
ਫੌਜੀ ਛਾਉਣੀ ਦੇ ਬਾਹਰ ਧਮਾਕੇ ਦੀ ਜਿੰਮੇਵਾਰੀ ਲਈ ਬਦਨਾਮ ਗੈਂਗਸਟਰ ਹੈਪੀ ਪਸ਼ੀਆਂ ਨੇ
- by Jasbeer Singh
- February 22, 2025

ਫੌਜੀ ਛਾਉਣੀ ਦੇ ਬਾਹਰ ਧਮਾਕੇ ਦੀ ਜਿੰਮੇਵਾਰੀ ਲਈ ਬਦਨਾਮ ਗੈਂਗਸਟਰ ਹੈਪੀ ਪਸ਼ੀਆਂ ਨੇ ਅੰਮ੍ਰਿਤਸਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਵਿਖੇ ਬੀਤੀ ਦੇਰ ਰਾਤ ਖਾਸ ਫੌਜੀ ਛਾਉਣੀ ਦੇ ਬਾਹਰ ਅਚਾਨਕ ਧਮਾਕਾ ਹੋਣ ਵਰਗੀ ਆਵਾਜ਼ ਨੇ ਇਕ ਵਾਰ ਤਾਂ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ । ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ `ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਪਰ ਫਿਲਹਾਲ ਘੀ ਘੜੀ ਪੁਲਸ ਨੂੰ ਮੌਕੇ ਤੋਂ ਕੋਈ ਵੀ ਅਜਿਹੀ ਵਸਤੂ ਨਹੀਂ ਮਿਲੀ ਜਿਸ ਦੇ ਵਿਸਫੋਟਕ ਹੋਣ ਦੀ ਪੁਸ਼ਟੀ ਕੀਤੀ ਜਾ ਸਕੇ । ਦੱਸਣਯੋਗ ਹੈ ਕਿ ਘਟਨਾ ਤੋਂ ਬਾਅਦ ਵਿਦੇਸ਼ `ਚ ਬੈਠੇ ਬਦਨਾਮ ਗੈਂਗਸਟਰ ਹੈਪੀ ਪਸ਼ੀਆਂ ਨੇ ਧਮਾਕੇ ਦੀ ਜਿੰਮੇਵਾਰੀ ਬੇਸ਼ੱਕ ਲਈ ਹੈ ਪਰ ਘਟਨਾ ਵਾਲੀ ਥਾਂ `ਤੇ ਵਿਸਫੋਟਕ ਸਮੱਗਰੀ ਨਾ ਮਿਲਣ ਕਾਰਨ ਜਿੰਮੇਵਾਰੀ ਲੈਣ ਵਾਲੀ ਪੋਸਟ ਨੂੰ ਵੀ ਅਫਵਾਹ ਹੀ ਮੰਨਿਆ ਜਾ ਰਿਹਾ ਹੈ । ਪੁਲਸ ਇਲਾਕੇ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਸਕੈਨਿੰਗ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਧਮਾਕੇ ਤੋਂ ਪਹਿਲਾਂ ਜਾਂ ਬਾਅਦ ਵਿੱਚ ਸ਼ੱਕੀ ਵਿਅਕਤੀਆਂ ਦੀ ਕੋਈ ਫੁਟੇਜ ਮਿਲੀ ਹੈ ।