post

Jasbeer Singh

(Chief Editor)

Patiala News

ਐਸ.ਡੀ.ਐਮ ਪਟਿਆਲਾ ਦੇ ਆਦੇਸ਼ਾਂ ਤੇ ਕਾਨੂੰਗੋ ਅਤੇ ਪਟਵਾਰੀ ਨੇ ਡੇਰਾ ਉਦਾਸੀਨ ਵਿਖੇ ਪਾਰਕ ਅਤੇ ਖਾਲੀ ਪਲਾਟਾਂ ਦੀ ਕੀਤੀ ਨਿ

post-img

ਐਸ.ਡੀ.ਐਮ ਪਟਿਆਲਾ ਦੇ ਆਦੇਸ਼ਾਂ ਤੇ ਕਾਨੂੰਗੋ ਅਤੇ ਪਟਵਾਰੀ ਨੇ ਡੇਰਾ ਉਦਾਸੀਨ ਵਿਖੇ ਪਾਰਕ ਅਤੇ ਖਾਲੀ ਪਲਾਟਾਂ ਦੀ ਕੀਤੀ ਨਿਸ਼ਾਨਦੇਹੀ ਸੰਤ ਇੰਨਕਲੇਵ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮਦਨ ਖਰਬੰਦਾ, ਵਿਜੇ ਤੁਲੀ ਸੈਕਟਰੀ, ਐਡਵੋਕੇਟ ਪੁੰਨੀਆ ਅਤੇ ਹੋਰ ਮੈਂਬਰਾਂ ਨੇ ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਕਿਹਾ ਕਿ ਉਂਨਾ ਵੱਲੋਂ ਪਿਛਲੀ 19 ਮਾਰਚ ਨੂੰ ਐਸ.ਡੀ.ਐਮ ਪਟਿਆਲਾ ਨੂੰ ਇੱਕ ਮੰਗ ਪੱਤਰ ਦੇ ਕੇ ਡੇਰਾ ਬੀਰ ਖੇੜੀ ਗੁਜਰਾ ਦੇ ਅਧੀਨ ਸੰਤ ਇੰਨਕਲੇਵ ਵਿਖੇ ਬੱਚਿਆਂ ਦੇ ਖੇਡਣ ਵਾਲੇ ਪਾਰਕ ਅਤੇ ਉਸ ਵਿੱਚਲੇ ਖਾਲੀ ਪਲਾਟਾਂ ਦੀ ਨਿਸ਼ਾਨਦੇਹੀ ਲਈ ਬੇਨਤੀ ਕੀਤੀ ਗਈ ਸੀ। ਇਸ ਉਪਰੰਤ ਧਰਮ ਅਰਥ ਬੋਰਡ ਦੀ ਚੇਅਰਪਰਸਨ ਅਤੇ ਡੀ.ਸੀ ਪਟਿਆਲਾ ਡਾ.ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਉਨ੍ਹਾਂ ਦੇ ਬੇਨਤੀ ਪੱਤਰ ਨੂੰ ਪ੍ਰਵਾਨ ਕਰਦੇ ਹੋਏ ਮਾਨਯੋਗ ਐਸ.ਡੀ.ਐਮ ਪਟਿਆਲਾ ਵੱਲੋਂ ਅੱਜ ਪਟਿਆਲਾ ਜਿਲੇ ਦੇ ਕਾਨੂੰਗੋ ਅਤੇ ਪਟਵਾਰੀ ਅਤੇ ਉਹਨਾਂ ਦੀ ਟੀਮ ਵੱਲੋਂ ਸੰਤ ਇੰਨਕਲੇਵ ਵਿਖੇ ਪਹੁੰਚ ਕੇ ਬੱਚਿਆਂ ਦੇ ਖੇਡਣ ਵਾਲੇ ਪਾਰਕ ਅਤੇ ਉਸ ਵਿਚਲੇ ਖਾਲੀ ਪਲਾਟਾਂ ਦੀ ਨਿਸ਼ਾਨਦੇਹੀ ਕੀਤੀ ਗਈ ਅਤੇ ਮੌਕੇ ਤੇ ਹੀ ਰਿਪੋਰਟ ਤਿਆਰ ਕਰਕੇ ਇਸ ਨੂੰ ਐਸ.ਡੀ.ਐਮ ਪਟਿਆਲਾ ਦੇ ਦਫਤਰ ਵਿਖੇ ਹਾਜ਼ਰ ਹੋਣ ਲਈ ਭੇਜ ਦਿੱਤਾ। ਪਰ ਇਸ ਮੌਕੇ ਸੰਬਧਤ ਦੂਜੀ ਪਾਰਟੀ ਵਲੋਂ ਕੋਈ ਵੀ ਨੁਮਾਇੰਦਾ ਮੌਕੇ ਤੇ ਹਾਜਰ ਨਹੀਂ ਹੋਇਆ। ਇਸ ਮੌਕੇ ਸੋਸਾਇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਪੂਰਾ ਇਨਸਾਫ ਮਿਲੇਗਾ। ਇਸ ਮੌਕੇ ਗੁਰਜੀਤ ਸਿੰਘ, ਪਵਨ ਕੁਮਾਰ ਗੋਇਲ, ਜੋਗਿੰਦਰਪਾਲ ਅਰੋੜਾ, ਮਿਸਿਜ ਸਿੱਧੂ ਅਤੇ ਖਰਬੰਦਾ, ਮਿਸ ਪਲਕ, ਬੰਸਲ ਜੀ ਪ੍ਰੋਫੈਸਰ ਜਗਦੇਵ ਸਿੱਧੂ, ਹਰਮੀਤ ਚੱਡਾ ਅਤੇ ਗੁਰਵਿੰਦਰ ਸਿੱਧੂ ਆਦ ਮੈਂਬਰ ਹਾਜ਼ਰ ਸਨ।

Related Post