
ਸ਼ਹਿਰ ਦੇ ਵਿਕਾਸ 'ਚ ਨਹੀ ਛੱਡੀ ਜਾਵੇਗੀ ਕੋਈ ਕਸਰ : ਹਰਿੰਦਰ ਕੋਹਲੀ
- by Jasbeer Singh
- January 29, 2025

ਸ਼ਹਿਰ ਦੇ ਵਿਕਾਸ 'ਚ ਨਹੀ ਛੱਡੀ ਜਾਵੇਗੀ ਕੋਈ ਕਸਰ : ਹਰਿੰਦਰ ਕੋਹਲੀ - ਜਸਪਾਲ ਸਿੰਘ ਜੱਜੂ ਨੇ ਕੀਤਾ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਦਾ ਸਨਮਾਨ ਪਟਿਆਲਾ : ਉੱਘੇ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਜਸਪਾਲ ਸਿੰਘ ਜੱਜੂ ਵੱਲੋ ਅੱਜ ਨਗਰ ਨਿਗਮ ਦੇ ਨਵ ਨਿਯੁੱਕਤ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਤੇ ਉਨ੍ਹਾਂ ਨੂੰ ਭਵਿਖ ਲਈ ਸੁਭਕਾਮਨਾਵਾਂ ਦਿੱਤੀਆਂ ਗਈਆਂ । ਇਸ ਮੌਕੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਜਸਪਾਲ ਸਿੰਘ ਜੱਜੂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਵਿਚ ਕੋਈ ਕਸਰ ਬਾਕੀ ਨਹੀ ਛੱਡਣਗੇ । ਉਨ੍ਹਾ ਕਿਹਾ ਕਿ ਸ਼ਹਿਰ ਦੇ ਵਿਕਾਸ ਵਿਚ ਕੋਈ ਵੀ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ ਤੇ ਸਰਵ ਪੱਖੀ ਵਿਕਾਸ ਕਰਵਾਇਆ ਜਾਵੇਗਾ । ਇਸ ਮੌਕੇ ਜਸਪਾਲ ਸਿੰਘ ਜੱਜੂ ਨੇ ਕਿਹਾ ਕਿ ਪਹਿਲਾਂ ਵੀ ਹਰਿੰਦਰ ਕੋਹਲੀ ਨੇ ਲੋਕਾਂ ਨੂੰ ਚੰਗਾ ਕੰਮ ਕਰਕੇ ਦਿਖਾਇਆ ਹੈ ਅਤੇ ਹਰ ਸਮੇ ਉਹ ਲੋਕਾਂ ਨਾਲ ਜੁੜੇ ਰਹਿੰਦੇ ਹਨ ਤੇ ਉਨ੍ਹਾਂ ਦੇ ਕੰਮ ਕਰਵਾਉਣ ਨੂੰ ਪਹਿਲ ਦਿੰਦੇ ਹਨ। ਉਨ੍ਹਾ ਕਿਹਾ ਕਿ ਉਨਾ ਦਾ ਪੂਰਾ ਸਹਿਯੋਗ ਹਰਿੰਦਰ ਕੋਹਲੀ ਦੇ ਨਾਲ ਹੈ ।