post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ਲਈ `ਨਿਸ਼ਕਾਮ ਏਡ` ਸੰਸਥਾ ਨੇ ਦਾਨ ਵਿੱਚ ਦਿੱਤੇ ਚਾਰ ਬੈੱਡ ਅਤੇ ਚਾਰ ਪੱਖੇ

post-img

ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ਲਈ `ਨਿਸ਼ਕਾਮ ਏਡ` ਸੰਸਥਾ ਨੇ ਦਾਨ ਵਿੱਚ ਦਿੱਤੇ ਚਾਰ ਬੈੱਡ ਅਤੇ ਚਾਰ ਪੱਖੇ ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੀ.ਸੀ. ਅਤੇ ਸਪੋਰਟਸ ਹੋਸਟਲ (ਕੁੜੀਆਂ) ਲਈ `ਨਿਸ਼ਕਾਮ ਏਡ` ਨਾਮਕ ਸੰਸਥਾ ਵੱਲੋਂ ਚਾਰ ਬੈੱਡ ਅਤੇ ਚਾਰ ਪੱਖੇ ਦਾਨ ਵਜੋਂ ਦਿੱਤੇ ਗਏ। ਡੀਨ, ਵਿਦਿਆਰਥੀ ਭਲਾਈ ਡਾ. ਮੋਨਿਕਾ ਚਾਵਲਾ ਵੱਲੋਂ ਨਿਸ਼ਕਾਮ ਏਡ ਸਮਾਜ ਸੇਵੀ ਸੰਸਥਾ ਦਾ ਇਸ ਪਹਿਲਕਦਮੀ ਲਈ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵੱਖਰੀ ਸੋਚ ਰੱਖਣ ਤੇ ਸਮਾਜ ਨੂੰ ਸੇਧ ਦੇਣ ਵਾਲੇ ਇਨਸਾਨ ਬਹੁਤ ਘੱਟ ਹੁੰਦੇ ਹਨ ਜੋ ਜ਼ਮੀਨੀ ਪੱਧਰ ਦੀਆਂ ਸਮੱਸਿਆਵਾਂ ਅਤੇ ਲੋੜਾਂ ਨੂੰ ਸਮਝਦੇ ਹੋਏ ਅਜਿਹਾ ਨੇਕ ਉਪਰਾਲਾ ਕਰਦੇ ਹਨ। ਹੋਸਟਲ ਵਾਰਡਨ ਡਾ. ਨਿੰਮੀ ਨੇ ਵੀ ਇਸ ਸੰਸਥਾ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਵਿਸ਼ੇਸ਼ ਧੰਨਵਾਦ ਕੀਤਾ। ਨਿਸ਼ਕਾਮ ਏਡ ਸੰਸਥਾ ਦੇ ਪ੍ਰਧਾਨ ਜਗਤਾਰ ਸਿੰਘ ਸੈਣੀ ਅਤੇ ਖਜ਼ਾਨਚੀ ਪਰਮਿੰਦਰ ਸਿੰਘ ਰੀਤਵਾਲ ਨੇ ਸਮਾਨ ਸੌਂਪਣ ਮੌਕੇ ਕਿਹਾ ਕਿ ਸਮਾਜ ਅੰਦਰ ਦਾਨ ਕਰਨ ਦੀ ਪ੍ਰਵਿਰਤੀ ਦੀ ਦਿਸ਼ਾ ਬਦਲਣ ਦੀ ਲੋੜ ਹੈ। ਜੇਕਰ ਦਾਨ ਦਾ ਪ੍ਰਯੋਗ ਲੋਕਾਂ ਦੀ ਭਲਾਈ ਲਈ ਵਰਤਿਆ ਜਾਵੇ ਤਾਂ ਹੀ ਅਸੀਂ ਆਉਣ ਵਾਲੇ ਭਵਿੱਖ ਨੂੰ ਬਿਹਤਰ ਬਣਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਵਿੱਦਿਅਕ ਸੰਸਥਾਵਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਵਿੱਦਿਆ ਤੋਂ ਵਾਂਝਾ ਇਨਸਾਨ ਇਕ ਅਣਮੰਜ਼ਲੇ ਰਾਹਾਂ ਦਾ ਪਾਂਧੀ ਹੁੰਦਾ ਹੈ ਜਿਸ ਨੂੰ ਆਪਣੀ ਮੰਜ਼ਿਲ ਦਾ ਪਤਾ ਨਹੀਂ ਹੁੰਦਾ। ਉਚੇਰੀ ਸਿੱਖਿਆ ਰਾਹੀਂ ਹੀ ਸਾਡੇ ਬੱਚੇ ਪੜ੍ਹ ਲਿਖ ਕੇ ਦੇਸ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣਗੇ । ਇਸ ਮੌਕੇ ਡੀਨ, ਵਿਦਿਆਰਥੀ ਭਲਾਈ ਦਫ਼ਤਰ ਅਤੇ ਸੰਬੰਧਤ ਹੋਸਟਲ ਦਾ ਸਮੂਹ ਸਟਾਫ਼ ਵੀ ਹਾਜ਼ਰ ਰਿਹਾ।

Related Post