post

Jasbeer Singh

(Chief Editor)

National

ਬੰਬੇ ਹਾਈਕੋਰਟ ਨੇ ਵਿਜੇ ਮਾਲਿਆ ਨੂੰ ਲੈ ਕੇ ਲਿਆ ਅਹਿਮ ਫ਼ੈੈਸਲਾ

post-img

ਬੰਬੇ ਹਾਈਕੋਰਟ ਨੇ ਵਿਜੇ ਮਾਲਿਆ ਨੂੰ ਲੈ ਕੇ ਲਿਆ ਅਹਿਮ ਫ਼ੈੈਸਲਾ ਮੁੰਬਈ 12 ਫਰਵਰੀ 2026 : ਬੰਬ ਹਾਈਕੋਰਟ ਨੇ ਅੱਜ ਵਿਜੇ ਮਾਲਿਆ ਨੂੰ ਲੈ ਕੇ ਇਕ ਅਹਿਮ ਫ਼ੈਸਲਾ ਲੈਂਦਿਆਂ ਆਖਿਆ ਹੈ ਕਿ ਜਦੋਂ ਤੱਕ ਵਿਜੈ ਮਾਲਿਆ ਭਾਰਤ ਨਹੀਂ ਪਰਤਦਾ ਪਟੀਸ਼ਨ ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਵਿਜੇ ਮਾਲਿਆ ਦੀ ਕਿਹੜੀ ਪਟੀਸ਼ਨ ਤੇ ਅਦਾਲਤ ਨੇ ਲਿਆ ਫ਼ੈਸਲਾ ਮਿਲੀ ਜਾਣਕਾਰੀ ਅਨੁਸਾਰ ਅੱਜ ਬੰਬੇ ਹਾਈਕੋਰਟ ਨੇ ਜੋ ਆਪਣੇ ਪਹਿਲੇ ਵਾਲੇ ਫੈਸਲੇ ਨੂੰ ਦੁਹਰਾਇਆ ਕਿ ਜਦੋਂ ਤੱਕ ਵਿਜੇ ਮਾਲਿਆ ਭਾਰਤ ਨਹੀਂ ਪਰਤਦਾ ਉਦੋਂ ਤੱਕ ਉਸ ਵਲੋਂ ਦਾਇਰ ਪਟੀਸ਼ਨ ਤੇ ਵਿਚਾਰ ਨਹੀਂ ਕੀਤਾ ਜਾਵੇਗਾ ਵਾਲੀ ਪਟੀਸ਼ਨ ਪਟੀਸ਼ਨ ਭਗੌੜੇ ਆਰਥਿਕ ਅਪਰਾਧੀ ਐਕਟ ਦੇ ਉਪਬੰਧਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਹੈ। ਕੀ ਆਖਿਆ ਬੰਬੇ ਹਾਈਕੋਰਟ ਦੇ ਜਸਟਿਸ ਨੇ ਬੰਬੇ ਹਾਈਕੋਰਟ ਦੇ ਚੀਫ਼ ਜਸਟਿਸ ਚੰਦਰਸ਼ੇਖਰ ਅਤੇ ਜਸਟਿਸ ਗੌਤਮ ਅੰਖਡ ਦੀ ਬੈਂਚ ਨੇ ਕਿਹਾ ਕਿ ਮਾਲਿਆ ਨੂੰ ਪਹਿਲਾਂ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਭਾਰਤ ਵਾਪਸ ਆਵੇਗਾ। ਅਦਾਲਤ ਨੇ ਕਿਹਾ, "ਤੁਹਾਨੂੰ (ਮਾਲਿਆ) ਵਾਪਸ ਆਉਣਾ ਪਏਗਾ। ਜੇਕਰ ਤੁਸੀਂ ਵਾਪਸ ਨਹੀਂ ਆ ਸਕਦੇ, ਤਾਂ ਅਸੀਂ ਇਸ ਪਟੀਸ਼ਨ `ਤੇ ਸੁਣਵਾਈ ਨਹੀਂ ਕਰ ਸਕਦੇ। ਦੱਸਣਯੋਗ ਹੈ ਕਿ ਮਾਲਿਆ 2016 ਤੋਂ ਯੂ. ਕੇ. ਵਿੱਚ ਰਹਿ ਰਿਹਾ ਹੈ ਅਤੇ ਉਸ ਨੇ ਹਾਈ ਕੋਰਟ ਵਿੱਚ ਦੋ ਪਟੀਸ਼ਨਾਂ ਦਾਇਰ ਕੀਤੀਆਂ ਹਨ, ਇੱਕ ਉਸ ਨੂੰ ਭਗੌੜਾ ਆਰਥਿਕ ਅਪਰਾਧੀ ਘੋਸ਼ਿਤ ਕਰਨ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ, ਜਦੋਂ ਕਿ ਦੂਜੀ ਪਟੀਸ਼ਨ ’ਚ ਉਸ ਨੇ 2018 ਦੇ ਐਕਟ ਦੀ ਸੰਵਿਧਾਨਕਤਾ `ਤੇ ਸਵਾਲ ਉਠਾਇਆ ਹੈ।

Related Post

Instagram