post

Jasbeer Singh

(Chief Editor)

Patiala News

ਕਾਰਗਿੱਲ ਵਿਜੇ ਦਿਵਸ਼ ਮੌਕੇ, ਦੇਸ਼ ਪਿਆਰ ਦੇ ਜ਼ਜਬਾਤ ਜਗਾਉਣ ਲਈ ਮੁਕਾਬਲੇ ਕਰਵਾਏ

post-img

ਕਾਰਗਿੱਲ ਵਿਜੇ ਦਿਵਸ਼ ਮੌਕੇ, ਦੇਸ਼ ਪਿਆਰ ਦੇ ਜ਼ਜਬਾਤ ਜਗਾਉਣ ਲਈ ਮੁਕਾਬਲੇ ਕਰਵਾਏ ਪਟਿਆਲਾ : ਪੰਜਾਬ ਰੈੱਡ ਕਰਾਸ ਸਾਕੇਤ ਹਸਪਤਾਲ, ਨਸ਼ਾ ਛੁਡਾਊ ਕੇਂਦਰ ਪਟਿਆਲਾ ਵਲੋਂ ਫ਼ਸਟ ਏਡ, ਸਿਹਤ, ਸੇਫਟੀ ਜਾਗਰੂਕਤਾ ਮਿਸ਼ਨ‌ ਦੇ ਚੀਫ਼ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ, ਸਾਂਝ ਕੇਂਦਰਾਂ ਅਤੇ ਆਵਾਜਾਈ ਸਿੱਖਿਆ ਸੈਲ ਦੇ ਸਹਿਯੋਗ ਨਾਲ ਕਾਰਗਿੱਲ ਵਿਜੇ ਦਿਵਸ਼ ਦੇ ਸਿਲਵਰ ਜੁਬਲੀ ਵਰ੍ਹੇ, ਵਿਦਿਆਰਥੀਆਂ ਦੇ ਦੇਸ਼ ਪਿਆਰ ਦੇ ਗੀਤਾਂ ਅਤੇ ਆਰਮੀ, ਪੁਲਿਸ, ਐਨ ਡੀ ਆਰ ਐਫ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਕਾਰਜਾਂ ਦੀ ਮਹੱਤਤਾ ਬਾਰੇ ਭਾਸ਼ਣ ਮੁਕਾਬਲੇ, ਸ੍ਰੀਮਤੀ ਪਰਮਿੰਦਰ ਕੌਰ ਮਨਚੰਦਾ, ਡਾਇਰੈਕਟਰ ਸਾਕੇਤ ਹਸਪਤਾਲ ਅਤੇ ਇੰਸਪੈਕਟਰ ਸਰਬਜੀਤ ਕੌਰ ਦੀ‌ ਅਗਵਾਈ ਹੇਠ ਕਰਵਾਏ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਬੱਚਿਆਂ ਨੇ ਬਹੁਤ ਵਧੀਆ ਸ਼ਾਨਦਾਰ ਦੇਸ਼ ਪਿਆਰ ਦੇ ਗੀਤ ਗਾਏ ਅਤੇ ਆਰਮੀ, ਪੁਲਿਸ, ਐਨ ਡੀ ਆਰ ਐਫ ਸਿਵਲ ਡਿਫੈਂਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀਆਂ ਕੁਰਬਾਨੀਆਂ, ਅਨੁਸ਼ਾਸਨ, ਸਖ਼ਤ ਡਿਊਟੀਆਂ ਅਤੇ ਜਵਾਨੀ ਵਿੱਚ ਸ਼ਹੀਦੀਆਂ ਬਾਰੇ ਵਿਚਾਰ ਸਾਂਝੇ ਕੀਤੇ। ਬੱਚਿਆਂ ਨੇ ਪ੍ਰਣ ਕੀਤੇ ਕਿ ਸਾਨੂੰ ਇਨ੍ਹਾਂ ਕੀਮਤੀ ਜਾਨਾਂ ਅਤੇ ਮਾਨਵਤਾ ਨੂੰ ਬਚਾਉਣ ਵਾਲੇ ਮਦਦਗਾਰ ਫਰਿਸਤਿਆ ਅਤੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਮੇਸ਼ਾ ਸਨਮਾਨ ਦੇਣਾ ਚਾਹੀਦਾ ਹੈ। ਇੰਸਪੈਕਟਰ ਭੁਪਿੰਦਰ ਸਿੰਘ ਅਤੇ ਦਵਿੰਦਰ ਪਾਲ ਨੇ ਆਰਮੀ, ਪੁਲਿਸ, ਐਨ ਡੀ ਆਰ ਐਫ ਫਾਇਰ ਬ੍ਰਿਗੇਡ ਵਲੋਂ ਮਾਨਵਤਾ ਦੀ ਸੁਰੱਖਿਆ, ਬਚਾਉ ਸਨਮਾਨ, ਉਨਤੀ ਖੁਸ਼ਹਾਲੀ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਮਨਜੀਤ ਕੌਰ ਆਜ਼ਾਦ ਅਤੇ ਪਵਨ ਗੋਇਲ ਨੇ ਦੱਸਿਆ ਕਿ ਜੂਨੀਅਰ ਗਰੁੱਪ ਵਿੱਚ ਅੰਰਬਿਦੋ ਸਕੂਲ ਸਚਿੱਤ ਕੋਹਲੀ, ਵੀਰ ਹਕੀਕਤ ਰਾਏ ਸਕੂਲ ਦੇ ਤਰਨਜੀਤ ਸਿੰਘ ਅਤੇ ਆਰੀਆਂ ਕੰਨਿਆ ਸੀਨੀਅਰ ਸਕੂਲ ਦੀ ਤਮੰਨਾ ਜੈਤੂ ਰਹੇ ਜਦਕਿ ਸੀਨੀਅਰ ਗਰੁੱਪ ਵਿੱਚ ਸਰਿੰਸਟੀ, ਆਰੀਆ ਸਕੂਲ,ਜਗਨੂੰਰ ਸਿੰਘ ਅੰਰਬਿਦੋ ਸਕੂਲ ਅਤੇ ਵੀਰ ਹਕੀਕਤ ਰਾਏ ਸਕੂਲ ਦੇ ਇਸ਼ਾ ਵਰਮਾ ਜੈਤੂ ਰਹੇ। ਭਾਸ਼ਣ ਮੁਕਾਬਲੇ ਵਿੱਚ ਜੂਨੀਅਰ ਗਰੁੱਪ ਵਿੱਚ ਸੋਨੀ ਪਬਲਿਕ ਸਕੂਲ ਦੀ ਖੁਸ਼ੀ ਪਰੀ, ਵੀਰ ਹਕੀਕਤ ਰਾਏ ਸਕੂਲ ਦਾ ਖੁਸ਼ਬੀਰ ਜੈਤੂ ਰਹੇ ਜਦਕਿ ਸੀਨੀਅਰ ਗਰੁੱਪ ਵਿੱਚ ਵੀਰ ਹਕੀਕਤ ਰਾਏ ਸਕੂਲ ਦੀ ਨੰਦਨੀ, ਅੰਰਬਿਦੋ ਸਕੂਲ ਦੇ ਪਵਨਦੀਪ ਸਿੰਘ, ਸਮਰਿੱਧੀ ਅਤੇ ਸੋਨੀ ਪਬਲਿਕ ਸਕੂਲ ਦੀ ਸੋਨੀਆ ਜੈਤੂ ਰਹੇ। ਸੋਨੀ ਪਬਲਿਕ ਸਕੂਲ ਦੇ ਬੱਚਿਆਂ ਨੇ ਦਿਲ ਦੇ ਦੌਰੇ ਅਤੇ ਕਾਰਡੀਅਕ ਅਰੈਸਟ ਸਮੇਂ ਘਰ ਵਿੱਚ ਕੀਤੀ ਜਾਣ ਵਾਲੀ ਫ਼ਸਟ ਏਡ, ਸੀ ਪੀ ਆਰ ਬਾਰੇ ਪ੍ਰਦਰਸ਼ਨ ਕੀਤੇ। ਇਸ ਮੌਕੇ, ਉਪਕਾਰ ਸਿੰਘ, ਜਸਵੰਤ ਸਿੰਘ ਕੋਹਲੀ, ਰਣਜੀਤ ਕੌਰ, ਪ੍ਰਵਿੰਦਰ ਵਰਮਾ ਅਤੇ ਏ ਐਸ ਆਈ ਸ਼੍ਰੀ ਰਾਮ ਸ਼ਰਨ ਨੇ ਸਹੀਦ ਸੈਨਿਕਾਂ ਪੁਲਿਸ ਫਾਇਰ ਬ੍ਰਿਗੇਡ ਦੀਆਂ ਕੁਰਬਾਨੀਆਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਬੱਚਿਆਂ ਵਿੱਚ ਦੇਸ਼ ਪ੍ਰਤੀ ਪ੍ਰੇਮ ਹਮਦਰਦੀ ਸਨਮਾਨ ਕੁਰਬਾਨੀਆਂ ਤਿਆਗ ਕਰਨ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਹਰ ਸਿਖਿਆ ਸੰਸਥਾਵਾਂ ਵੱਲੋਂ ਕਰਵਾਉਣੇ ਚਾਹੀਦੇ ਹਨ। ਸਾਰੇ ਵਿਦਿਆਰਥੀਆਂ ਨੂੰ ਇਨਾਮ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਨਸ਼ਿਆਂ ਸੜਕੀ ਹਾਦਸਿਆਂ ਅਪਰਾਧਾਂ ਤੋਂ ਬਚਣ ਲਈ ਉਤਸ਼ਾਹਿਤ ਕੀਤਾ ਗਿਆ।

Related Post