
ਅਜਾਦੀ ਦੀ 78ਵੀਂ ਵਰੇ ਗੰਢ ਤੇ ਦਲਿਤਾਂ ਨੇ ਕੀ ਪਾਇਆ ਅਤੇ ਕੀ ਗਵਾਇਆ,ਵਿਸ਼ੇ ਤੇ ਵਿਸ਼ੇਸ਼ ਵਿਚਾਰ ਵਟਾਂਦਰਾ
- by Jasbeer Singh
- August 17, 2024

ਅਜਾਦੀ ਦੀ 78ਵੀਂ ਵਰੇ ਗੰਢ ਤੇ ਦਲਿਤਾਂ ਨੇ ਕੀ ਪਾਇਆ ਅਤੇ ਕੀ ਗਵਾਇਆ,ਵਿਸ਼ੇ ਤੇ ਵਿਸ਼ੇਸ਼ ਵਿਚਾਰ ਵਟਾਂਦਰਾ ਕੀਤਾ, ਬਸਪਾ ਆਗੂ ਰਾਜਿੰਦਰ ਸਿੰਘ ਚਪੜ ਪਟਿਆਲਾ : ਅੱਜ ਵਿਧਾਨ ਸਭਾ ਰਾਜਪੁਰਾ ਵਲੋਂ ਬਾਬਾ ਸਹਿਬ ਡਾਕਟਰ ਭੀਮ ਰਾਓ ਅੰਬੇਡਕਰ ਚੌਕ ਰਾਜਪੁਰਾ ਵਿਖੇ ਵਿਸ਼ਾਲ ਇਕੱਠ ਕੀਤਾ ਗਿਆ, ਜਿਸ ਦੀ ਅਗਵਾਈ ਹੰਸ ਰਾਜ ਬਨਵਾੜੀ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਨੇ ਕੀਤੀ ।ਬਹੁਜਨ ਸਮਾਜ ਪਾਰਟੀ ਦੇ ਆਗੂ ਰਾਜਿੰਦਰ ਸਿੰਘ ਚਪੜ ਅਤੇ ਸੁਖਵੰਤ ਸਿੰਘ ਰਾਜਪੁਰਾ ਵਲੋਂ ਆਪਣੇ ਸਾਥੀਆਂ ਸਮੇਤ ਇਸ ਇਕੱਠ ਵਿੱਚ ਭਾਗ ਲਿਆ ।ਬਸਪਾ ਆਗੂ ਰਾਜਿੰਦਰ ਸਿੰਘ ਚਪੜ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਮਨੁੰਵਾਦੀ ਧਿਰਾਂ ਵੱਲੋਂ ਦਲਿਤਾਂ ਨਾਲ ਸਮਾਜਿਕ ਤੌਰ ਤੇ ਕੀਤੀ ਜਾਂਦੀ ਧੱਕੇ ਸਾਹੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਅਜਾਦ ਹੋਣ ਉਪਰੰਤ ਪਹਿਲੀ ਚੋਣ ਵਿੱਚ ਬਾਬਾ ਸਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਹਿਬ ਨੂੰ ਹਰਾ ਦਿੱਤਾ ਗਿਆ ।ਮੁਸਲਿਮ ਭਾਈਚਾਰੇ ਵੱਲੋਂ ਚੋਣ ਜਿਤਾਉਣ ਤੋਂ ਬਾਅਦ ਕਨੂੰਨ ਮੰਤਰੀ ਬਣੇ ਬਾਬਾ ਸਹਿਬ ਜੀ ਨੂੰ ਸੰਵਿਧਾਨ ਸਭਾ ਵਿੱਚ ਬੇ ਇੱਜਤ ਕਰਕੇ ਸਿਵਲ ਕੋਡ ਬਿਲ ਨੂੰ ਕਨੂੰਨ ਨਹੀਂ ਬਨਣ ਦਿੱਤਾ ਗਿਆ,ਇਸ ਕਰਕੇ ਬਾਬਾ ਸਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਹਿਬ ਜੀ ਨੂੰ ਕਨੂੰਨ ਮੰਤਰੀ ਤੋਂ ਅਸਤੀਫਾ ਦੇਣਾ ਪਿਆ ।ਜਿਵੇਂ ਸਮਾਂ ਲੰਘਿਆ ਤਾਂ ਮਨੁੰਵਾਦੀ ਕਾਂਗਰਸ ਪਾਰਟੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ, ਦਲਿਤ ਆਗੂ ਜਗਜੀਵਨ ਰਾਮ ਜੀ ਨੂੰ ਦੇਸ ਦਾ ਪ੍ਰਧਾਨ ਮੰਤਰੀ ਬਣਨ ਤੋਂ ਰੋਕਣ ਦਾ ਕੰਮ ਕੀਤਾ ।ਦੇਸ਼ ਅਜਾਦ ਹੋਣ ਉਪਰੰਤ ਸਿੱਖ ਧਰਮ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਗਿਆ ।ਦਲਿਤਾਂ ਤੇ ਸਮਾਜਿਕ ਨਾ ਬਰਾਬਰੀ ਵਧਦੀ ਜਾ ਰਹੀ ਸੀ ਕਿ 2018 ਵਿੱਚ ਭਾਜਪਾ ਦੀ ਸਰਕਾਰ ਵੇਲੇ ਸੰਵਿਧਾਨ ਵਿੱਚ ਵੱਡੀ ਤਬਦੀਲੀ ਕੀਤੀ ਜਾਣੀ ਸੀ ਪਾਰਲੀਮੈਂਟ ਵਿੱਚ ਦਲਿਤਾਂ ਦੀ ਬੇਟੀ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਬੋਲਣ ਤੋਂ ਰੋਕਣ ਕਰਕੇ ਬਾਬਾ ਸਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਹਿਬ ਜੀ ਦੀ ਤਰਜ਼ ਤੇ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਵੀ ਅਸਤੀਫਾ ਦੇਣਾ ਪਿਆ ।ਭਾਰਤ ਦੇ ਇਤਿਹਾਸ ਵਿੱਚ ਹੱਦ ਤਾਂ ਉਸ ਸਮੇਂ ਹੋਈ ਜਦੋਂ ਪੰਜਾਬ ਦੇ ਦਲਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਮਨੁੰਵਾਦੀ ਆਗੂ ਨੇ ਦਲਿਤ ਮੁੱਖ ਮੰਤਰੀ ਨੂੰ ਪੈਰਾਂ ਦੀ ਜੁੱਤੀ ਤਕ ਕਹਿ ਦਿੱਤਾ ।ਇਸ ਕਰਕੇ ਦੇਸ਼ ਅਜਾਦ ਹੋਣ ਉਪਰੰਤ ਵੀ ਦਲਿਤਾਂ ਨਾਲ ਸਮਾਜਿਕ ਤੌਰ ਤੇ ਵਿਤਕਰੇ ਜਾਰੀ ਹਨ।ਅਜਾਦੀ ਦਿਵਸ ਦੀਆਂ ਵਧਾਈਆਂ ਦੇਣ ਸਮੇਂ ਦਲਿਤ ਸਮਾਜ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਲਈ ਤਿਆਰ ਰਹਿਣਾ ਦਾ ਸੱਦਾ ਦਿੱਤਾ ਗਿਆ ।ਇਸ ਵੇਲੇ ਸਫਾਈ ਸੇਵਕ ਯੁਨੀਅਨ ਪੰਜਾਬ ਦੇ ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਹੰਸ ਰਾਜ ਬਨਵਾੜੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਸਾਮਲ ਸੀ ਜਿਨ੍ਹਾਂ ਵਿੱਚ ਸੁਸ਼ੀਲ ਕੁਮਾਰ ਘਾਰੂ, ਧੰਨਵੰਤ ਰਿੱਕੀ, ਅਨੂ ਜੀ, ਕਮਲ ਕੁਮਾਰ ਪੱਪੂ, ਰਾਜਨ,ਰਮਨ ਕਾਕਾ, ਕੁਲਦੀਪ ਸਹੋਤਾ, ਬਬਰੀਕ ਗੋਰਾ, ਅਸੋਕੀ, ਜੱਸੀ ਪਰੋਚਾ, ਬਸਪਾ ਆਗੂ ਰਾਜਿੰਦਰ ਸਿੰਘ ਚਪੜ, ਸੁਖਵੰਤ ਸਿੰਘ ।ਰਾਜਪੁਰਾ, ਭਾਗ ਸਿੰਘ ਪਿਲਖਣੀ, ਮਨਪ੍ਰੀਤ ਉਕਸੀ ਜੱਟਾਂ, ਜੰਗ ਸਿੰਘ,ਪਰਸ਼ੋਤਮ ਸਿੰਘ, ਅਮਰੀਕ ਸਿੰਘ ਮਦਨਪੁਰ ਸਮੇਤ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਭਾਗ ਲਿਆ ਇਹ ਜਾਣਕਾਰੀ ਹੰਸ ਰਾਜ ਬਨਵਾੜੀ ਅਤੇ ਰਾਜਿੰਦਰ ਸਿੰਘ ਚਪੜ ਨੇ ਸਾਂਝੀ ਕੀਤੀ।
Related Post
Popular News
Hot Categories
Subscribe To Our Newsletter
No spam, notifications only about new products, updates.