
Dalljiet Kaur ਖਿਲਾਫ਼ ਲੀਗਲ ਐਕਸ਼ਨ ਲੈਣਗੇ ਨਿਖਿਲ ਪਟੇਲ, ਕੀਨੀਆ ਵਾਲੇ ਘਰੋਂ ਸਾਮਾਨ ਸੁੱਟਣ ਦੀ ਦਿੱਤੀ ਧਮਕੀ
- by Aaksh News
- June 3, 2024

: ਟੀਵੀ ਅਦਾਕਾਰਾ ਦਲਜੀਤ ਕੌਰ (Dalljiet Kaur) ਦੀ ਨਿੱਜੀ ਜ਼ਿੰਦਗੀ 'ਚ ਉਥਲ-ਪੁਥਲ ਮਚੀ ਹੋਈ ਹੈ। ਉਸ ਦੇ ਦੂਜੇ ਵਿਆਹ 'ਤੇ ਵੀ ਤਲਾਕ ਦੇ ਕਾਲੇ ਬੱਦਲ ਮੰਡਰਾ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਅਦਾਕਾਰਾ ਸੋਸ਼ਲ ਮੀਡੀਆ 'ਤੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਪਰੇਸ਼ਾਨ ਕਰਨ ਵਾਲੀਆਂ ਪੋਸਟਾਂ ਸ਼ੇਅਰ ਕਰ ਰਹੀ ਹੈ। ਦਲਜੀਤ ਕੌਰ ਨੇ ਆਪਣੇ ਪਤੀ ਨਿਖਿਲ ਪਟੇਲ 'ਤੇ ਵੀ ਉਸ ਨਾਲ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਹੁਣ ਉਨ੍ਹਾਂ ਨੇ ਕਿਹਾ ਹੈ ਕਿ ਉਹ ਅਭਿਨੇਤਰੀ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ। ਦਲਜੀਤ ਕੌਰ ਨੇ ਮਾਰਚ 2023 'ਚ ਕੀਨੀਆ ਦੇ ਕਾਰੋਬਾਰੀ ਨਿਖਿਲ ਪਟੇਲ ਨਾਲ ਵਿਆਹ ਕੀਤਾ ਸੀ। ਇਸ ਦੇ ਨਾਲ ਹੀ ਇਸ ਸਾਲ ਅਦਾਕਾਰਾ ਨੇ ਆਪਣੇ ਪਤੀ ਤੋਂ ਵੱਖ ਹੋਣ ਦਾ ਖੁਲਾਸਾ ਕੀਤਾ ਹੈ। ਸਖ਼ਤ ਕਾਨੂੰਨੀ ਕਾਰਵਾਈ ਕਰਨਗੇ ਨਿਖਿਲ ਦਲਜੀਤ ਕੌਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਹੁਣ ਤਕ ਉਹ ਆਪਣੇ ਵਿਆਹ ਨੂੰ ਲੈ ਕੇ ਕਈ ਪੋਸਟਾਂ ਸ਼ੇਅਰ ਕਰ ਚੁੱਕੀ ਹੈ। ਇਨ੍ਹਾਂ 'ਚ ਅਦਾਕਾਰਾ ਨੇ ਆਪਣੇ ਪਤੀ 'ਤੇ ਵੀ ਗੰਭੀਰ ਦੋਸ਼ ਲਗਾਏ ਹਨ। ਹੁਣ, ETimes ਨਾਲ ਗੱਲ ਕਰਦਿਆਂ ਨਿਖਿਲ ਪਟੇਲ ਨੇ ਕਿਹਾ ਕਿ ਜੇਕਰ ਦਲਜੀਤ ਨੇ ਆਪਣੀਆਂ ਗੈਰ-ਕਾਨੂੰਨੀ ਗਤੀਵਿਧੀਆਂ ਜਾਰੀ ਰੱਖੀਆਂ ਤਾਂ ਉਨ੍ਹਾਂ ਦੀ ਕਾਨੂੰਨੀ ਟੀਮ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰੇਗੀ। ਕੀ ਬੋਲੇ ਨਿਖਿਲ ਪਟੇਲ ? ਨਿਖਿਲ ਪਟੇਲ ਨੇ ਕਿਹਾ, "ਵਿਸ਼ਵ ਦੇ ਇਕ ਆਮ ਨਾਗਰਿਕ ਦੇ ਰੂਪ 'ਚ ਇਹ ਦੇਖਣਾ ਬਹੁਤ ਪਰੇਸ਼ਾਨ ਕਰਨ ਵਾਲਾ ਹੈ ਕਿ ਭਾਰਤ ਅਤੇ ਵਿਸ਼ਵ ਪੱਧਰ 'ਤੇ ਆਨਲਾਈਨ ਸੁਰੱਖਿਆ ਕਾਨੂੰਨਾਂ 'ਚ ਕਮੀਆਂ ਦਾ ਉਨ੍ਹਾਂ ਲੋਕਾਂ ਵੱਲੋਂ ਸ਼ੋਸ਼ਣ ਕੀਤਾ ਜਾ ਸਕਦਾ ਹੈ ਜੋ ਮੀਡੀਆ ਦਾ ਧਿਆਨ ਖਿੱਚਣਾ ਚਾਹੁੰਦੇ ਹਨ, ਇਸ ਲਈ ਉਹ ਮਾਸੂਮ ਬੱਚਿਆਂ ਤੇ ਔਰਤਾਂ ਨੂੰ ਖ਼ਤਰੇ 'ਚ ਪਾਉਣ ਵਾਲੀ ਲਾਪਰਵਾਹੀ ਵਾਲੀ ਹਰਕਤ ਕਰਦੇ ਹਨ।" ਵਿਆਹ ਦੀ ਵੀਡੀਓ 'ਤੇ ਪ੍ਰਗਟਾਈ ਨਰਾਜ਼ਗੀ ਦਲਜੀਤ ਕੌਰ ਨੇ ਹਾਲ ਹੀ 'ਚ ਆਪਣੇ ਵਿਆਹ ਦੀ ਵੀਡੀਓ ਸ਼ੇਅਰ ਕੀਤੀ, ਜਿਸ ਨੂੰ ਬਾਅਦ 'ਚ ਉਨ੍ਹਾਂ ਨੇ ਡਿਲੀਟ ਕਰ ਦਿੱਤਾ ਸੀ। ਇਸ ਵੱਲ ਇਸ਼ਾਰਾ ਕਰਦੇ ਹੋਏ ਨਿਖਿਲ ਨੇ ਅੱਗੇ ਕਿਹਾ, "ਸ਼ਾਮਲ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਤਸਵੀਰਾਂ ਤੇ ਵੀਡੀਓ ਫੁਟੇਜ ਸਾਂਝੀਆਂ ਕਰਨਾ ਖਾਸ ਤੌਰ 'ਤੇ ਬੱਚਿਆਂ ਦੇ ਮਾਮਲੇ 'ਚ, ਜੋ ਸਮਾਜ ਵਿਚ ਹਮੇਸ਼ਾ ਇਕ ਕਮਜ਼ੋਰ ਸਮੂਹ ਹੁੰਦੇ ਹਨ ਤੇ ਜਿਨ੍ਹਾਂ ਨੂੰ ਹਮੇਸ਼ਾ ਕਾਨੂੰਨ ਦੀ ਸੁਰੱਖਿਆ ਦੀ ਲੋੜ ਹੁੰਦੀ ਹੈ, ਗ਼ੈਰ-ਕਾਨੂੰਨੀ ਤੇ ਲਾਪਰਵਾਹੀ ਹੈ।" ਦਲਜੀਤ ਦਾ ਸਾਮਾਨ ਕਰ ਦੇਣਗੇ ਦਾਨ ਨਿਖਿਲ ਪਟੇਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਜੂਨ ਮਹੀਨੇ ਦਲਜੀਤ ਨਾਲ ਸੰਪਰਕ ਕੀਤਾ ਸੀ ਤਾਂ ਕਿ ਕੀਨੀਆ 'ਚ ਉਨ੍ਹਾਂ ਦੇ ਘਰੋਂ ਉਸ ਦਾ ਬਾਕੀ ਸਾਮਾਨ ਲੈ ਜਾਇਆ ਜਾ ਸਕੇ। ਜੇਕਰ ਅਭਿਨੇਤਰੀ ਆਪਣਾ ਸਾਮਾਨ ਨਹੀਂ ਲੈਂਦੀ ਹੈ, ਤਾਂ ਉਹ ਉਸ ਨੂੰ ਦੇਸ਼ ਵਿਚ ਕਿਸੇ ਚੈਰਿਟੀ ਨੂੰ ਦੇ ਦੇਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦਲਜੀਤ ਦਾ ਸਾਮਾਨ ਰੱਖਣ ਵਿਚ ਕੋਈ ਦਿੱਕਤ ਨਹੀਂ ਹੈ ਅਤੇ ਕਈ ਵਾਰ ਅਭਿਨੇਤਰੀ ਨੂੰ ਸਾਮਾਨ ਚੁੱਕਣ ਲਈ ਬੇਨਤੀ ਕੀਤੀ ਹੈ।