post

Jasbeer Singh

(Chief Editor)

National

ਪਤਨੀ ਦੇ ਅੱਠ ਪਤੀ ਹੋਣ ਦੇ ਦੋਸ਼ `ਤੇ ਪਤਨੀ ਨੇ ਖੁਦ ਅਦਾਲਤ `ਚ ਕਿਹਾ ਕਿ ਉਸ ਦੇ ਅੱਠ ਨਹੀਂ ਸਗੋਂ ਚਾਰ ਪਤੀ ਹਨ

post-img

ਪਤਨੀ ਦੇ ਅੱਠ ਪਤੀ ਹੋਣ ਦੇ ਦੋਸ਼ `ਤੇ ਪਤਨੀ ਨੇ ਖੁਦ ਅਦਾਲਤ `ਚ ਕਿਹਾ ਕਿ ਉਸ ਦੇ ਅੱਠ ਨਹੀਂ ਸਗੋਂ ਚਾਰ ਪਤੀ ਹਨ ਕਰਨਾਟਕ : ਭਾਰਤ ਦੇ ਕਰਨਾਟਕ ਦੇ ਬੈਂਗਲੁਰੂ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਖਿਲਾਫ ਕੇਸ ਦਾਇਰ ਕੀਤਾ ਕਿਉਂਕਿ ਉਸਦੇ ਅੱਠ ਪਤੀ ਹਨ, ਦੂਜੀ ਪਤਨੀ ਨੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਸਾਫ਼ ਕਿਹਾ ਕਿ ਜਨਾਬ, ਉਸਦੇ ਅੱਠ ਨਹੀਂ ਬਲਕਿ ਚਾਰ ਪਤੀ ਹਨ। ਪਤੀ ਦੇ ਵਕੀਲ ਰਾਜਾ ਹੁਸੈਨ ਨੇ ਹਾਈਕੋਰਟ ਨੂੰ ਦੱਸਿਆ ਕਿ ਤਿੰਨਾਂ ਪਤੀਆਂ ਨੇ ਅਦਾਲਤ ਵਿੱਚ ਸਰਟੀਫਿਕੇਟ ਜਮ੍ਹਾ ਕਰਵਾ ਦਿੱਤਾ ਹੈ। ਵਕੀਲ ਨੇ ਅਦਾਲਤ ਨੂੰ ਔਰਤ ਖਿਲਾਫ ਜਾਂਚ ਕਰਨ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਪਤਨੀ ਦੇ ਵਕੀਲ ਨੇ ਪਤੀ ਦੀ ਇਸ ਦਲੀਲ `ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਇਹ ਦੋਸ਼ ਝੂਠਾ ਹੈ ਅਤੇ ਔਰਤ ਦੇ ਅੱਠ ਨਹੀਂ ਸਗੋਂ ਚਾਰ ਪਤੀ ਹਨ। ਵਕੀਲ ਨੇ ਦੱਸਿਆ ਕਿ ਔਰਤ ਨੇ ਚਾਰ ਲੋਕਾਂ ਨਾਲ ਵਿਆਹ ਕੀਤਾ ਹੈ। ਅਦਾਲਤ ਵਿੱਚ ਦੱਸਿਆ ਗਿਆ ਕਿ ਇਹ ਵਿਆਹ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਹੋਇਆ ਸੀ। ਔਰਤ ਨੇ ਉਸ ਤੋਂ ਤਲਾਕ ਲੈ ਕੇ ਹੀ ਚਾਰੇ ਵਿਆਹ ਕੀਤੇ ਸਨ। ਉਹ ਆਪਣੇ ਪਤੀ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਨ ਬਾਰੇ ਸੋਚ ਰਹੀ ਹੈ। ਜੋ ਉਸ `ਤੇ ਅੱਠ ਵਿਆਹਾਂ ਦਾ ਦੋਸ਼ ਲਗਾ ਰਿਹਾ ਹੈ। ਇਸ ਦਾ ਜਵਾਬ ਦਿੰਦਿਆਂ ਪਤੀ ਦੇ ਵਕੀਲ ਨੇ ਕਿਹਾ ਕਿ ਉਸ ਕੋਲ ਅੱਠ ਵਿਅਕਤੀਆਂ ਦੇ ਦਸਤਾਵੇਜ਼ ਹਨ। ਪਿਛਲੀ ਵਾਰ, ਪੰਜ ਪਤੀ ਵਿਅਕਤੀਗਤ ਤੌਰ `ਤੇ ਸੁਣਵਾਈ ਵਿੱਚ ਹਾਜ਼ਰ ਹੋਏ ਸਨ। ਪਰ ਜਾਂਚ ਨਹੀਂ ਹੋ ਸਕੀ। ਤਿੰਨ ਹੋਰ ਪਤੀਆਂ ਨੇ ਸਰਟੀਫਿਕੇਟ ਜਮ੍ਹਾਂ ਕਰਵਾਏ ਹਨ। ਜਸਟਿਸ ਐਮ.ਨਾਗਪ੍ਰਸੰਨਾ ਦੀ ਅਗਵਾਈ ਵਾਲੇ ਹਾਈ ਕੋਰਟ ਦੇ ਬੈਂਚ ਨੇ ਮਾਮਲੇ ਦੀ ਸੁਣਵਾਈ 27 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪਤੀ ਦੇ ਵਕੀਲ ਨੂੰ ਦਸਤਾਵੇਜ਼ ਅਤੇ ਦਲੀਲਾਂ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Related Post