
ਨਿਹੰਗ ਸਿੰਘ ਨੇ ਘੋੜੇ ਤੋਂ ਉਤਰ ਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਕੀਤੀ ਬੇਅਦਬੀ
- by Jasbeer Singh
- November 12, 2024

ਨਿਹੰਗ ਸਿੰਘ ਨੇ ਘੋੜੇ ਤੋਂ ਉਤਰ ਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਕੀਤੀ ਬੇਅਦਬੀ ਚੰਡੀਗੜ੍ਹ : ਸ਼੍ਰੀ ਅਚਲੇਸ਼ਵਰ ਧਾਮ ਦੇ ਸਰੋਵਰ ’ਚ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਮੁਤਾਬਿਕ ਇੱਕ ਨਿਹੰਗ ਸਿੰਘ ਨੇ ਘੋੜੇ ਤੋਂ ਉਤਰ ਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਬੇਅਦਬੀ ਕੀਤੀ। ਇਸ ਦੌਰਾਨ ਜਦੋਂ ਮੰਦਰ ਦੇ ਸੇਵਾਦਾਰ ਰੁਕੇ ਤਾਂ ਨਿਹੰਗ ਸਿੰਘ ਨੇ ਸੇਵਾਦਾਰਾਂ 'ਤੇ ਕੁਹਾੜੀ ਨਾਲ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ । ਹੈਰਾਨੀ ਦੀ ਗੱਲ ਇਹ ਹੈ ਕਿ ਮਾਮਲੇ ਦੀ ਸੂਚਨਾ ਮਿਲਣ ਦੇ ਬਾਵਜੂਦ ਖ਼ਬਰ ਲਿਖੇ ਜਾਣ ਤੱਕ ਐਸ. ਐਚ. ਓ. ਤੋਂ ਇਲਾਵਾ ਕੋਈ ਵੀ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਿਆ। ਝੀਲ ਦੀ ਬੇਅਦਬੀ ਨੂੰ ਲੈ ਕੇ ਹਿੰਦੂ ਸੰਗਠਨਾਂ 'ਚ ਭਾਰੀ ਗੁੱਸਾ ਹੈ। ਮੰਦਰ ਟਰੱਸਟ ਦੇ ਪਵਨ ਕੁਮਾਰ ਨੇ ਇਸ ਮਾਮਲੇ ਵਿੱਚ ਕਿਹਾ ਕਿ ਨਿਹੰਗ ਸਿੰਘ ਨੇ ਜੋ ਵੀ ਕੀਤਾ ਉਹ ਨਿੰਦਣਯੋਗ ਹੈ । ਕੁਝ ਲੋਕ ਮੇਲੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਨ੍ਹਾਂ ਖਿਲਾਫ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਇਹ ਕਾਰਨਾਮਾ ਹਿੰਦੂ ਸਿੱਖ ਦੇ ਵਿਚਾਲੇ ਲੜਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਸਬੰਧੀ ਡੇਰੇ ਤੋਂ ਕੁਝ ਬੰਦੇ ਆਏ ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬੰਦੇ ਤੋਂ ਗਲਤੀ ਹੋਈ ਹੈ, ਜਿਸ ਤੋਂ ਬਾਅਦ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ ।