post

Jasbeer Singh

(Chief Editor)

Patiala News

ਸੁਖਬੀਰ ਬਾਦਲ 'ਤੇ ਹਮਲੇ ਦੀ ਐਨ.ਆਈ.ਏ ਤੋਂ ਹੋਵੇ ਜਾਂਚ : ਬਿੱਟੂ ਚੱਠਾ

post-img

ਸੁਖਬੀਰ ਬਾਦਲ 'ਤੇ ਹਮਲੇ ਦੀ ਐਨ.ਆਈ.ਏ ਤੋਂ ਹੋਵੇ ਜਾਂਚ : ਬਿੱਟੂ ਚੱਠਾ - ਸੂਬੇ ਦੀ ਸਿਆਸੀ ਜਮਾਤ ਕਟੜਵਾਦੀਆਂ ਨਾਲ ਮਿਲ ਕਰ ਰਹੀ ਹੈ ਕੰਮ ਪਟਿਆਲਾ  : ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਦਿਹਾਤੀ ਤੋਂ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਪਾਰਟੀ ਦੇ ਸੀਨੀਅਰ ਨੇਤਾ ਸੁਖਬੀਰ ਸਿੰਘ ਬਾਦਲ 'ਤੇ ਬੀਤੇ ਸਮੇ ਦੌਰਾਨ ਹੋਏ ਹਮਲੇ ਦੀ ਜਾਂਚ ਐਨ.ਆਈਏ ਕੋਲੋ ਕਰਵਾਈ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ । ਬਿੱਟੂ ਚੱਠਾ ਨੇ ਆਖਿਆ ਕਿ ਸੁਖਬੀਰ ਸਿੰਘ ਬਾਦਲ 'ਤੇ ਹਮਲੇ ਦੀ ਕੋਸ਼ਿਸ਼ ਕਰਨ ਵਾਲੇ ਨਰਾਇਣ ਸਿੰਘ ਚੌੜਾ ਨੂੰ ਜ਼ਮਾਨਤ ਮਿਲਣਾ ਇਕ ਡੂੰਘੀ ਸਾਜਿਸ ਹੈ । ਉਨਾ ਕਿਹਾ ਕਿ ਸੂਬੇ ਦੀ ਸਿਆਸੀ ਜਮਾਤ ਕੱਟੜਵਾਦੀ ਅਪਰਾਧੀਆਂ ਨਾਲ ਰਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ਦੀ ਜਾਣ-ਬੁੱਝ ਕੇ ਢਿੱਲੀ ਜਾਂਚ ਕੀਤੀ ਗਈ ਤਾਂ ਜੋ ਹਮਲਾਵਰ ਨਰਾਇਣ ਸਿੰਘ ਚੌੜਾ ਨੂੰ ਜ਼ਮਾਨਤ ਮਿਲ ਸਕੇ । ਬਿਟੂ ਚੱਠਾ ਨੇ ਆਖਿਆ ਕਿ ਇਸ ਮਾਮਲੇ ਅੰਦਰ ਇਨੀ ਢੀਲੀ ਵਰਤੀ ਗਈ ਕਿ ਸਿਰਫ਼ ਸਾਢੇ ਤਿੰਨ ਮਹੀਨਿਆਂ ਵਿਚ ਮੁਲਜ਼ਮ ਨਰਾਇਣ ਚੌੜਾ ਜ਼ਮਾਨਤ ਲੈਣ ਵਿੱਚ ਸਫਲ ਹੋ ਗਿਆ, ਜੋਕਿ ਇੱਕ ਡੂੰਘੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਐੱਫ. ਆਈ. ਆਰ. ਵਿਚ ਪੁਲਸ ਨੂੰ ਇਸ ਗੱਲ ਦਾ ਜ਼ਿਕਰ ਕਰਨਾ ਚਾਹੀਦਾ ਸੀ ਕਿ ਪੁਲਸ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਬਚਾਅ ਕਿਸ ਨੇ ਕੀਤਾ ਉਨ੍ਹਾਂ ਮੰਗ ਕੀਤੀ ਕਿ ਮਾਮਲੇ ਨਾਲ ਸਬੰਧਤ ਸੀਨੀਅਰ ਪੁਲਸ ਅਫ਼ਸਰਾਂ ਦੀ ਭੂਮਿਕਾ ਨੂੰ ਲੈ ਕੇ ਵੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸਚ ਸਾਹਮਣੇ ਆ ਸਕੇ ।

Related Post