ਐੱਨ. ਆਈ. ਏ. ਨੇ ਆਰੰਭ ਕੀਤੀ ਪੱਛਮੀ ਬੰਗਾਲ `ਚ ਹਿੰਸਾ ਦੀ ਜਾਂਚ ਕੋਲਕਾਤਾ, 2 ਫਰਵਰੀ 2026 : ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਪੱਛਮੀ ਬੰਗਾਲ ਦੇ ਮੁਰਸਿ਼ਦਾਬਾਦ ਜਿ਼ਲੇ ਦੇ ਬੇਲਡਾਂਗਾ `ਚ ਭੜਕੀ ਹਿੰਸਾ ਦੀ ਜਾਂਚ ਸ਼ਨੀਵਾਰ ਨੂੰ ਆਰੰਭ ਕੀਤੀ । ਇਹ ਹਿੱਸਾ ਝਾਰਖੰਡ `ਚ ਇਸ ਮਹੀਨੇ ਦੀ ਸ਼ੁਰੂਆਤ `ਚ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਦੀ ਖ਼ਬਰ ਤੋਂ ਬਾਅਦ ਭੜਕੀ ਸੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਬੇਲਡਾਂਗਾ ਪੁਲਸ ਥਾਣੇ ਪਹੁੰਚ ਐਨ. ਆਈ. ਏ. ਨੇ ਮੰਗੇ ਦਸਤਾਵੇਜ਼ ਐੱਨ. ਆਈ. ਏ. ਦੀ ਇਕ ਟੀਮ ਸਵੇਰੇ ਬੇਲਡਾਂਗਾ ਪੁਲਸ ਥਾਣੇ ਪਹੁੰਚੀ ਅਤੇ ਜਾਂਚ `ਚ ਪਹਿਲਾਂ ਤੋਂ ਸ਼ਾਮਲ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਤੋਂ ਦਸਤਾਵੇਜ਼ ਮੰਗੇ । ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕੇਂਦਰੀ ਏਜੰਸੀ ਨੇ ਨਵੇਂ ਸਿਰੇ ਤੋਂ ਐੱਫ. ਆਈ. ਆਰ. ਦਰਜ ਕੀਤੀ ਹੈ । ਐੱਨ. ਆਈ. ਏ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਾਂਚ ਦਾ ਮੁੱਖ ਉਦੇਸ਼ ਇਹ ਨਿਰਧਾਰਤ ਕਰਨਾ ਹੈ ਕਿ ਕੀ ਹਿੰਸਾ ਕਿਸੇ ਸੰਗਠਿਤ ਸਾਜਿ਼ਸ਼, ਫਰਜ਼ੀ ਜਾਂ ਗੁੰਮਰਾਹਕੁੰਨ ਜਾਣਕਾਰੀ ਦੇ ਪ੍ਰਸਾਰ ਜਾਂ ਫਿਰਕੂ ਭਾਵਨਾਵਾਂ ਨੂੰ ਭੜਕਾਉਣ ਲਈ ਜਾਣ-ਬੁੱਝ ਕੇ ਕੀਤੀ ਗਈ ਉਕਸਾਵੇ ਦੀ ਕਾਰਵਾਈ ਦਾ ਨਤੀਜਾ ਸੀ ।
