
ਮਹਾਰਾਸ਼ਟਰ ਦੇ ਜਿਲਾ ਪਾਲਘਰ ਵਿਖੇ ਸਾਢੇ ਚਾਰ ਸਾਲਾ ਬੱਚੀ ਨਾਲ ਜਬਰ ਜਨਾਹ ਦੇ ਦੋਸ਼ ਹੇਠ ਇਕ ਗ੍ਰਿਫ਼ਤਾਰ
- by Jasbeer Singh
- August 30, 2024

ਮਹਾਰਾਸ਼ਟਰ ਦੇ ਜਿਲਾ ਪਾਲਘਰ ਵਿਖੇ ਸਾਢੇ ਚਾਰ ਸਾਲਾ ਬੱਚੀ ਨਾਲ ਜਬਰ ਜਨਾਹ ਦੇ ਦੋਸ਼ ਹੇਠ ਇਕ ਗ੍ਰਿਫ਼ਤਾਰ ਪਾਲਘਰ : ਮਹਾਰਾਸ਼ਟਰ ਦੇ ਜ਼ਿਲ੍ਹੇ ਪਾਲਘਰ ਵਿਚ ਸਾਢੇ ਚਾਰ ਸਾਲ ਦੀ ਬੱਚੀ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਦੇ ਦੋਸ਼ਾਂ ਹੇਠ ਇਕ ਮਜ਼ਦੂਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲੀਸ ਨੇ ਜਵਾਹਰ ਤਾਲੁਕਾ ਵਿਚ ਹੋਈ ਇਸ ਘਟਨਾ ਦੇ ਸਬੰਧ ਵਿਚ ਸ਼ਿਕਾਇਤ ਮਿਲਣ ਤੋਂ ਬਾਅਦ 19 ਸਾਲਾ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਮੌਕੇ ਬੱਚੀ ਦੇ ਮਾਤਾ ਪਿਤਾ ਕੰਮ ’ਤੇ ਗਏ ਸਨ ਅਤੇ ਉਹ ਆਪਣੇ ਦਾਦਾ ਦਾਦੀ ਨਾਲ ਘਰ ਵਿਚ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਦੋਸ਼ ਮਜ਼ਦੂਰ ਉਸ ਇਲਾਕੇ ਵਿਚ ਕੇਬਲ ਵਿਛਾਉਣ ਦਾ ਕੰਮ ਕਰ ਰਿਹਾ ਸੀ। ਬੱਚੀ ਵੱਲੋਂ ਇਕ ਦਿਨ ਬਾਅਦ ਇਸ ਘਟਨਾ ਬਾਰੇ ਦੱਸਣ ਉਪਰੰਤ ਮਾਪਿਆਂ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ। ਇਸ ਘਟਨਾ ਤੋਂ ਬਾਅਦ ਜਵਾਹਰ ਅਤੇ ਮੋਖਾੜਾ ਦੇ ਸਮਾਜਿਕ ਸੰਗਠਨਾਂ ਸਮੇਤ ਸਿਆਸੀ ਆਗੂਆਂ ਨੇ ਰੋਸ ਪ੍ਰਗਟਾਉਂਦਿਆਂ ਦੋਸ਼ੀ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ ।