July 6, 2024 01:21:40
post

Jasbeer Singh

(Chief Editor)

National

ਨਿਤੀਸ਼ ਨੇ ਸੱਤਾ ਲਈ ਮੋਦੀ ਦੇ ਪੈਰੀਂ ਹੱਥ ਲਾਏ: ਪ੍ਰਸ਼ਾਂਤ ਕਿਸ਼ੋਰ

post-img

ਸਿਆਸੀ ਰਣਨੀਤੀਘਾੜੇ ਤੋਂ ਕਾਰਕੁਨ ਬਣੇ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੈਰੀਂ ਹੱਥ ਲਾ ਕੇ ਸੂਬੇ ਨੂੰ ਸ਼ਰਮਸਾਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਸੱਤਾ ਵਿੱਚ ਬਰਕਰਾਰ ਰਹਿਣਾ ਯਕੀਨੀ ਬਣਾਉਣ ਲਈ ਅਜਿਹਾ ਕੀਤਾ ਹੈ। ‘ਜਨ ਸੁਰਾਜ’ ਮੁਹਿੰਮ ਚਲਾ ਰਹੇ ਪ੍ਰਸ਼ਾਂਤ ਕਿਸ਼ੋਰ ਨੇ ਭਾਗਲਪੁਰ ਵਿੱਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀ ਕੀਤੀ। ਪ੍ਰਸ਼ਾਂਤ ਨੇ ਸਾਲ 2015 ਵਿੱਚ ਜਨਤਾ ਦਲ (ਯੂਨਾਈਟਿਡ) ਦੇ ਪ੍ਰਧਾਨ ਨਿਤੀਸ਼ ਲਈ ਚੋਣ ਮੁਹਿੰਮ ਦੀ ਕਮਾਨ ਸੰਭਾਲੀ ਸੀ। ਉਹ ਦੋ ਸਾਲਾਂ ਮਗਰੋਂ ਰਸਮੀ ਤੌਰ ’ਤੇ ਇਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਕਿਹਾ, ‘‘ਲੋਕ ਮੈਨੂੰ ਪੁੱਛਦੇ ਹਨ ਕਿ ਮੈਂ ਨਿਤੀਸ਼ ਕੁਮਾਰ ਨਾਲ ਕੰਮ ਕਰ ਚੁੱਕਿਆ ਹਾਂ, ਪਰ ਹੁਣ ਉਨ੍ਹਾਂ ਦੀ ਆਲੋਚਨਾ ਕਿਉਂ ਕਰ ਰਿਹਾ ਹਾਂ। ਉਦੋਂ ਉਹ ਵੱਖਰੀ ਸ਼ਖ਼ਸੀਅਤ ਸਨ। ਉਨ੍ਹਾਂ ਨੇ ਆਪਣੀ ਜ਼ਮੀਰ ਨਹੀਂ ਵੇਚੀ ਸੀ।’’ ਦਿੱਲੀ ਵਿੱਚ ਪਿਛਲੇ ਹਫ਼ਤੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੀ ਮੀਟਿੰਗ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ‘‘ਸੂਬੇ ਦੇ ਆਗੂ ਆਪਣੇ ਲੋਕਾਂ ਦਾ ਮਾਣ ਹੁੰਦੇ ਹਨ ਪਰ ਨਿਤੀਸ਼ ਕੁਮਾਰ ਨੇ ਮੋਦੀ ਦੇ ਪੈਰੀਂ ਹੱਥ ਲਾ ਕੇ ਬਿਹਾਰ ਨੂੰ ਸ਼ਰਮਸਾਰ ਕਰ ਦਿੱਤਾ।’’ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜੇਡੀ(ਯੂ) ਲੋਕ ਸਭਾ ਚੋਣਾਂ ਵਿੱਚ 12 ਸੀਟਾਂ ਜਿੱਤ ਕੇ ਭਾਜਪਾ ਦੀ ਦੂਜੀ ਸਭ ਤੋਂ ਵੱਡੀ ਸਹਿਯੋਗੀ ਬਣ ਕੇ ਉਭਰੀ ਹੈ। ਭਾਜਪਾ ਆਪਣੇ ਦਮ ’ਤੇ ਬਹੁਮਤ ਹਾਸਲ ਕਰਨ ਵਿੱਚ ਨਾਕਾਮ ਰਹੀ ਹੈ।

Related Post