post

Jasbeer Singh

(Chief Editor)

Patiala News

ਵਿਧਾਇਕ ਨਰਿੰਦਰ ਕੌਰ ਭਰਾਜ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਹਿਰ ਦੀ ਦਿੱਖ ਨੂੰ ਵਧੇਰੇ ਖ਼ੂਬਸੂਰਤ ਬਣਾਉਣ ਲਈ ਉਪਰਾਲੇ ਜਾਰੀ

post-img

ਵਿਧਾਇਕ ਨਰਿੰਦਰ ਕੌਰ ਭਰਾਜ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਹਿਰ ਦੀ ਦਿੱਖ ਨੂੰ ਵਧੇਰੇ ਖ਼ੂਬਸੂਰਤ ਬਣਾਉਣ ਲਈ ਉਪਰਾਲੇ ਜਾਰੀ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਸੰਗਰੂਰ ਸ਼ਹਿਰ ਦੀ ਸਾਫ਼ ਸਫਾਈ ਲਈ 300 ਡਬਲ ਡਸਟਬਿਨ ਲਗਾਉਣ ਦੀ ਮੁਹਿੰਮ ਦਾ ਕੀਤਾ ਆਗਾਜ਼ ਸ਼ਹਿਰ ਵਾਸੀਆਂ ਨੂੰ ਗਿੱਲਾ ਤੇ ਸੁੱਕਾ ਕੂੜਾ ਅਲਗ ਅਲਗ ਰੱਖਣ ਲਈ ਕੀਤਾ ਜਾ ਰਿਹੈ ਪ੍ਰੇਰਿਤ ਸੰਗਰੂਰ, 14 ਅਗਸਤ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਸੰਗਰੂਰ ਸ਼ਹਿਰ ਦੀ ਦਿੱਖ ਨੂੰ ਵਧੇਰੇ ਖ਼ੂਬਸੂਰਤ ਬਣਾਉਣ ਲਈ ਨਗਰ ਕੌਂਸਲ ਵੱਲੋਂ ਆਰੰਭੀ ਸਾਫ਼ ਸਫ਼ਾਈ ਮੁਹਿੰਮ ਦਾ ਨਿਰੰਤਰ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਲੜੀ ਤਹਿਤ ਅੱਜ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਲੋਕ ਹਿਤ ਵਿੱਚ ਇੱਕ ਨਵੇਂ ਉਪਰਾਲੇ ਦਾ ਆਗਾਜ਼ ਕੀਤਾ ਹੈ ਜਿਸ ਤਹਿਤ ਕੂੜਾ ਪ੍ਰਬੰਧਨ ਵਿੱਚ ਲੋਕਾਂ ਨੂੰ ਸਰਗਰਮ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਗਿਆ ਹੈ। ਰੈਸਟ ਹਾਊਸ ਸੰਗਰੂਰ ਦੇ ਪਿਛਲੇ ਪਾਸੇ ਸਥਿਤ ਕਲੋਨੀ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਕੋਈ ਕਸਰ ਬਾਕੀ ਨਹੀ ਛੱਡੀ ਜਾ ਰਹੀ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਡੋਰ-ਟੂ-ਡੋਰ 100 ਫੀਸਦੀ ਕੂੜਾ ਇਕੱਤਰ ਕਰਕੇ ਅਤੇ ਸ਼ਹਿਰ ਵਾਸੀਆ ਨੂੰ ਗਿੱਲਾ ਤੇ ਸੁੱਕਾ ਕੂੜਾ ਅਲਗ ਅਲਗ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਇਸ ਉਦੇਸ਼ ਲਈ ਅੱਜ ਤੋਂ ਸੰਗਰੂਰ ਸ਼ਹਿਰ ਦੇ ਵਾਰਡਾਂ ਵਿੱਚ 300 ਡਬਲ ਡਸਟਬਿਨ (ਟਵਿਨ ਡਸਟਬਿਨ) ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਲੋਕ ਕੂੜਾ ਸੁੱਟਣ ਸਮੇਂ ਇਨ੍ਹਾਂ ਦੀ ਵਰਤੋਂ ਕਰਨ ਅਤੇ ਇਨ੍ਹਾਂ ਡਸਟਬਿਨ ਵਿੱਚ ਵੱਖ-ਵੱਖ ਕੂੜਾ ਇਕੱਤਰ ਹੋ ਕੇ ਉਸਦਾ ਸਹੀ ਨਿਪਟਾਰਾ ਹੋ ਸਕੇ। ਉਨ੍ਹਾਂ ਦੱਸਿਆ ਕਿ ਸਵੱਛ ਪੰਜਾਬ ਸਵਸਥ ਪੰਜਾਬ ਦੇ ਨਾਅਰੇ ਹੇਠ ਸੁੱਕਾ ਕੂੜਾ ਪਾਉਣ ਲਈ ਨੀਲੇ ਰੰਗ ਦੇ 150 ਡਸਟਬਿਨ ਅਤੇ ਗਿੱਲਾ ਕੂੜਾ ਪਾਉਣ ਲਈ ਹਰੇ ਰੰਗ ਦੇ 150 ਡਸਟਬਿਨ ਲਗਾਏ ਜਾ ਰਹੇ ਹਨ । ਵਿਧਾਇਕ ਨੇ ਦੱਸਿਆ ਕਿ ਸ਼ਹਿਰ ਨੂੰ ਗੰਦਗੀ ਮੁਕਤ ਬਣਾਉਣ ਲਈ ਨਗਰ ਕੌਂਸਲ ਦੀਆਂ ਟੀਮਾਂ ਵੱਲੋਂ ਸਾਫ-ਸਫਾਈ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਦੱਸਿਆ ਕਿ ਰਿਕਸ਼ਾ ਰੇਹੜੀਆਂ, ਟਾਟਾ ਏਸ, ਟਰੈਕਟਰ ਅਤੇ ਈ.ਰਿਕਸ਼ਾ ਅਤੇ ਫੋਗਿੰਗ ਵਾਲੇ ਵਾਹਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਵਾਰਡਾਂ ਆਦਿ ਥਾਵਾਂ 'ਤੇ ਸਫ਼ਾਈ, ਫੋਗਿੰਗ ਅਤੇ ਜਾਗਰੂਕਤਾ ਪ੍ਰਕਿਰਿਆ ਲਈ ਰੋਜ਼ਾਨਾ ਦੇ ਕੰਮਾਂ ਨੂੰ ਅਮਲ ’ਚ ਲਿਆਉਣ ਲਈ ਵਰਤੋਂ ’ਚ ਲਿਆਂਦੇ ਜਾ ਰਹੇ ਹਨ । ਇਸ ਮੌਕੇ ਉਪ ਮੰਡਲ ਮੈਜਿਸਟਰੇਟ ਚਰਨਜੋਤ ਸਿੰਘ ਵਾਲੀਆ, ਕਾਰਜਸਾਧਕ ਅਫਸਰ ਮੋਹਿਤ ਸ਼ਰਮਾ ਸਮੇਤ ਹੋਰ ਅਧਿਕਾਰੀ ਤੇ ਆਗੂ ਵੀ ਹਾਜ਼ਰ ਸਨ ।

Related Post