
ਸਕੂਲ ’ਚ ਲੱਗਣ ਜਾ ਰਹੇ ਵਪਾਰ ਮੇਲੇ ਵਿਰੁੱਧ ਓਲਡ ਸਟੂਡੇਂਟ ਤੇ ਹੋਰ ਸਮਾਜਿਕ ਸੰਸਥਾਵਾਂ ਨੇ ਕੀਤਾ ਸ਼ਾਂਤਮਈ ਰੋਸ਼ ਪ੍ਰਦਰਸ਼ਨ
- by Jasbeer Singh
- June 3, 2025

ਸਕੂਲ ’ਚ ਲੱਗਣ ਜਾ ਰਹੇ ਵਪਾਰ ਮੇਲੇ ਵਿਰੁੱਧ ਓਲਡ ਸਟੂਡੇਂਟ ਤੇ ਹੋਰ ਸਮਾਜਿਕ ਸੰਸਥਾਵਾਂ ਨੇ ਕੀਤਾ ਸ਼ਾਂਤਮਈ ਰੋਸ਼ ਪ੍ਰਦਰਸ਼ਨ - ਸਕੂਲ ਵਿਚ ਮੇਲਾ ਲਗਾ ਕੇ ਬੱਚਿਆਂ ਨੂੰ ਪੜਨ ਤੇ ਖੇਡਣ ਤੋਂ ਕੀਤਾ ਜਾ ਰਿਹੈ ਵਾਂਝਾ : ਪੂਰਨ ਢੀਂਗਰਾ ਪਟਿਆਲਾ, 3 ਜੂਨ : ਤਿ੍ਰਪੜੀ ਸਥਿਤ ਹਿੰਦੂ ਪਬਲਿਕ ਸੀਨੀਰ ਸੈਕੰਡਰੀ ਸਕੂਲ ਵਿਖੇ ਸਕੂਲ ਟਰੱਸਟ ਵੱਲੋਂ ਇਕ ਪ੍ਰਾਈਵੇਟ ਕੰਪਨੀ ਨਾਲ ਕਰਾਰ ਕਰਕੇ ਵਪਾਰ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਦੇ ਵਿਰੋਧ ਵਿਚ ਅੱਜ ਓਲਡ ਸਟੂਡੈਂਟ ਐਸੋਸੀਏਸ਼ਨ ਹਿੰਦੂ ਪਬਲਿਕ ਸਕੂਲ, ਹਿੰਦੂ ਪਬਲਿਕ ਸਕੂਲ ਸਕੂਲ ਬਚਾਓ ਸੰਘਰਸ਼ ਕਮੇਟੀ ਅਤੇ ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ ਵੱਲੋਂ ਇਕ ਸ਼ਾਂਤਮਈ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ਼ ਪ੍ਰਦਰਸ਼ਨ ਤਿ੍ਰਪੜੀ ਪਾਣੀ ਵਾਲੀ ਟੈਂਕੀ ਪਾਰਕ ਤੋਂ ਸ਼ੁਰੂ ਹੋ ਕੇ ਤਿ੍ਰਪੜੀ ਦੇ ਬਜ਼ਾਰ ’ਚੋਂ ਹੁੰਦਿਆਂ ਸਕੂਲ ਦੇ ਮੇਨ ਗੇਟ ਵਿਖੇ ਖ਼ਤਮ ਹੋਇਆ, ਜਿਸ ਵਿਚ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਓਖਡ ਸਟੂਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਪੂਰਣ ਢੀਂਗਰਾ ਨੇ ਦੱਸਿਆ ਕਿ ਸਕੂਲ ਚਲਾ ਰਹੇ ਟਰੱਸਟ ਮੈਂਬਰਾਂ ਵੱਲੋਂ ਸਕੂਲ ਦੇ ਬੱਚਿਆਂ ਦੇ ਪੜਨ ਅਤੇ ਖੇਡਣ ਦੇ ਹੱਕ ’ਤੇ ਡਾਕਾ ਮਾਰਦਿਆਂ ਮੁਨਾਫੇ ਦੇ ਲਾਲਚ ਵਿਚ ਵਪਾਰ ਮੇਲਾ ਲਾਏ ਜਾਣ ਨੂੰ ਇਜਾਜ਼ਤ ਦੇਣਾ ਗਲਤ ਹੈ। ਉਨਾਂ ਦੱਸਿਆ ਕਿ ਟਰੱਸਟ ਵੱਲੋਂ ਇਹ ਵਪਾਰ ਮੇਲਾ ਜੁਲਾਈ ਤੋਂ ਵੱਧ ਸਮੇਂ ਤੱਕ ਲਾਉਣ ਦੀ ਮਨਜ਼ੂਰੀ ਦਿੱਤੇ ਜਾਣ ਦੀਆਂ ਚਰਚਾ ਹੈ, ਜਦੋਂ ਕਿ ਸਕੂਲ ਦੀਆਂ ਛੁੱਟੀਆਂ ਸਿਰਫ਼ 30 ਜੂਨ ਤੱਕ ਹੀ ਹਨ। ਉਸ ਤੋਂ ਇਲਾਵਾ ਸਕੂਲ ਟਰੱਸਟ ਨੂੰ ਦਾਨ ਵਿਚ ਮਿਲੀ ਇਹ ਜ਼ਮੀਨ ਸ੍ਰੀਮਤੀ ਹਿੰਮਤੀ ਬਾਈ ਅਤੇ ਸ੍ਰੀਮਤੀ ਜਮਨਾ ਬਾਈ ਜੀ ਵੱਲੋਂ ਬੱਚਿਆਂ ਦੀ ਚੰਗੀ ਸਿੱਖਿਆ ਲਈ ਹੀ ਦਿੱਤੀ ਗਈ ਸੀ ਨਾ ਕਿ ਕਿਸੇ ਵਪਾਰਕ ਕੰਮਕਾਜ ਲਈ। ਇਸ ਲਈ ਇਸ ਵਪਾਰ ਮੇਲੇ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਦੀ ਸਿੱਖਿਆ ’ਤੇ ਅਸਰ ਨਾ ਪਵੇ। ਉਨਾਂ ਕਿਹਾ ਕਿ ਇਸ ਤੋਂ ਚੰਗਾ ਹੁੰਦਾ ਕਿ ਟਰੱਸਟ ਛੁੱਟੀਆਂ ਦੇ ਦੌਰਾਨ ਬੱਚਿਆਂ ਦੇ ਸ਼ਰੀਰਿਕ ਅਤੇ ਮਾਨਸਿਕ ਵਿਕਾਸ ਲਈ ਕੋਈ ਖੇਡ ਐਕਟੀਵਿਟੀ, ਸਮਰ ਕੈਂਪ ਜਿਹੀ ਗਤੀਵਿਧੀ ਨੂੰ ਇਸ ਸਕੂਲ ਵਿਚ ਕਰਵਾਉਦਾ। ਇਸ ਮੌਕੇ ਸਕੂਲ ਬਚਾਓ ਸੰਘਰਸ਼ ਕਮੇਟੀ ਅਤੇ ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ ਦੇ ਬਹੁਤ ਮੈਂਬਰ ਇਸੇ ਸਕੂਲ ਵਿਚ ਪੜੇ ਹਨ ਅਤੇ ਉਨਾਂ ਦੀ ਸੁਸਾਇਟੀ ਸਮਾਜ ਦੇ ਹੱਕਾਂ ਦੀ ਰਾਖੀ ਲਈ ਹੈ ਅਤੇ ਸਮਾਜ ਹਿੱਤ ਲਈ ਕੰਮ ਕਰਦੀ ਹੈ। ਉਹ ਸਕੂਲ ਦੇ ਵਿਦਿਆਰਥੀਆਂ ਦੇ ਹੱਕਾਂ ਦੀ ਰਾਖੀ ਲਈ ਡਟ ਕੇ ਖੜੇ ਹਨ। ਹਿੰਦੂ ਪਬਲਿਕ ਸਕੂਲ ਬਚਾਓ ਸੰਘਰਸ਼ ਕਮੇਟੀ ਦੇ ਸੰਦੀਪ ਚੌਧਰੀ ਨੇ ਕਿਹਾ ਕਿ ਸਕੂਲ ਦੀ ਸੰਪਤੀ ਅਮਾਨਤ ਹੁੰਦੀ ਹੇ। ਇਹ ਲਾਭ ਲਈ ਨਹੀਂ ਬਲਕਿ ਭਵਿੱਖ ਦੀ ਲੀਡਰਸ਼ਿਪ ਘੜਨ ਲਈ ਹੁੰਦੀ ਹੈ। ਅਸੀਂ ਕਾਨੂੰਨੀ ਅਤੇ ਜਨ ਅੰਦੋਲਨ ਰਾਹੀਂ ਇਹ ਲੜਾਈ ਲੜਾਂਗੇ। ਇਨਾਂ ਸੰਸਥਾਵਾਂ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਤੁਰੰਤ ਨਿੱਜੀ ਵਪਾਰ ਮੇਲੇ ਦੀ ਦਿੱਤੀ ਇਜਾਜ਼ਤ ਨੂੰ ਰੱਦ ਕੀਤਾ ਜਾਵੇ। ਇਸ ਮੌਕੇ ਓਲਡ ਸਟੂਡੈਂਟ ਐਸੋਸੀਏਸ਼ਨ ਅਤੇ ਸਕੂਲ ਬਚਾਓ ਸੰਘਰਸ਼ ਕਮੇਟੀ ਤੋਂ ਪੂਰਣ ਢੀਂਗਰਾ ਤੋਂ ਇਲਾਵਾ ਸੁਧੀਰ ਪਾਹੂਜਾ, ਰਾਹੁਲ ਸਿੰਧੀ, ਭਰਤ ਸਿੰਧੀ, ਦਿਨੇਸ਼ ਗੋਗੀਆ, ਪੋਮੀ ਅਹੂਜਾ, ਰਿਪੁਲ ਜਿੰਦਲ, ਮਹੇਸ਼ ਤਨੇਜਾ, ਪ੍ਰਦੀਪ ਸ਼ਰਮਾ, ਦਿਨੇਸ਼ ਤਨੇਜਾ ਅਤੇ ਡਾ. ਬੀ.ਆਰ. ਅੰਬੇਡਕਰ ਵੈਲੇਅਰ ਸੁਸਾਇਟੀ ਤੋਂ ਅਮਰਜੀਤ, ਮੋਹਨ ਲਾਲ, ਅਮਨਦੀਪ, ਰਾਮ ਕਿਸ਼ਨ, ਰਾਮ ਪ੍ਰਸਾਦ, ਹਰਬੰਸ ਲਾਲ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।