
ਮੰਦਿਰ ਸੋਸਾਇਟੀ ਦੇ ਅਹੁਦੇਦਾਰਾਂ ਨੇ ਕੀਤਾ ਮੇਅਰ, ਡਿਪਟੀ ਮੇਅਰ ਦਾ ਵਿਸ਼ੇਸ਼ ਸਨਮਾਨ
- by Jasbeer Singh
- February 8, 2025

ਮੰਦਿਰ ਸੋਸਾਇਟੀ ਦੇ ਅਹੁਦੇਦਾਰਾਂ ਨੇ ਕੀਤਾ ਮੇਅਰ, ਡਿਪਟੀ ਮੇਅਰ ਦਾ ਵਿਸ਼ੇਸ਼ ਸਨਮਾਨ ਸਮਾਜ ਵਿੱਚ ਬਦਲਾਅ ਲਈ ਧਾਰਮਿਕ, ਸਮਾਜਿਕ ਸੰਸਥਾਵਾਂ ਦੀ ਅਹਿਮ ਭੂਮਿਕਾ : ਡਿਪਟੀ ਮੇਅਰ ਪਟਿਆਲਾ : ਨਗਰ ਨਿਗਮ ਮੇਅਰ ਕੁੰਦਨ ਗੋਗੀਆ ਅਤੇ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਦੇ ਦਫਤਰਾਂ ਵਿੱਚ ਪਹੁੰਚ ਕੇ ਮਿਠਾਈ ਵੰਡ ਕੇ ਉਹਨਾਂ ਨੂੰ ਸਿਰੋਪਾਓ ਭੇਂਟਾ ਕਰ ਮੰਦਿਰ ਬੈਲ ਵਾਲੇ ਬਾਬਾ ਜੀ ਸੋਸਾਇਟੀ ਵਲੋਂ ਪ੍ਰਧਾਨ ਪ੍ਰਦੀਪ ਕੁਮਾਰ ਦੀ ਅਗਵਾਈ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਪ੍ਰਧਾਨ ਪ੍ਰਦੀਪ ਕੁਮਾਰ ਤੇ ਜਨਰਲ ਸਕੱਤਰ ਪੰਡਤ ਹੰਸਰਾਜ ਸ਼ਰਮਾ ਨੇ ਸਾਂਝੇ ਤੌਰ ਤੇ ਕਿਹਾ ਕਿ ਮੇਅਰ ਸ਼ਹਿਰ ਦੀ ਪਹਿਲੀ ਸ਼੍ਰੇਣੀ ਅਤੇ ਡਿਪਟੀ ਮੇਅਰ ਤੀਜੀ ਸ਼੍ਰੇਣੀ ਦੇ ਵਿਸ਼ੇਸ਼ ਵਿਅਕਤੀ ਵਜੋਂ ਜਾਣੇ ਜਾਂਦੇ ਹਨ । ਜਿਹੜੇ ਕਿ ਸ਼ਹਿਰ ਵਾਸੀਆਂ ਨੂੰ ਨਿਰਪੱਖ ਪਾਰਦਰਸ਼ੀ ਸਹੁਲਤਾਂ ਮੁਹੱਈਆ ਕਰਵਾਉਣ ਅਤੇ ਸ਼ਹਿਰ ਦੀ ਦਿਖ ਨੂੰ ਖੂਬਸੂਰਤ ਬਣਾਉਣ ਲਈ ਮੁੱਖ ਭੂਮਿਕਾ ਅਦਾ ਕਰਦੇ ਹਨ, ਇਸ ਲਈ ਸ਼ਹਿਰ ਦੇ ਹਰ ਇੱਕ ਵਰਗ ਲਈ ਅਜਿਹੀਆਂ ਸਖਸ਼ੀਅਤਾਂ ਸਨਮਾਨਯੋਗ ਹਨ । ਇਸ ਮੋਕੇ ਮੇਅਰ ਕੁੰਦਨ ਗੋਗੀਆ ਨੇ ਸਮੂਹ ਸੋਸਾਇਟੀ ਦੇ ਅਹੁਦੇਦਾਰਾਂ ਮੈਂਬਰਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਮੱਸਿਆਵਾਂ ਦੇ ਹੱਲ ਲਈ ਹਰ ਸਮੇਂ ਹਾਜਰ ਹਨ। ਇਸ ਮੌਕੇ ਤੇ ਸੋਸਾਇਟੀ ਆਗੂਆਂ ਨਾਲ ਵਿਚਾਰ ਸਾਂਝੇ ਕਰਦਿਆਂ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਨੇ ਕਿਹਾ ਕਿ ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਮਨੁੱਖਤਾ ਦੀ ਭਲਾਈ ਹਿੱਤ ਵਿੱਚ ਨਿਰਸਵਾਰਥ ਕਾਰਜ ਕਰ ਰਹੀਆਂ ਹਨ । ਜਿਹੜੀਆਂ ਕਿ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਅਤੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਦੇ ਖਾਤਮੇ ਲਈ ਕਾਰਜ ਕਰ ਰਹੀਆਂ ਹਨ, ਜਿਸਦੇ ਲਈ ਸਮੂਹ ਸੰਸਥਾਵਾਂ ਦੇ ਆਗੂ ਪ੍ਰਸੰਸਾ ਦੇ ਪਾਤਰ ਹਨ । ਸਮਾਜ ਵਿੱਚ ਬਦਲਾਅ ਲਈ ਸੰਸਥਾਵਾਂ ਦੀ ਅਹਿਮ ਭੂਮਿਕਾ ਹੁੰਦੀ ਹੈ । ਉਹਨਾ ਕਿਹਾ ਕਿ ਪੰਜਾਬ ਵਿਚੋਂ ਨਸ਼ੇ ਵਰਗੀਆਂ ਜਾਨਲੇਵਾ ਕੁਰੀਤੀਆਂ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵਲੋਂ ਵਿਢੀ ਗਈ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਉਹਨਾਂ ਵੱਲੋਂ ਜਲਦ ਹੀ ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹੰਸ ਰਾਜ ਸ਼ਰਮਾ, ਬਲਬੀਰ ਸਿੰਘ, ਚਰਨਜੀਤ ਸਿੰਘ, ਰਿਤੇਸ਼ ਗੁਪਤਾ, ਅਕਾਸ਼, ਸਰਵਜੀਤ ਸਿੰਘ, ਅਨੀਲ ਕੁਮਾਰ, ਅਨੀਤਾ ਰਾਣੀ ਆਦਿ ਹਾਜਰ ਸਨ ।