post

Admin

(Chief Editor)

National

ਆਈ. ਐੱਸ. ਆਈ. ਮਾਡਿਊਲ ਦਾ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ

post-img

ਆਈ. ਐੱਸ. ਆਈ. ਮਾਡਿਊਲ ਦਾ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ

ਬਲਰਾਮਪੁਰ, 22 ਜੁਲਾਈ 2026 : ਉੱਤਰ ਪ੍ਰਦੇਸ਼ (Uttar Pradesh) ਅੱਤਵਾਦ ਵਿਰੋਧੀ ਦਸਤੇ ਨੇ ਬਲਰਾਮਪੁਰ ਜ਼ਿਲੇ ਤੋਂ ਆਈ. ਐੱਸ. ਆਈ. ਦੇ ਇਕ ਸ਼ੱਕੀ ਏਜੰਟ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਪਕੜਿਆ ਗਿਆ ਵਿਅਕਤੀ

ਮੁਲਜ਼ਮ ਦੀ ਪਛਾਣ ਸ਼ਹਿਰੇਜ਼ ਅਹਿਮਦ (29) ਵਜੋਂ ਹੋਈ ਹੈ, ਜੋ ਗੈਸਦੀ ਥਾਣਾ ਖੇਤਰ ਦੇ ਜਾਮਧਾਰਾ ਪਿੰਡ ਦਾ ਰਹਿਣ ਵਾਲਾ ਹੈ । ਪੁਲਸ ਦਾ ਕਹਿਣਾ ਹੈ ਕਿ ਉਸ ਨੂੰ ਅੱਤਵਾਦੀ ਸਾਜਿ਼ਸ਼ `ਚ ਸ਼ਾਮਲ ਹੋਣ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਸ ਸੁਪਰਡੈਂਟ (Police Superintendent) ਵਿਕਾਸ ਕੁਮਾਰ ਨੇ ਸ਼ਹਿਰੇਜ਼ ਅਹਿਮਦ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ । ਸੂਤਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਮੁੰਬਈ `ਚ ਕਢਾਈ ਕਰਨ ਦਾ ਕੰਮ ਕਰਦਾ ਸੀ ਤੇ ਉਹ ਫੇਸਬੁੱਕ ਤੇ ਸਿਗਨਲ ਐਪ ਰਾਹੀਂ ਆਈ. ਐੱਸ. ਆਈ. (I. S. I.) ਦੇ ਸੰਪਰਕ `ਚ ਆਇਆ ਸੀ ।

ਏ. ਟੀ. ਐਸ. ਕਰ ਰਹੀ ਹੈ ਮੁਲਜਮ ਤੋਂ ਪੁੱਛਗਿੱਛ

ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ ਤੋਂ ਹਥਿਆਰ ਤੇ ਧਮਾਕਾਖੇਜ਼ ਸਮੱਗਰੀ ਲਿਆਉਣ ਦਾ ਕੰਮ ਸੌਂਪਿਆ ਗਿਆ ਸੀ । ਏ. ਟੀ. ਐੱਸ. ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ । ਉਸ ਦੇ ਨੈੱਟਵਰਕ, ਸੰਪਰਕਾਂ ਤੇ ਸੰਭਾਵਿਤ ਸਹਿਯੋਗੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜੀ ਰਹੀ ਹੈ । ਲਖਨਊ ਸਥਿਤ ਏ. ਟੀ. ਐੱਸ. ਮਾਮਲੇ ਦੀ ਜਾਂਚ ਕਰ ਰਹੀ ਹੈ । ਪੁਲਸ ਸਟੇਸ਼ਨ `ਚ ਕੇਸ ਦਰਜ (Case registered) ਕੀਤਾ ਗਿਆ ਹੈ । ਸੁਰੱਖਿਆ ਏਜੰਸੀਆਂ ਇਹ ਵੀ ਜਾਂਚ ਕਰ ਰਹੀਆਂ ਹਨ ਕਿ ਮੁਲਜ਼ਮ ਦੇ ਸੰਪਰਕ `ਚ ਹੋਰ ਕੌਣ-ਕੌਣ ਸਨ ਤੇ ਉਨ੍ਹਾਂ ਦੀਆਂ ਸਰਗਰਮੀਆਂ ਕਿਸ ਤਰ੍ਹਾਂ ਦੀਆਂ ਸਨ ।

Related Post

Instagram