post

Jasbeer Singh

(Chief Editor)

Punjab

ਚੰਡੀਗੜ੍ਹ ਵਿਚ 0001 ਨੰਬਰ ਵਿਕਿਆ 36 ਲੱਖ 43 ਹਜ਼ਾਰ ਵਿਚ

post-img

ਚੰਡੀਗੜ੍ਹ ਵਿਚ 0001 ਨੰਬਰ ਵਿਕਿਆ 36 ਲੱਖ 43 ਹਜ਼ਾਰ ਵਿਚ ਚੰਡੀਗੜ੍ਹ, 23 ਅਗਸਤ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਅੱਜ ਇਕ ਵਾਰ ਫਿਰ ਬਹੁਤ ਹੀ ਅਜਬ-ਗਜਾਬ ਗੱਲ ਹੋਈ। ਜਿਸਦਾ ਸਬੂਤ ਚੰਡੀਗੜ੍ਹ ਵਿਚ ਇਕ ਵਿਅਕਤੀ ਵਲੋਂ ਸਿਰਫ਼ ਗੱਡੀ ਦੇ ਇਸ ਨੰਬਰ ਸੀ. ਐਚ. ਜੀਰੋ 1 ਡੀ. ਏ. 0001 ਨੰਬਰ ਲਈ 36 ਲੱਖ 43 ਹਜ਼ਾਰ ਰੁਪਏ ਤੱਕ ਖਰਚ ਕਰ ਦਿੱਤੇ।ਕਿਉਂਕਿ ਆਖਣ ਵਾਲੇ ਆਖਦੇ ਹਨ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਉਕਤ ਅਜਬ-ਗਜਾਬ ਗੱਲ ਚੰਡੀਗੜ੍ਹ ਵਿਚ ਫੈਂਸੀ ਨੰਬਰਾਂ ਦੀ ਈ-ਨੀਲਾਮੀ ਮੌਕੇ ਹੋਈ ਜਿਸਨੇ ਪੁਰਾਣੇ ਰਿਕਾਰਡਾਂ ਨੂੰ ਵੀ ਤੋੜ ਕੇ ਰੱਖ ਦਿੱਤਾ। ਕਿਸ ਨੰਬਰ ਲਈ ਲੱਗੀ ਕਿੰਨੀ ਬੋਲੀ ਸੀ. ਐਚ -01--0009 ਨੰਬਰ 16 ਲੱਖ 82 ਹਜ਼ਾਰ ਰੁਪਏ ਵਿੱਚ ਅਤੇ ਸੀ. ਐਚ-01-0005 16 ਲੱਖ 51 ਹਜ਼ਾਰ ਰੁਪਏ ਵਿੱਚ ਵਿਕਿਆ। ਇਸੇ ਤਰ੍ਹਾਂ ਸੀ. ਐਚ. -01-0007 ਨੰਬਰ ਦੀ ਬੋਲੀ 16 ਲੱਖ 50 ਹਜ਼ਾਰ ਰੁਪਏ `ਤੇ ਸਮਾਪਤ ਹੋਈ ਅਤੇ ਸੀ. ਐਚ. -01-0002 ਨੰਬਰ ਦੀ ਬੋਲੀ 13 ਲੱਖ 80 ਹਜ਼ਾਰ ਰੁਪਏ ਸੀ। ਨੰਬਰ -01--9999 10 ਲੱਖ 25 ਹਜ਼ਾਰ ਰੁਪਏ ਵਿੱਚ ਨੀਲਾਮ ਹੋਇਆ।

Related Post