post

Jasbeer Singh

(Chief Editor)

Patiala News

ਵਿਸ਼ਵ ਵਾਤਾਵਰਨ ਦਿਵਸ ਤੇ " ਹਰ ਮਨੁੱਖ ਲਾਵੇ ਦੋ ਰੁੱਖ" ਏਕ ਪੇੜ ਮਾਂ ਦੇ ਨਾਮ " ਵਾਤਾਵਰਨ ਸੰਭਾਲਣ ਲੱਈ ਹੰਭਲਾ ਮਾਰਨ ਦੀ

post-img

ਵਿਸ਼ਵ ਵਾਤਾਵਰਨ ਦਿਵਸ ਤੇ " ਹਰ ਮਨੁੱਖ ਲਾਵੇ ਦੋ ਰੁੱਖ" ਏਕ ਪੇੜ ਮਾਂ ਦੇ ਨਾਮ " ਵਾਤਾਵਰਨ ਸੰਭਾਲਣ ਲੱਈ ਹੰਭਲਾ ਮਾਰਨ ਦੀ ਲੋੜ : ਮੇਅਰ ਕੁੰਦਨ ਗੋਗੀਆ ਪਟਿਆਲਾ, 6 ਜੂਨ 2025 : ਵਿਸਵ ਵਾਤਾਵਰਨ ਦਿਵਸ ਮਨਾਉਂਦਿਆਂ ਜਿਲਾ ਪਟਿਆਲਾ ਦੀ ਨਾਮੀ ਸੰਸਥਾ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵਲੋ ਨਹਿਰੂ ਪਾਰਕ ਵਿੱਚ " ਏਕ ਪੇੜ ਮਾਂ ਦੇ ਨਾਮ " ਲਹਿਰ ਤਹਿਤ ਉਘੇ ਸਮਾਜ ਸੇਵੀ ਉਪਕਾਰ ਸਿੰਘ ਦੀ ਅਗਵਾਈ ਵਿੱਚ ਬੂਟੇ ਲਗਵਾਉਣ ਅਤੇ ਲੱਗੇ ਬੂਟੇ ਸੰਭਾਲਣ ਲੱਈ ਸਹਿਰ ਦੇ ਮੇਅਰ ਕੁੰਦਨ ਗੋਗੀਆ ਪਾਰਕ ਵਿੱਚ ਗੁਲਮੋਰ,ਨਿੰਮ,ਅਮੀਤਾਜ ਆਦਿ ਛਾਂ ਦਾਰ ਬੂਟੇ ਲਗਾ ਕੇ ਵਾਤਾਵਰਨ ਸੁੱਧ ਰੱਖਣ ਲੱਈ ਬੂਟੇ ਲਗਾਏ। ਗੋਗੀਆ ਨੇ ਸਹਿਰ ਵਾਸੀਆਂ ਨੂੰ ਅਪੀਲ ਕੀਤੀ ਸਾਡਾ ਵਿਰਾਸਤੀ ਬਾਗਾ ਦਾ ਸਹਿਰ ਹਰਿਆ ਭਰਿਆ ਰੱਖਣ ਲੱਈ ਵੱਧ ਤੋ ਵੱਧ ਬੂਟੋ ਲਗਾਏ ਜਾਣ ਤੇ ਲੱਗੇ ਬੂਟਿਆ ਦੀ ਸਾਂਭ ਸੰਭਾਲ ਵੀ ਕਰਨ ਮੇਅਰ ਨੇ ਖਾਸ ਤੋਰ ਤੇ ਉਪਕਾਰ ਸਿੰਘ ਤੇ ਗਿਆਨ ਜਯੋਤੀ ਐਜੂਕੇਸਨ ਸੁਸਾਇਟੀ ਦਾ ਧੰਨਵਾਦ ਵੀ ਕੀਤਾ ਇਹਨਾ ਵਲੋ ਚਲਾਈ ਮਹਿਮ " ਹਰ ਮਨੁੱਖ ਲਾਵੇ ਦੋ ਰੁੱਖ" ਪਿਛਲੇ ਦੋ ਦਹਾਕਿਆ ਚਲਾਈ ਹੋਈ ਹੈ ਸਹਿਰ ਵਿੱਚ ਕੋਈ ਪਾਰਕ,ਸਕੂਲ ,ਗਰਾਉਂਡ ਮਲਟੀਪਰਪਜ ਸਕੂਲ ਤੋ ਥਾਪਰ ਯੂਨਵਰਸਟੀ,ਵਿਕਰਮਕਾਲਜ,ਸਟੇਟ ਕਾਲਜ ,ਸਰੀਰਕ ਸਿੱਖਿਆ ਕਾਲਜ,ਬੀ ਐਡ ਕਾਲਜ,ਸੈਂਟਰ ਜੇਲ ਸਕੂਲ ਆਦਿ ਵੱਖ ਵੱਖ ਪਿੰਡਾ,ਥਾਵਾ ਤੇ ਬੂਟੇ ਲਗਾਉਂਦੇ ਆ ਰਹੇ ਹਨ ਇਸ ਤੋ ਇਲਾਵਾ ਮੈਡੀਕਲ ਕੈਪ,ਅੱਖਾ ਦੇ ਕੈਪ, ਕਰੋਨਾ ਦੁਰਾਨ ਕੈਂਪ,ਇਹਨਾ ਦੀ ਟੀਮ ਹੜਾ ਵਿੱਚ ਪਿੰਡਾ ਵਿੱਚ ਜਾਕੇ ਸਮਾਜ ਦੀ ਸੇਵਾ ਕੀਤੀ ਹੈ। ਇਸ ਮੋਕੇ ਰਾਮ ਸਰਨ ਏ ਐਸ ਆਈ ਸਪੈਸਲ ਐਜੂਕੇਸ਼ਨ ਸੈਲ ਪਟਿਆਲਾ ਪੁਲਿਸ,ਪ੍ਰਮਿੰਦਰ ਭਲਵਾਨ ਪ੍ਰਧਾਨ ਯੂੱਥ ਫੈਡਰੇਸ਼ਨ ਆਫ ਇੰਡੀਆਂ ਤੇ ਪਾਵਰ ਹਾਊਸ ਯੂਥ ਕਲੱਬ,ਜਤਵਿੰਦਰ ਗਰੇਵਾਲ ਗਵਰਨਰ ਐਵਾਰਡੀ ਮੈਂਬਰ ਨਸਾ਼ ਮੁਕਤ ਅਭਿਆਨ,ਪੋ਼ ਮੋਦਗਿਲ,ਮਨੋਹਰ ਗੋਗੀਆ,ਰਵਿੰਦਰ ਸਿੱਧੂ,ਪੂਜਾ ਜਿੰਦਲ,ਹਰਮੀਤ ਉਪੱਲ,ਚਰਨਪਾਲ ਸਿੰਘ,ਲੱਖਾ ਜੀ ਵੇਦ,ਵਿੰਸੀ,ਸੋਡੀ,ਬੇਦੀ,ਖੰਨਾ,ਸੂਦ ਫੈਮਲੀ,ਗੁਰਵਿੰਦਰ ਸਿੰਘ,ਮੋਹਨ ਲਾਲ,ਪੱਪੂ ਜੀ,ਅਖੀਰ ਵਿੱਚ ਸਾਰਿਆ ਦਾ ਧੰਨਵਾਦ ਡਾ ਹਰਨੇਕ ਸਿੰਘ ਢੋਟ ਸਾਬਕਾ ਸਹਾਇਕ ਡਰੈਕਟਰ ਭਾਸਾ ਵਿਭਾਗ ਪੰਜਾਬ ਨੇ ਕੀਤਾ ਤੇ ਆਮ ਪਬਲਿਕ ਨੂੰ ਸਨੇਹਿਆ ਲਾਇਆ " ਹਰ ਮਨੁੱਖ ਲਾਵੇ ਦੋ ਰੁੱਖ"ਅਤੇ " ਏਕ ਪੇੜ ਮਾਂ ਦੇ ਨਾਮ "ਲਹਿਰ ਨਾਲ ਜੁੜੋ।

Related Post

Instagram