
ਐਨ ਆਰ ਆਈ ਸੁਰੇਸ਼ ਬਾਂਸਲ ਸੀ ਐਮ ਵਿੰਡੋ ਵਿੱਚ ਦਰਖਾਸਤ ਦੇ ਕੇ ਮਿਲੇ ਡੀਸੀ ਨੂੰ,ਮੇਰੀ ਜਾਨ ਮਾਲ ਨੂੰ ਖਤਰਾ ਕਿਸੇ ਪਾਸੋਂ ਨ
- by Jasbeer Singh
- July 16, 2024

ਬੀਤੇ ਦਿਨੀ ਨਗਰ ਨਿਗਮ ਕਰਮਚਾਰੀਆਂ ਅਤੇ ਇੱਕ ਠੇਕੇਦਾਰ ਵਿਰੁੱਧ ਐਨ ਆਰ ਆਈ ਸੁਰੇਸ਼ ਬਾਂਸਲ ਵੱਲੋਂ ਵਿਜੀਲੈਂਸ ਨੂੰ ਦਿੱਤੀ ਦਰਖਾਸਤ ਤੇ ਵਿਜੀਲੈਂਸ ਵਿਭਾਗ ਵੱਲੋਂ ਜਤਿੰਦਰ ਕੁਮਾਰ ਬਬਲੂ ਦੇ ਨਾਮ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਮੁਲਜ਼ਮ ਵੱਲੋਂ ਜਮਾਨਤ ਅਰਜੀ ਸੈਸ਼ਨ ਕੋਰਟ ਵਿੱਚ ਲਗਾਈ ਗਈ । ਜਿਸ ਵਿੱਚ ਮਾਨਯੋਗ ਅਦਾਲਤ ਵੱਲੋਂ ਇਸ ਜਮਾਨਤ ਅਰਜੀ ਨੂੰ ਮੁਦਈ ਦੇ ਵਕੀਲ ਦੀਆਂ ਦਲੀਲਾਂ ਅਤੇ ਵਿਜੀਲੈਂਸ ਵਿਭਾਗ ਵੱਲੋਂ ਮੁਦਈ ਦਾ ਪੱਖ ਜ਼ੋਰਦਾਰ ਤਰੀਕੇ ਨਾਲ ਪੇਸ਼ ਕਰਨ ਤੋਂ ਬਾਅਦ ਖਾਰਜ ਕਰ ਦਿੱਤਾ ਗਿਆ ਸੀ। ਇੱਥੇ ਹੀ ਬਾਂਸਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਰੇਕ ਡਿਪਟੀ ਕਮਿਸ਼ਨਰ ਦਫਤਰ ਵਿੱਚ ਸੀ ਐਮ ਵਿੰਡੋ ਦੀ ਸ਼ੁਰੂਆਤ ਭਰਿਸ਼ਟਾਚਾਰ ਦੇ ਖਾਤਮੇ ਲਈ ਕੀਤੀ ਗਈ ਹੈ। ਅਤੇ ਮੈਂ ਹਰ ਪਾਸੇ ਧੱਕੇ ਖਾ ਕੇ ਪਰੇਸ਼ਾਨ ਹੋਣ ਤੋਂ ਬਾਅਦ ਇਸ ਵਿੰਡੋ ਅਧੀਨ ਆਪਣੀ ਦਰਖਾਸਤ ਅੱਗੇ ਭੇਜੀ ਹੈ ਅਤੇ ਟੋਕਨ ਲੈ ਕੇ ਅੱਜ ਹੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਵੀ ਹੋਈ। ਮੈਂ ਉਹਨਾਂ ਨੂੰ ਅਰਜੀ ਰਾਹੀਂ ਆਪਣੇ ਤੇ ਬੀਤੀ ਹਰ ਗੱਲ ਅਤੇ ਉਸ ਗੱਲ ਨਾਲ ਸੰਬੰਧਿਤ ਹਰੇਕ ਸਬੂਤ ਮੁਹਈਆ ਕਰਵਾਇਆ ਹੈ । ਉਸ ਅਰਜੀ ਰਾਹੀਂ ਮੈਂ ਇਹ ਮੰਗ ਕਰਦਾ ਹਾਂ ਕਿ ਮੈਂ ਇਕੱਲਾ ਹੀ ਇੰਡੀਆ ਵਿੱਚ ਰਹਿ ਰਿਹਾ ਹਾਂ ਮੇਰਾ ਸਾਰਾ ਪਰਿਵਾਰ ਆਸਟਰੇਲੀਆ ਵਿੱਚ ਹੈ ਅਤੇ ਇਹਨਾਂ ਭਰਸ਼ਟਾਚਾਰੀ ਲੋਕਾਂ ਤੋਂ ਮੈਨੂੰ ਜਾਨ ਅਤੇ ਮਾਲ ਦੀ ਹਾਨੀ ਹੋਣ ਦਾ ਖਦਸਾ ਹੈ । ਮੇਰੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ । ਮੇਰੀ ਢੈ ਢੇਰੀ ਕੀਤੀ ਅਤੇ ਸੀਲ ਕੀਤੀ ਬਿਲਡਿੰਗ ਬਾਰੇ ਬਣਦੇ ਕਾਨੂੰਨਾਂ ਦੀ ਮੈਨੂੰ ਪੂਰਨ ਜਾਣਕਾਰੀ ਦਿੱਤੀ ਜਾਵੇ ਜੇਕਰ ਉਹਨਾਂ ਬਿਲਡਿੰਗਾਂ ਵਿੱਚ ਕੋਈ ਤਰੁਟੀ ਹੈ ਤਾਂ ਮੈਨੂੰ ਠੀਕ ਕਰਾਉਣ ਦਾ ਅਧਿਕਾਰ ਦਿੱਤਾ ਜਾਵੇ ਕਿਉਂਕਿ ਜੇਕਰ ਬਿਲਡਿੰਗ ਵਿੱਚ ਕੋਈ ਮਜ਼ਦੂਰ ਨਹੀਂ ਜਾਏਗਾ ਤਾਂ ਉਹ ਤਰੁਟੀ ਨੂੰ ਦੂਰ ਕਿਸ ਤਰਾਂ ਕੀਤਾ ਜਾ ਸਕਦਾ ਹੈ ਇਥੇ ਹੀ ਬਾਂਸਲ ਨੇ ਡਿਪਟੀ ਕਮਿਸ਼ਨਰ ਪਟਿਆਲਾ ਤੇ ਪੂਰਾ ਭਰੋਸਾ ਜਤਾਇਆ ਅਤੇ ਉਹਨਾਂ ਮੁੱਖ ਮੰਤਰੀ ਪੰਜਾਬ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੀ ਪੂਰਾ ਯਕੀਨ ਦਿਖਾਇਆ ਕਿ ਮੈਨੂੰ ਇਨਸਾਫ ਮਿਲੇਗਾ ਅਤੇ ਭਰਿਸ਼ਟਾਚਾਰੀਆਂ ਨੂੰ ਤੇ ਧਮਕੀਆ ਦੇਣ ਵਾਲਿਆਂ ਨੂੰ ਸਰਕਾਰ ਬਣਦੇ ਕਾਨੂੰਨ ਮੁਤਾਬਕ ਸਜ਼ਾ ਦਏਗੀ। ਸੁਰੇਸ਼ ਬਾਂਸਲ ਦਾ ਕਹਿਣਾ ਹੈ ਕਿ ਬਹੁਤ ਸਾਰੇ ਐਨ ਆਰ ਆਈ ਮੇਰੇ ਵਾਂਗ ਆਪਣੇ ਪੰਜਾਬ ਨੂੰ ਪਿਆਰ ਕਰਦੇ ਹਨ ਅਤੇ ਪੰਜਾਬ ,ਪੰਜਾਬੀਅਤ ਅਤੇ ਪੰਜਾਬੀਆਂ ਲਈ ਕੁਝ ਕਰਨ ਦੀ ਇੱਛਾ ਰੱਖਦੇ ਹਨ। ਪਰ ਅਜਿਹੇ ਭਰਿਸ਼ਟ ਤੰਤਰ ਨੂੰ ਦੇਖਦੇ ਹੋਏ ਅਤੇ ਸਮਾਜ ਵਿਰੋਧੀ ਅਨਸਰਾਂ ਤੋਂ ਡਰਦੇ ਹੋਏ ਪੰਜਾਬ ਵੱਲ ਤੋਂ ਮੂੰਹ ਮੋੜਦੇ ਜਾ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਮੇਰੀ ਚੁੱਕੀ ਆਵਾਜ਼ ਨੂੰ ਬੁਲੰਦ ਕਰਕੇ ਅਜਿਹਾ ਫੈਸਲਾ ਕੀਤਾ ਜਾਵੇ ਅਤੇ ਮੈਨੂੰ ਅਜਿਹਾ ਇਨਸਾਫ ਦਵਾਇਆ ਜਾਵੇ ਜਿਸ ਨਾਲ ਇੱਕ ਉਦਾਹਰਣ ਬਣੇ ਅਤੇ ਐਨ ਆਰ ਆਈ ਪੰਜਾਬੀਆਂ ਦਾ ਆਪਣੇ ਰੰਗਲੇ ਪੰਜਾਬ ਵਿੱਚ ਭਰੋਸਾ ਬਣੇ ਅਤੇ ਉਹ ਫਿਰ ਵਿਦੇਸ਼ਾਂ ਦੀ ਧਰਤੀ ਤੇ ਪੱਕੇ ਹੋਣ ਦੇ ਬਾਵਜੂਦ ਵੀ ਆਪਣੇ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਲਈ ਕੁਝ ਕਰ ਸਕਣ ਇਥੇ ਹੀ ਬਾਂਸਲ ਨੇ ਕਿਹਾ ਕਿ ਚਾਹੇ ਮੈਨੂੰ ਜਿੰਨੀ ਵੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਵੇ ਅੱਜ ਮੈਂ ਮੁੱਖ ਮੰਤਰੀ ਤੱਕ ਪਹੁੰਚਿਆ ਹਾਂ ਪਰ ਮੈਂ ਕਦੇ ਵੀ ਬਿਨਾਂ ਇਨਸਾਫ ਲਏ ਘਰ ਨਹੀਂ ਬੈਠਾਂਗਾ। ਹਰ ਦਿਨ ਮੈਂ ਡਰ ਦੇ ਮਾਹੌਲ ਵਿੱਚ ਜੀ ਰਿਹਾ ਹਾਂ ਮੇਰਾ ਬਹੁਤ ਨੁਕਸਾਨ ਹੋ ਰਿਹਾ ਹੈ ਪਰ ਉਹ ਸਾਰਾ ਕੁਝ ਨਗਰ ਨਿਗਮ ਦੇ ਅਧਿਕਾਰੀਆਂ ਕਰਕੇ, ਬਲੈਕਮੇਲਰ ਸਮਾਜ ਸੇਵਕਾਂ ਕਰਕੇ ਅਤੇ ਕਾਲੀਆਂ ਭੇਡਾਂ ਦੇ ਰੂਪ ਵਿੱਚ ਪੱਤਰਕਾਰੀ ਦਾ ਚੋਲਾ ਪਾ ਕੇ ਘੁੰਮ ਰਹੇ ਅਖੋਤੀ ਪੱਤਰਕਾਰਾਂ ਕਰਕੇ ਹੋ ਰਿਹਾ ਹੈ।