
ਰਾਮਗੜ੍ਹੀਆ ਵੈਲਫੇਅਰ ਕਲੱਬ ਰੋਹਟੀ ਪੁਲ ਨਾਭਾ ਦੀ ਪੁਰਾਣੀ ਕਮੇਟੀ ਭੰਗ
- by Jasbeer Singh
- October 24, 2024

ਰਾਮਗੜ੍ਹੀਆ ਵੈਲਫੇਅਰ ਕਲੱਬ ਰੋਹਟੀ ਪੁਲ ਨਾਭਾ ਦੀ ਪੁਰਾਣੀ ਕਮੇਟੀ ਭੰਗ ਨਵੀ ਪੰਜ ਮੈਬਰੀ ਕਮੇਟੀ ਨਿਯੁਕਤ ਨਾਭਾ : ਰਾਮਗੜੀਆ ਵੈਲਫੇਅਰ ਕਲੱਬ ਰੋਹਟੀਪੁਲ ਦੇ ਮੈਂਬਰਾਂ ਦੀ ਇੱਕ ਅਹਿਮ ਬੈਠਕ ਬੁਲਾਈ ਗਈ, ਜਿਸ ਵਿੱਚ ਮੈਂਬਰਾਂ ਦੀ ਸਹਿਮਤੀ ਨਾਲ ਪਿਛਲੇ ਸਮੇਂ ਕਮੇਟੀ ਦੀ ਨਾ-ਪੱਖੀ ਕਾਰਗੁਜ਼ਾਰੀ ਨੂੰ ਦੇਖਦਿਆਂ ਮੋਜੂਦਾ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਅਤੇ ਅਗਲੀ ਚੋਣ ਤੱਕ ਦੇਖ ਰੇਖ ਲਈ ਪੰਜ ਮੈਂਬਰੀ ਕਮੇਟੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਬਤੋਰ ਮੈਂਬਰ ਅਵਤਾਰ ਸਿੰਘ ਨੰਨੜੇ ਪ੍ਰਧਾਨ ਆਲ ਇੰਡੀਆ ਕੰਬਾਈਨ ਐਸੋਸੀਏਸ਼ਨ, ਲਖਵਿੰਦਰ ਸਿੰਘ ਗਹੀਰ,ਪ੍ਰਦੀਪ ਸਿੰਘ ਦੇਵ, ਸਰਬਜੀਤ ਸਿੰਘ ਸਾਰਕੋ, ਬਲਵਿੰਦਰ ਸਿੰਘ ਧੰਮੂ ਚੁਣੇ ਗਏ ਇਸ ਸਬੰਧੀ ਅਵਤਾਰ ਸਿੰਘ ਨੰਨੜੇ ਨੇ ਦੱਸਿਆ ਕਿ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਅਗਲੀ ਕਮੇਟੀ ਦੀ ਚੋਣ ਕਰਵਾਈ ਜਾਵੇਗੀ ਤੇ ਨਵੀਂ ਕਮੇਟੀ ਦੀ ਚੋਣ ਤੱਕ ਕਲੱਬ ਦੇ ਕੰਮ ਕਾਰ ਤੇ ਦੇਖ ਰੇਖ ਇਹ ਪੰਜ ਮੈਂਬਰੀ ਕਮੇਟੀ ਕਰੇਗੀ ਇਸ ਮੋਕੇ ਅਵਤਾਰ ਸਿੰਘ ਮਠਾੜੂ,ਬਬਲੀ ਨਾਭਾ, ਸ਼ਮਸ਼ੇਰ ਸਿੰਘ, ਗੋਤਿਮ ਬਾਤਿਸ਼, ਰਣਬੀਰ ਸਿੰਘ ਮਠਾੜੂ, ਰਣਧੀਰ ਸਿੰਘ ਮਠਾੜੂ, ਗੋਲਡੀ,ਜਗਦੇਵ ਸਿੰਘ ਰੁਪਾਲ, ਹਰਜੀਤ ਸਿੰਘ, ਬਲਵੰਤ ਸਿੰਘ ਮਠਾੜੂ, ਗੁਰਸ਼ਰਨ ਸਿੰਘ ਇਸ਼ਰ ਕੰਬਾਈਨ,ਅਵਤਾਰ ਸਿੰਘ ਟਿੰਡ, ਦਰਸ਼ਨ ਸਿੰਘ, ਬਲਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਕਲੱਬ ਮੈਂਬਰ ਮੋਜੂਦ ਸਨ