
ਨਿਹੰਗ ਸਿੰਘ ਬਿਪਰਵਾਦੀ ਰੀਤਾਂ ਦੇ ਧਾਰਨੀ ਨਾ ਬਨਣ ਸਿੱਖ ਗੁਰਮਰਯਾਦਾ ਦੇ ਧਾਰਨੀ ਹੋਣ : ਬਾਬਾ ਬਲਬੀਰ ਸਿੰਘ ਅਕਾਲੀ
- by Jasbeer Singh
- July 11, 2024
-1720699220.jpg)
ਨਿਹੰਗ ਸਿੰਘ ਬਿਪਰਵਾਦੀ ਰੀਤਾਂ ਦੇ ਧਾਰਨੀ ਨਾ ਬਨਣ ਸਿੱਖ ਗੁਰਮਰਯਾਦਾ ਦੇ ਧਾਰਨੀ ਹੋਣ : ਬਾਬਾ ਬਲਬੀਰ ਸਿੰਘ ਅਕਾਲੀ ਅੰਮ੍ਰਿਤਸਰ, 11 ਜੁਲਾਈ : ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾਵਹੀਰ ਚੱਕ੍ਰਵਰਤੀ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੋਸ਼ਲ ਮੀਡੀਏ ਤੇ ਨਿਹੰਗ ਸਿੰਘਾਂ ਸਬੰਧੀ ਚੱਲ ਰਹੀਆਂ ਕੁੱਝ ਵਿਵਾਦਤ ਵੀਡੀਓ ਦਾ ਤਿੱਖਾ ਨੋਟਿਸ ਲੈਂਦਿਆਂ ਕਿਹਾ ਕਿ ਕੋਈ ਵੀ ਨਿਹੰਗ ਸਿੰਘ ਗੁਰਮਰਯਾਦਾ ਤੋਂ ਬਾਹਰ ਨਾ ਹੋਵੇ, ਕੇਵਲ ਪੂਰਨ ਤੌਰ ਤੇ ਗੁਰ ਮਰਯਾਦਾ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਵਾਪਰ ਰਹੀਆਂ ਬਿਪਰਵਾਦੀ ਰੀਤਾਂ ਸਬੰਧੀ ਜਲਦ ਹੀ ਨਿਹੰਗ ਸਿੰਘ ਜਥੇਬੰਦੀਆਂ ਦੀ ਇੱਕਤਰਤਾ ਸੱਦ ਕੇ ਗੁਰਮਤਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਬੁੱਢਾ ਦਲ ਨੇ ਮੁਢ ਤੋਂ ਗੁਰ ਮਰਯਾਦਾ ਦੀ ਪਾਲਣਾ ਕੀਤੀ ਹੈ ਅੱਗੋ ਵੀ ਕਰਨ ਦਾ ਪੂਰਨ ਤੌਰ ਪਾਬੰਦ ਹੈ । ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਲਿਖਤੀ ਬਿਆਨ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸਭ ਧਰਮਾਂ ਦਾ ਸਤਿਕਾਰ ਆਪੋ ਆਪਣੀ ਥਾਂਈ ਹੈ। ਅਸੀ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿੰਦੇ। ਪਰ ਕੁੱਝ ਨਿਹੰਗ ਸਿੰਘ ਗ਼ੈਰ ਸਿੱਖ ਧਾਰਮਿਕ ਅਸਥਾਨਾਂ ਤੇ ਜਾ ਕੇ ਸਿੱਖ ਮਰਯਾਦਾ ਦੇ ਉਲਟ ਕਾਰਵਾਈਆਂ ਕਰ ਰਹੇ ਹਨ,