਈ ਲਈ ਵਰਤਿਆ ਜਾਵੇਗਾ ਟਰੀਟ ਕੀਤਾ ਪਾਣੀ ਸੰਗਰੂਰ, 12 ਜੂਨ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬਹੁਪੱਖੀ ਵਿਕਾਸ ਲਈ ਕਾਰਜ ਲਗਾਤਾਰ ਜਾਰੀ ਹਨ, ਜਿਨ੍ਹਾਂ ਦੀ ਲੜੀ ਤਹਿਤ ਸੰਗਰੂਰ ਸ਼ਹਿਰ ਨੂੰ ਸੀਵਰੇਜ ਸਬੰਧੀ ਦਿੱਕਤਾਂ ਤੋਂ ਨਿਜਾਤ ਦਿਵਾਉਣ ਲਈ ਸੁਨਾਮ ਰੋਡ ਵਿਖੇ ਕਰੀਬ 15.5 ਕਰੋੜ ਰੁਪਏ ਦੀ ਲਾਗਤ ਨਾਲ 11 ਐਮ.ਐਲ.ਡੀ. ਸਮਰੱਥਾ ਵਾਲੇ ਸੀਵੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ.) ਦੇ ਨਿਰਮਾਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ, ਜਿਹੜਾ ਕਿ ਮਾਰਚ 2026 ਤਕ ਮੁਕੰਮਲ ਕਰਨ ਲਿਆ ਜਾਵੇਗਾ ਅਤੇ ਇਸ ਦਾ ਟਰੀਟ ਕੀਤਾ ਪਾਣੀ ਖੇਤਾਂ ਵਿੱਚ ਸਿੰਜਾਈ ਕਾਰਜਾਂ ਲਈ ਵਰਤਿਆ ਜਾਵੇਗਾ, ਜਿਸ ਨਾਲ ਖੇਤਾਂ ਲਈ ਵਰਤੇ ਜਾਣ ਵਾਲੇ ਧਰਤੀ ਹੇਠਲੇ ਪਾਣੀ ਉੱਤੇ ਨਿਰਭਰਤਾ ਘਟੇਗੀ। ਇਹ ਜਾਣਕਾਰੀ ਹਲਕਾ ਸੰਗਰੂਰ ਦੀ ਵਿਧਾਇਕ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਨੇ ਐਸ.ਟੀ.ਪੀ. ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ।ਇਸ ਐਸ.ਟੀ.ਪੀ. ਦੇ ਨਾਲ ਕਰੀਬ 05 ਕਰੋੜ ਰੁਪਏ ਦੀ ਲਾਗਤ ਨਾਲ ਪੰਪਿੰਗ ਸਿਸਟਮ ਅਤੇ ਫੋਕਲ ਪੁਆਇੰਟ ਤੋਂ ਸੁਨਾਮ ਰੋਡ ਤਕ ਆਰ.ਸੀ.ਸੀ. ਲਾਈਨ ਵੀ ਬਣਾਈ ਜਾ ਰਹੀ ਹੈ, ਜਿਸ ਨਾਲ ਸੀਵਰੇਜ ਦਾ ਪਾਣੀ ਪੰਪ ਕਰ ਕੇ ਐਸ.ਟੀ.ਪੀ. ਵਿੱਚ ਪਾਇਆ ਜਾਵੇਗਾ। ਹਲਕਾ ਵਿਧਾਇਕ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਸੰਗਰੂਰ ਵਾਸੀਆਂ ਦੀ ਚਿਰਕੋਣੀ ਮੰਗ ਪੂਰੀ ਹੋਵੇਗੀ ਤੇ ਉਨ੍ਹਾਂ ਨੂੰ ਸੀਵਰੇਜ ਸਬੰਧੀ ਦਪਰੇਸ਼ ਦਿੱਕਤਾਂ ਤੋਂ ਨਿਜਾਤ ਮਿਲੇਗੀ। ਹਲਕਾ ਵਿਧਾਇਕ ਨੇ ਕਿਹਾ ਕਿ ਲੋਕ ਪੱਖੀ ਕੰਮਾਂ ਨੂੰ ਪੂਰਨ ਪਾਰਦਰਸ਼ੀ ਢੰਗ ਨਾਲ ਤੈਅ ਸਮੇਂ ਮੁਤਾਬਕ ਨੇਪਰੇ ਚਾੜ੍ਹਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਰਜੀਹ ਹੈ ਤਾਂ ਜੋ ਲੋਕਾਂ ਨੇ ਜਿਸ ਆਸ ਨਾਲ ਇਸ ਪਾਰਟੀ ਨੂੰ ਬਹੁਮਤ ਦੇ ਕੇ ਚੁਣਿਆ, ਉਸ ਆਸ ਉੱਤੇ ਪੂਰਾ ਉੱਤਰਿਆ ਜਾ ਸਕੇ। ਇਸ ਮਕਸਦ ਨੂੰ ਲੈ ਕੇ ਸੰਗਰੂਰ ਸ਼ਹਿਰ ਸਮੇਤ ਸਮੁੱਚੇ ਹਲਕੇ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ। ਵਿਕਾਸ ਕਾਰਜਾਂ ਬਾਬਤ ਫੰਡਾਂ ਦੀ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ, ਜਦਕਿ ਪਿਛਲੀਆਂ ਸਰਕਾਰਾਂ ਵੇਲੇ ਪ੍ਰੋਜੈਕਟ ਪਾਸ ਤਾਂ ਹੋ ਜਾਂਦੇ ਸਨ ਪਰ ਸਿਰੇ ਨਹੀਂ ਚੜ੍ਹਦੇ ਸਨ ਕਿਉਂਕਿ ਉਨ੍ਹਾਂ ਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਫਰਕ ਸੀ ਤੇ ਲੋਕਾਂ ਲਈ ਕੰਮ ਕਰਨਾ ਉਨ੍ਹਾਂ ਦੀ ਤਰਜੀਹ ਨਹੀਂ ਸੀ। ਇਸ ਪ੍ਰੋਜੈਕਟ ਦੇ ਪੂਰੇ ਹੋਣ ਨਾਲ ਕਿਸਾਨਾਂ ਨੂੰ ਵੀ ਲਾਭ ਮਿਲੇਗਾ ਕਿਉਂਕਿ ਪਲਾਂਟ ਦਾ ਟਰੀਟ ਕੀਤਾ ਪਾਣੀ ਖੇਤਾਂ ਵਿੱਚ ਸਿੰਜਾਈ ਵਰਤਿਆ ਜਾਵੇਗਾ ਤੇ ਧਰਤੀ ਹੇਠਲੇ ਪਾਣੀ ਉੱਤੇ ਪਾਣੀ ਦੀ ਵਰਤੋਂ ਘਟੇਗੀ ਤੇ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ। ਇਸ ਮੌਕੇ ਐਸ. ਡੀ. ਓ. ਸੀਵਰੇਜ ਬੋਰਡ ਸ਼੍ਰੀ ਲਲਿਤ ਮਿੱਤਲ, ਜੇ.ਈ. ਸਿਮਰਜੀਤ ਸਿੰਘ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ, ਸ਼ਹਿਰ ਵਾਸੀ ਤੇ ਨੇੜਲੇ ਪਿੰਡਾਂ ਦੇ ਲੋਕ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.