ਗੱਡੀਆਂ ਉਪਰ ਰਿਫਲੈਕਟਰ ਨਾ ਲਾਉਣਾ ਰਾਤ ਦੇ ਸਮੇਂ ਐਕਸੀਡੈਂਟ ਦਾ ਕਾਰਨ ਬਣਦੇ ਹਨ : ਐਸ ਆਈ ਲਾਡੀ ਪਹੇੜੀ
- by Jasbeer Singh
- April 22, 2024
ਗੱਡੀਆਂ ਉਪਰ ਰਿਫਲੈਕਟਰ ਨਾ ਲਾਉਣਾ ਰਾਤ ਦੇ ਸਮੇਂ ਐਕਸੀਡੈਂਟ ਦਾ ਕਾਰਨ ਬਣਦੇ ਹਨ : ਐਸ ਆਈ ਲਾਡੀ ਪਹੇੜੀ ਪਟਿਆਲਾ 22 ਅਪ੍ਰੈਲ (ਜਸਬੀਰ) :ਸਿਟੀ ਟ੍ਰੈਫਿਕ ਪੁਲਸ ਪਟਿਆਲਾ ਵਲੋਂ ਏ ਡੀ ਜੀ ਪੀ ਟ੍ਰੈਫਿਕ ਏ ਐਸ ਰਾਏ, ਐਸ.ਐਸ.ਪੀ ਵਰੁਣ ਸਰਮਾ, ਐਸ ਪੀ ਸਿਟੀ ਮਹੁੰਮਦ ਸਰਫਰਾਜ ਆਲਮ, ਡੀ ਐਸ ਪੀ ਟ੍ਰੈਫਿਕ ਕਰਨੈਲ ਸਿੰਘ ਦੀ ਸਰਪ੍ਰਸਤੀ ਅਤੇ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸਨ ਆਫ ਇੰਡੀਆ ਅਤੇ ਪਾਵਰ ਹਾਊਸ ਯੂਥ ਕਲੱਬ ਦੇ ਸਹਿਯੋਗ ਨਾਲ ਥਾਪਰ ਕਾਲਜ ਚੋਕ ਵੱਖ ਵੱਖ ਵਹੀਕਲਜ ਉਪਰ ਰਫਲੈਕਟਰ ਲਗਾਉਣ ਲਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਨ ਸਟੇਟ ਅਤੇ ਗਵਰਨਰ ਐਵਾਰਡੀ ਸਬ ਇੰਸਪੈਕਟਰ ਭਗਵਾਨ ਸਿੰਘ ਲਾਡੀ ਪਹੇੜੀ ਇੰਚਾਰਜ ਸਿਟੀ ਟ੍ਰੈਫਿਕ ਪਟਿਆਲਾ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਸਹੀਦ-ਏ- ਆਜਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਨੇ ਕੀਤੀ। ਪ੍ਰੋਗਰਾਮ ਦਾ ਉਦਘਾਟਨ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਨੇ ਕੀਤਾ। ਇਸ ਮੌਕੇ ਭਗਵਾਨ ਸਿੰਘ ਲਾਡੀ ਪਹੇੜੀ ਨੇ ਕਿਹਾ ਕਿ ਵੱਧਦੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਟਰੱਕ, ਟਰੈਕਟਰ, ਟਰਾਲੀਆਂ,ਆਟੋ ਰਿਕਸਾ, ਗੱਡੀਆਂ ਉਪਰ ਰਫਲੈਕਟਰ ਲਗਾਏ ਗਏ, ਉਹਨਾਂ ਕਿਹਾ ਜਿਆਦਾਤਰ ਸੜਕੀ ਹਾਦਸੇ ਸਾਡੀ ਆਪਣੀ ਅਣਗਹਿਲੀ ਨਾਲ ਵਾਪਰਦੇ ਹਨ। ਮੁਹਿੰਮ ਨੂੰ ਸਫਲ ਬਣਾਉਣ ਵਿਚ ਵਿਸੇਸ ਤੌਰ ਤੇ ਸਟੇਟ ਐਵਾਰਡੀ ਰੁਪਿੰਦਰ ਕੌਰ,ਰੁਦਰਪ੍ਰਤਾਪ ਸਿੰਘ, ਯੂਥ ਆਗੂ ਪ੍ਰਭਜੋਤ ਸਿੰਘ ਗਿੱਲ ਜੋਤ ਪਹੇੜੀ, ਹਰਪਿੰਦਰ ਕੋਰ, ਲੱਕੀ ਹਰਦਾਸਪੁਰ,ਏ ਐਸ ਆਈ ਪ੍ਰੇਮ ਸਿੰਘ,ਏ ਐਸ ਆਈ ਸੁਖਵਿੰਦਰ ਸਿੰਘ, ਹੋਲਦਾਰ ਸੁਖਦੇਵ ਸਿੰਘ,ਕਾਲਾ ਲੰਗ ਨੇ ਭਰਪੂਰ ਸਹਿਯੋਗ ਦਿੱਤਾ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.