post

Jasbeer Singh

(Chief Editor)

Patiala News

ਕਿਸੇ ਵੀ ਬੱਚੇ ਨੂੰ ਗੁਣਵੱਤਾ ਵਾਲੀ ਸਿੱਖਿਆ ਤੋਂ ਵਾਂਝਾ ਨਹੀ ਰਹਿਣ ਦਿੱਤਾ ਜਾਵੇਗਾ: ਵਿਧਾਇਕ ਗੁਰਲਾਲ ਘਨੌਰ

post-img

ਪੰਜਾਬ ਸਿੱਖਿਆ ਕ੍ਰਾਂਤੀ: ਕਿਸੇ ਵੀ ਬੱਚੇ ਨੂੰ ਗੁਣਵੱਤਾ ਵਾਲੀ ਸਿੱਖਿਆ ਤੋਂ ਵਾਂਝਾ ਨਹੀ ਰਹਿਣ ਦਿੱਤਾ ਜਾਵੇਗਾ: ਵਿਧਾਇਕ ਗੁਰਲਾਲ ਘਨੌਰ -ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ ਅਲਮਦੀਪੁਰ,ਸਰਾਲਾ ਖੁਰਦ ਵਿਖੇ ਕੀਤੇ ਵਿਕਾਸ ਕਾਰਜ ਲੋਕ ਅਰਪਣ ਘਨੌਰ, 25 : ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਪੰਜਾਬ ਸਿੱਖਿਆ ਕ੍ਰਾਂਤੀ ਲਹਿਰ ਰਾਹੀਂ ਸਕੂਲੀ ਬੱਚਿਆਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਮਿਲ ਰਹੀ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸੂਬਾ ਸਰਕਾਰ ਹਰ ਬੱਚੇ ਤੱਕ ਗੁਣਵੱਤਾਪੂਰਨ ਤੇ ਮਿਆਰੀ ਸਿੱਖਿਆ ਪਹੁੰਚਾਉਣ ਲਈ ਵਚਨਬੱਧ ਹੈ। ਵਿਧਾਇਕ ਗੁਰਲਾਲ ਘਨੌਰ ਨੇ ਹਲਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਉਦਘਾਟਨੀ ਸਮਾਰੋਹ ਮੌਕੇ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਅਲਮਦੀਪੁਰ ਨੂੰ 29  ਲੱਖ ਅਤੇ ਸਰਕਾਰੀ ਮਿਡਲ ਸਕੂਲ ਸਰਾਲਾ ਖੁਰਦ ਵਿਖੇ 15 ਲੱਖ ਰੁਪਏ ਦੇ ਵਿਕਾਸ ਕਾਰਜ ਲੋਕ ਸਮਰਪਿਤ ਕੀਤੇ। ਜਿਨ੍ਹਾਂ ਵਿਚ ਸਾਇੰਸ ਪ੍ਰਯੋਗਸ਼ਾਲਾ, ਚਾਰਦਿਵਾਰੀ, ਪ੍ਰਾਇਮਰੀ ਸਕੂਲ ਲਈ ਖੇਡ ਮੈਦਾਨ ਅਤੇ ਸਮਾਰਟ ਕਲਾਸਰੂਮ  ਆਦਿ ਸ਼ਾਮਿਲ ਹਨ । ਵਿਧਾਇਕ ਗੁਰਲਾਲ ਘਨੌਰ ਨੇ ਹਲਕੇ ਅੰਦਰ ਸਿੱਖਿਆ ਖੇਤਰ ਵਿਚ ਹੋ ਰਹੀਆਂ ਤਰੱਕੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਤਹਿਤ ਸਰਕਾਰੀ ਸਕੂਲਾਂ ਨੂੰ ਨਵੀਨ ਤਕਨੀਕਾਂ ਨਾਲ ਸੰਵਾਰਿਆ ਜਾ ਰਿਹਾ ਹੈ। ਇਨ੍ਹਾਂ ਯਤਨਾਂ ਰਾਹੀਂ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਕੇ ਬੱਚਿਆਂ ਦੀ ਸਿੱਖਣ ਦੀ ਯੋਗਤਾ ਨੂੰ ਨਿਖਾਰਿਆ ਜਾਵੇਗਾ । ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਦਾ ਮਕਸਦ ਹੈ ਕਿ ਕਿਸੇ ਵੀ ਬੱਚੇ ਨੂੰ ਗੁਣਵੱਤਾ ਵਾਲੀ ਸਿੱਖਿਆ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇ।ਇਸ ਮੌਕੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਅਤੇ ਅੱਠਵੀਂ, ਦਸਵੀਂ ਜਮਾਤ ਦੇ ਚੰਗੇ ਨਤੀਜੇ ਲੈ ਕੇ ਆਏ ਵਿਦਿਆਰਥੀਆਂ ਸਨਮਾਨਿਤ ਵੀ ਕੀਤਾ।ਵਿਦਿਆਰਥੀਆ ਵੱਲੋਂ ਲਗਾਈ ਗਈ ਵਿਗਿਆਨ ਪ੍ਰਦਰਸ਼ਨੀ ਵਿੱਚ ਹਲਕਾ ਵਿਧਾਇਕ ਗੁਰਲਾਲ ਘਨੌਰ ਅਤੇ ਹਲਕਾ ਕੋਆਰਡੀਨੇਟਰ ਦੌਲਤ ਰਾਮ ਨੇ ਵਿਦਿਆਰਥੀਆ ਤੋਂ ਪ੍ਰਸ਼ਨ ਵੀ ਪੁੱਛੇ। ਸਕੂਲ ਮੁੱਖੀ ਜਸਮਿੰਦਰ ਸਿੰਘ ਨੇ ਮੁੱਖ ਮਹਿਮਾਨ ਵਿਧਾਇਕ ਗੁਰਲਾਲ ਘਨੌਰ ਸਮੇਤ ਹੋਰ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਵੀ ਕੀਤਾ । ਇਸ ਮੌਕੇ  ਬੀ ਐਨ ਓ ਹਰਮਿੰਦਰ ਕੌਰ, ਬੀਪੀਈਓ ਸੁਰਜੀਤ ਸਿੰਘ , ਸਕੂਲ ਮੁਖੀ ਜਸਮਿੰਦਰ ਸਿੰਘ , ਪ੍ਰਿੰਸੀਪਲ ਸੈਕੰਡਰੀ ਸਕੂਲ ਉਲਾਣਾ, ਪ੍ਰਿੰਸੀਪਲ ਸੈਕੰਡਰੀ ਸਕੂਲ ਚਪੜ, ਸਾਰਲਾ ਸਕੂਲ ਇੰਚਾਰਜ ਸੁਖਵੀਰ ਸਿੰਘ, ਸਰਪੰਚ ਇੰਦਰਜੀਤ ਸਿੰਘ ਸਿਆਲੂ, ਦਰਸ਼ਨ ਸਿੰਘ ਮੰਜੋਲੀ, ਹਰਚਰਨ ਸਿੰਘ ਸਰਪੰਚ ਸੋਟਾ, ਸਰਪੰਚ ਗੁਰਪ੍ਰੀਤ ਸਿੰਘ ਸਰਾਲਾ ਕਲਾ, ਸਰਪੰਚ ਪੰਮਾ ਕਪੂਰੀ, ਵਿਕਸੀ ਚੱਪੜ, ਦਵਿੰਦਰ ਸਿੰਘ ਸਰਪੰਚ ਮਾੜੀਆਂ, ਗੁਰਧਿਆਨ ਸਿੰਘ ਸਰਪੰਚ ਮਾੜੀਆ ਹਰਪਾਲਾ, ਸੋਨੂੰ ਸਰਪੰਚ ਸਰਾਲਾ ਕਲਾ, ਗੁਰਦੀਪ ਸਿੰਘ ਵਿਕਸੀ ਚੱਪੜ, ਸਰਪੰਚ ਪਿੰਡ ਅਲੰਮਦੀਪੁਰ, ਸਰਪੰਚ ਪਿੰਡ ਨਸੀਰਪੁਰ, ਪੰਚ ਹਰਪ੍ਰੀਤ ਸਿੰਘ, ਦਰਸ਼ਨ ਸਿੰਘ ਪੰਚ, ਸੁਖਵਿੰਦਰ ਸਿੰਘ, ਅਮਰੀਕ ਸਿੰਘ ਪੰਚ, ਮੁਨੀਸ਼ ਪੰਚ, ਗੁਰਵਿੰਦਰ ਸਿੰਘ, ਰਵਿੰਦਰ ਸਿੰਘ, ਬਲਕਾਰ ਸਿੰਘ, ਚਰਨਜੀਤ ਰੋਡਾ, ਗੱਜਣ ਸਿੰਘ, ਅਧਿਆਪਕ ਅਮਨਦੀਪ ਸਿੰਘ, ਰਮਨਦੀਪ ਕੌਰ, ਇਕਬਾਲ ਸਿੰਘ, ਸਤਿੰਦਰ ਸਿੰਘ ਅਧਿਆਪਕ, ਸਰਪੰਚ ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ,ਬਾਬਾ ਕੇਸਰ ਸਿੰਘ, ਪ੍ਰੀਤ ਸਿੰਘ,ਐਸ ਐਮਸੀ ਕਮੇਟੀ, ਪਤਵੰਤੇ ਸੱਜਣ, ਅਧਿਆਪਕ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ, ਸਰਪੰਚ, ਪੰਚ, ਪ੍ਰੋਗਰਾਮ ਵਿਭਾਗ ਕੋਆਰਡੀਨੇਟਰ ਅਤੇ ਇਲਾਕੇ ਦੇ ਪਤਵੰਤੇ ਸੱਜਣ ਤੇ ਪਿੰਡ ਵਾਸੀ ਮੌਜੂਦ ਸਨ ।

Related Post