ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਵਿੱਚ ਇੱਕ ਰੋਜ਼ਾ ਸਲਾਨਾ ਸਮਾਗਮ ਦੀ ਸ਼ਾਨਦਾਰ ਸਮਾਪਤੀ
- by Jasbeer Singh
- November 24, 2024
ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਵਿੱਚ ਇੱਕ ਰੋਜ਼ਾ ਸਲਾਨਾ ਸਮਾਗਮ ਦੀ ਸ਼ਾਨਦਾਰ ਸਮਾਪਤੀ ਪਟਿਆਲਾ : ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਵੱਲੋਂ 23 ਨਵੰਬਰ 2024 ਨੂੰ ਇੱਕ ਰੰਗਾ-ਰੰਗ ਸਲਾਨਾ ਸਮਾਗਮ ' ਯੂਫੋਰੀਆ' ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਨਾ ਸਿਰਫ਼ ਇੱਕ ਸੱਭਿਆਚਾਰਕ ਪ੍ਰੋਗਰਾਮ ਅਤੇ ਮੇਲੇ ਰਾਹੀਂ ਆਪਣੀ ਪ੍ਰਤਿਭਾ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ, ਸਗੋਂ ਸਾਲ 2023-24 ਲਈ ਵਿੱਦਿਅਕ ਅਤੇ ਖੇਡ ਗਤੀਵਿਧੀਆਂ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਵੀ ਕੀਤਾ । ਸਕੂਲ ਦੇ ਮੁੱਖ ਸਰਪ੍ਰਸਤ ਸਿੰਘ ਸਾਹਿਬ ਜੱਥੇਦਾਰ ਬਾਬਾ ਬਲਬੀਰ ਸਿੰਘ ਜੀ (ਅਕਾਲੀ) 96 ਕਰੋੜੀ ਜੀ ਦੇ ਅਸ਼ੀਰਵਾਦ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ । ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਪਤਨੀ ਡਾ. ਸ਼੍ਰੀਮਤੀ ਗੁਰਪ੍ਰੀਤ ਕੌਰ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮਨਪ੍ਰੀਤ ਕੌਰ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ । ਇਸ ਮੌਕੇ 'ਤੇ ਮਨਦੀਪ ਸਿੰਘ ਸਿੱਧੂ (ਆਈ. ਪੀ. ਐਸ.) ਡੀ. ਆਈ. ਜੀ. ਪਟਿਆਲਾ ਰੇਂਜ, ਸ਼੍ਰੀਮਤੀ ਈਸ਼ਾ ਸਿੰਘਲ (ਪੀ. ਸੀ. ਐਸ.) ਏ. ਡੀ. ਸੀ. ਪਟਿਆਲਾ, ਡਾ. ਨਾਨਕ ਸਿੰਘ (ਆਈ. ਪੀ. ਐਸ.) ਐਸ. ਐੱਸ. ਪੀ. ਪਟਿਆਲਾ ਮੌਜੂਦ ਸਨ । ਇਸ ਮੌਕੇ ਸਕੂਲ ਪ੍ਰਧਾਨ ਸ਼੍ਰੀਮਤੀ ਸੁਖਵਿੰਦਰਜੀਤ ਕੌਰ, ਸਕੂਲ ਦੇ ਸਿੱਖਿਆ ਨਿਰਦੇਸ਼ਕ ਅਤੇ ਸਲਾਹਕਾਰ ਐਡਵੋਕੇਟ ਸਰਦਾਰ ਕਰਨ ਰਾਜਬੀਰ ਸਿੰਘ ਜੀ, ਸ੍ਰੀਮਤੀ ਹਰਪ੍ਰੀਤ ਕੌਰ, (ਪ੍ਰਿੰਸੀਪਲ, ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ) ਸ਼੍ਰੀਮਤੀ ਅਮਨਦੀਪ ਕੌਰ (ਪ੍ਰਿੰਸੀਪਲ, ਬੁੱਢਾ ਦਲ ਪਬਲਿਕ ਸਕੂਲ, ਸਮਾਣਾ), ਸ਼੍ਰੀਮਤੀ ਰੇਖਾ ਕਲਸੀ, (ਇੰਚਾਰਜ, ਬੁੱਢਾ ਦਲ ਪਬਲਿਕ ਸਕੂਲ, ਜ਼ੀਰਕਪੁਰ) ਅਤੇ ਸ਼੍ਰੀਮਤੀ ਭਾਰਤੀ ਕਵਾਤਰਾ, (ਇੰਚਾਰਜ, ਜੂਨੀਅਰ ਵਿੰਗ, ਪਟਿਆਲਾ) ਵੀ ਸ਼ਾਮਲ ਸਨ । ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਕੇ ਅਤੇ ਰਸ-ਭਿੰਨਾ ਸ਼ਬਦ ਗਾਇਨ ਕਰਕੇ ਕੀਤੀ ਗਈ। ਸ਼ੁਰੂਆਤ ਵਿੱਚ ਹੀ ਸਕੂਲ ਕੋਆਇਰ ਦੀ ਸੰਗੀਤਕ ਕਲਾ ਨੇ ਸਰੋਤਿਆਂ ਦਾ ਮਨ ਮੋਹ ਲਿਆ। ਜੂਨੀਅਰ ਵਿੰਗ ਦੇ ਨੰਨੇ-ਮੁੰਨੇ ਵਿਦਿਆਰਥੀਆਂ ਨੇ ਵੰਨ-ਸਵੰਨੀਆ ਕਲਾਵਾਂ ਪੇਸ਼ ਕੀਤੀਆਂ । ਸੰਗੀਤਕ ਧੁਨੀ ਤੋਂ ਬਾਅਦ ਛੇਵੀਂ ਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਕਲਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਸਵਾਗਤ ਦਰਸ਼ਕਾਂ ਵੱਲੋਂ ਤਾੜੀਆਂ ਦੀ ਗੂੰਜ ਨਾਲ ਹੋਇਆ । ਨੌਵੀਂ, ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ‘ਪੰਜਾਬੀ ਵਿਰਸਾ’ ਦੀ ਪਰੰਪਰਾ ਤੇ ਤੁਰਦਿਆਂ ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਜੋ ਸਾਰੇ ਹੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਿਹਾ । ਵਿਦਿਆਰਥੀਆਂ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੱਤਾ । ਪਾਠਕ੍ਰਮ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਸਭ ਤੋਂ ਵੱਧ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੀ ਆਪਣੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ, ਲਗਭਗ 288 ਵਿਦਿਆਰਥੀਆਂ ਨੇ ਟਰਾਫੀਆਂ, ਸਕਾਲਰ ਬਲੇਜ਼ਰ ਅਤੇ ਵਿਦਵਾਨ ਬੈਜ ਦੇ ਰੂਪ ਵਿੱਚ ਸਨਮਾਨ ਪ੍ਰਾਪਤ ਕੀਤੇ । NEET, JEE ਮੇਨ ਇਮਤਿਹਾਨ, NTSE ਅਤੇ CLAT ਪ੍ਰੀਖਿਆਵਾਂ ਵਿੱਚ ਸਭ ਤੋਂ ਵੱਧ ਰੈਂਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ। ਇਸ ਤੋਂ ਇਲਾਵਾ ਚਾਰ ਸਾਬਕਾ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ । ਅਧਿਆਪਕਾਂ ਨੂੰ ਵੀ ਉਹਨਾਂ ਦੀ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ । ਸਾਰਾ ਦਿਨ ਮੌਜ-ਮਸਤੀ ਅਤੇ ਮਨੋਰੰਜਨ ਨਾਲ ਭਰਪੂਰ ਰਿਹਾ । ਬਾਲਗਾਂ ਅਤੇ ਬੱਚਿਆਂ ਨੇ ਕੋਲੰਬਸ ਦੀ ਸਵਾਰੀ ਕਰਕੇ ਦੁਪਹਿਰ ਦੀ ਧੁੱਪ ਦਾ ਅਤੇ ਆਲੇ-ਦੁਆਲੇ ਸਟਾਲਾਂ ਤੇ ਸੁਆਦੀ ਭੋਜਨ ਦਾ ਆਨੰਦ ਮਾਣਿਆ । ਇਸ ਦਿਨ ਦੀ ਖਾਸ ਗੱਲ ਲੱਕੀ ਡਰਾਅ ਸੀ ਜਿੱਥੇ ਸਕੂਲ ਵੱਲੋਂ ਗੋਲਡ ਕੋਇਨ, ਡਬਲ ਡੋਰ ਫਰਿੱਜ, ਸਮਾਰਟ ਟੀ.ਵੀ, ਵਾਸ਼ਿੰਗ ਮਸ਼ੀਨ, ਏਅਰ ਫਰਾਇਰ ਆਦਿ ਆਕਰਸ਼ਕ ਤੋਹਫੇ ਦਿੱਤੇ ਗਏ । ਪ੍ਰੋਗਰਾਮ ਦੀ ਸਮਾਪਤੀ ਧੰਨਵਾਦ ਦੇ ਸ਼ਬਦਾਂ ਨਾਲ ਅਤੇ ਖੁਸ਼ਗਵਾਰ ਮਾਹੌਲ ਵਿੱਚ ਹੋਈ ।
Related Post
Popular News
Hot Categories
Subscribe To Our Newsletter
No spam, notifications only about new products, updates.