
ਜੈਨ ਸਮਾਜ ਵੱਲੋਂ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਗਈ ਮਹਾਂਵੀਰ ਜਯੰਤੀ
- by Jasbeer Singh
- April 22, 2024

ਪਟਿਆਲਾ 21 ਅਪ੍ਰੈਲ (ਜਸਬੀਰ) : ਸ਼ਹਿਰ ਵਿਚ ਜੈਨ ਸਮਾਜ ਵੱਲੋਂ ਬੜੀ ਸ਼ਰਧਾਂ ਅਤੇ ਧੂਮਧਾਮ ਨਾਲ ਭਗਵਾਨ ਮਹਾਂਵੀਰ ਜਯੰਤੀ ਮਨਾਈ ਗਈ। ਇਸ ਸਬੰਧ ਵਿਚ ਐਸ.ਐਸ. ਜੈਨ ਸਭਾ ਵੱਲੋਂ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਰਾਕੇਸ ਮੁਨੀ ਜੀ ਮਹਾਰਾਜ, ਰਕਸ਼ਿਤ ਮੁਨੀ ਜੀ ਮਹਾਰਾਜ ਥਾਣੇ ਤੋਂ ਪਹੰੁਚੇ ਅਤੇ ਉਨ੍ਹਾਂ ਭਗਵਾਨ ਮਹਾਂਵੀਰ ਦੀਆਂ ਸਿੱਖਿਆ ਬਾਰੇ ਪ੍ਰਬਚਨ ਕੀਤੇ ਅਤੇ ਦੱਸਿਆ ਕਿ ਸਾਨੂੰ ਭਗਵਾਨ ਮਹਾਂਵੀਰ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ’ਤੇ ਚੱਲਣਾ ਚਾਹੀਦਾ ਹੈ ਤਾਂ ਹੀ ਸਾਨੂੰ ਭਗਵਾਨ ਦੀ ਪ੍ਰਾਪਤੀ ਹੋ ਸਕਦੀ ਹੈ। ਸੰਤਾ ਮਹਾਂ ਪੁਰਸ਼ਾ ਨੇ ਦੱਸਿਆ ਕਿ ਸਾਦਾ ਜੀਵਨ ਜਿਉਣਾ ਚਾਹੀਦਾ ਹੈ ਅਤੇ ਭਗਤੀ ਕਰਨੀ ਚਾਹੀਦੀ ਹੈ। ਜੈਨ ਮੁਨੀਆਂ ਵੱਲੋਂ ਭਗਵਾਨ ਮਹਾਂਵੀਰ ਜੀ ਦੀਆਂ ਸਿੱਖਿਆਵਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸ ਮੌਕੇ ਵੱਡੀ ਸੰਖਿਆ ਵਿਚ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸਿਰਕਤ ਕੀਤੀ। ਇਸ ਮੌਕੇ ਵਿਸ਼ੇਸ ਤੌਰ ’ਤੇ ਪ੍ਰਧਾਨ ਪ੍ਰਦੀਪ ਜੈਨ, ਜਨਰਲ ਸਕੱਤਰ ਅਵਿਨਾਸ਼ ਜੈਨ, ਰਾਕੇਸ਼ ਲੱਕੀ, ਕੈਸ਼ੀਅਰ ਮੁਨੀਸ਼ ਜੈਨ, ਰਜਨੀਸ਼ ਜੈਨ, ਰਾਜ ਕੁਮਾਰ ਜੈਨ,ਸੰਜੈ ਜੈਨ, ਸੰਜੀਵ ਜੈਨ, ਕਪਿਲ ਜੈਨ, ਯਸ਼ਪਾਲ ਜੈਨ, ਅਸ਼ੀਸ਼ ਜੈਨ, ਪੁਨੀਤ ਜੈਨ, ਅਨੁ ਜੈਨ ਅਤੇ ਦਵਿੰਦਰ ਜੈਨ, ਪਿੰਕੀ ਜੈਨ, ਅਨਿਤਾ ਜੈਨ, ਮੀਨਾ ਜੈਨ, ਰਸਮੀ ਜੈਨ, ਅੰਕਿਤਾ ਜੈਨ, ਸੁਕੇਸ਼ ਜੈਨ, ਸਿਮੀ ਜੈਨ ਆਦਿ ਵੀ ਪਹੁੰਚੇ ਹੋਏ ਸਨ।