ਸੂਫ਼ੀ ਫੈਸਟੀਵਲ ਅਤੇ ਪੰਜਾਬ ਸਖੀ ਸ਼ਕਤੀ ਮੇਲੇ ’ਚ ਸਵੈ-ਸਹਾਇਤਾ ਸਮੂਹਾਂ ਦੀ ਸਟਾਲਾਂ ਵਿਸ਼ੇਸ ਅਕਰਸਣ ਦਾ ਕੇਂਦਰ ਰਹਿਣਗੀਆਂ
- by Jasbeer Singh
- February 12, 2026
ਸੂਫ਼ੀ ਫੈਸਟੀਵਲ ਅਤੇ ਪੰਜਾਬ ਸਖੀ ਸ਼ਕਤੀ ਮੇਲੇ ’ਚ ਸਵੈ-ਸਹਾਇਤਾ ਸਮੂਹਾਂ ਦੀ ਸਟਾਲਾਂ ਵਿਸ਼ੇਸ ਅਕਰਸਣ ਦਾ ਕੇਂਦਰ ਰਹਿਣਗੀਆਂ ਹੱਥ ਸ਼ਿਲਪ ਉਤਪਾਦ ਅਤੇ ਰਵਾਇਤੀ ਪੰਜਾਬੀ ਪਕਵਾਨ ਹੋਣਗੇ ਖ਼ਾਸ ਆਕਰਸ਼ਣ ਮਾਲੇਰਕੋਟਲਾ ਦੀਆਂ ਮਹਿਲਾਵਾਂ ਦੇ ਉਤਪਾਦਾਂ ਨੂੰ ਮਿਲੇਗੀ ਰਾਸ਼ਟਰੀ ਪਛਾਣ ਮਾਲੇਰਕੋਟਲਾ, 12 ਫਰਵਰੀ 2026 : ਜ਼ਿਲ੍ਹਾ ਪ੍ਰਸ਼ਾਸਨ ਮਾਲੇਰਕੋਟਲਾ ਵੱਲੋਂ 13 ਤੋਂ 15 ਫਰਵਰੀ ਤੱਕ ਸਥਾਨਕ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਆਯੋਜਿਤ ਕੀਤੇ ਜਾ ਰਹੇ ਸੂਫ਼ੀ ਫੈਸਟੀਵਲ ਅਤੇ ਪੰਜਾਬ ਸਖੀ ਸ਼ਕਤੀ ਮੇਲੇ ਦੀਆਂ ਤਿਆਰੀਆਂ ਅੰਤਿਮ ਪੜਾਅ ਵਿੱਚ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ ਨੇ ਦੱਸਿਆ ਕਿ ਸੂਫ਼ੀ ਫੈਸਟੀਵਲ ਅਤੇ ਪੰਜਾਬ ਸਖੀ ਸ਼ਕਤੀ ਮੇਲੇ ਦੌਰਾਨ ਸਵੈ-ਸਹਾਇਤਾ ਸਮੂਹਾਂ (Self Help Groups) ਲਈ ਵਿਸ਼ੇਸ਼ ਸਟਾਲਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਕਿ ਮਹਿਲਾ ਸਸ਼ਕਤੀਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਕਿਹਾ ਕਿ ਸਵੈ-ਸਹਾਇਤਾ ਸਮੂਹਾਂ ਰਾਹੀਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ ਸਸ਼ਕਤ ਬਣਾਉਣ, ਉਨ੍ਹਾਂ ਦੇ ਹੁਨਰਾਂ ਨੂੰ ਉੱਚਿਤ ਮੰਚ ਪ੍ਰਦਾਨ ਕਰਨ ਅਤੇ ਸਵੈ-ਰੋਜ਼ਗਾਰ ਦੇ ਮੌਕੇ ਉਪਲੱਬਧ ਕਰਵਾਉਣ ਵੱਲ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ। ਸੂਫ਼ੀ ਫੈਸਟੀਵਲ ਦੌਰਾਨ ਇਨ੍ਹਾਂ ਸਮੂਹਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਤੱਕ ਪਹੁੰਚਾਉਣ ਨਾਲ ਜਿੱਥੇ ਮਹਿਲਾਵਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਉੱਥੇ ਹੀ ਉਨ੍ਹਾਂ ਨੂੰ ਵੱਡੇ ਬਾਜ਼ਾਰ ਨਾਲ ਜੁੜਨ ਵਿੱਚ ਮਦਦ ਮਿਲੇਗੀ । ਉਨ੍ਹਾਂ ਦੱਸਿਆ ਕਿ ਸੂਫ਼ੀ ਫੈਸਟੀਵਲ ਦੌਰਾਨ ਕੁੱਲ 46 ਸਵੈ-ਸਹਾਇਤਾ ਸਮੂਹਾਂ ਅਤੇ ਸ਼ਿਲਪ ਕਲਾਕਾਰਾਂ ਦੀਆਂ ਸਟਾਲਾਂ ਲਗਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਜ਼ਿਲ੍ਹਾ ਮਾਲੇਰਕੋਟਲਾ ਦੇ 14 ਸਵੈ-ਸਹਾਇਤਾ ਸਮੂਹਾਂ ਵੱਲੋਂ ਰਵਾਇਤੀ ਪੰਜਾਬੀ ਪਕਵਾਨ, ਹੱਥੀਂ ਬੁਣਤ ਪੋਸ਼ਾਕਾਂ, ਸੁੱਧ ਆਚਾਰ, ਪੰਜਾਬੀ ਰਵਾਇਤੀ ਜੁੱਤੀ, ਸਾਹਿਤਕ ਪੁਸਤਕਾਂ, ਸੁੱਧ ਮਸਾਲੇ ਅਤੇ ਪੇਂਟਿੰਗ ਦੀਆਂ ਸਟਾਲਾਂ ਲਗਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਜ਼ਿਲ੍ਹਿਆਂ ਅਤੇ ਦੇਸ਼ ਦੇ ਹੋਰਨਾਂ ਰਾਜਾਂ ਤੋਂ ਸਵੈ-ਸਹਾਇਤਾ ਸਮੂਹਾਂ ਅਤੇ ਸ਼ਿਲਪ ਕਲਾਕਾਰਾਂ ਵੱਲੋਂ ਹੱਥੀਂ ਬਣੇ ਉਤਪਾਦ, ਬਨਾਵਟੀ ਗਹਿਣੇ, ਘਰੇਲੂ ਸਜਾਵਟੀ ਸਮਾਨ, ਮਨਿਆਰੀ, ਬੇਕਰੀ ਉਦਪਾਦ ਨਾਲ ਸਬੰਧਿਤ ਵੱਖ-ਵੱਖ ਆਈਟਮਾਂ ਉਪਲੱਬਧ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਹੀ ਫਰਨੀਚਰ, ਕਰੋਕਰੀ, ਕਾਰਪੇਟ, ਕਿਤਾਬਾਂ ਅਤੇ ਫੋਟੋਗ੍ਰਾਫੀ ਨਾਲ ਸਬੰਧਿਤ 4 ਓਪਨ ਸਟਾਲਾਂ ਵੀ ਆਮ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਰਹਿਣਗੀਆਂ। ਉਨ੍ਹਾਂ ਕਿਹਾ ਕਿ ਸੂਫ਼ੀ ਫੈਸਟੀਵਲ ਸਿਰਫ਼ ਇੱਕ ਸੱਭਿਆਚਾਰਕ ਅਤੇ ਆਧਿਆਤਮਿਕ ਸਮਾਗਮ ਹੀ ਨਹੀਂ, ਸਗੋਂ ਸਥਾਨਕ ਮਹਿਲਾਵਾਂ ਲਈ ਆਰਥਿਕ ਉਨੱਤੀ ਅਤੇ ਸਵੈ-ਨਿਰਭਰਤਾ ਵੱਲ ਵਧਣ ਦਾ ਵੀ ਇੱਕ ਮਹੱਤਵਪੂਰਨ ਮੰਚ ਹੈ। ਉਨ੍ਹਾਂ ਨੇ ਜ਼ਿਲ੍ਹਾ ਨਿਵਾਸੀਆਂ ਅਤੇ ਬਾਹਰੋਂ ਆਉਣ ਵਾਲੇ ਸੈਲਾਨੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਫੈਸਟੀਵਲ ਵਿੱਚ ਸ਼ਾਮਲ ਹੋ ਕੇ ਸਵੈ-ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਨੂੰ ਉਤਸ਼ਾਹਿਤ ਕਰਨ। ਉਨ੍ਹਾਂ ਹੋਰ ਦੱਸਿਆ ਕਿ ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਰੋਜਾਨਾਂ ਸਵੇਰੇ 11.30 ਵਜੇ ਤੋਂ ਕਰਵਾਏ ਜਾਣਗੇ । ਮਿਤੀ 13 ਫਰਵਰੀ ਨੂੰ ਬਾਅਦ ਦੁਪਹਿਰ ਗਾਇਕ ਜਾਵੇਦ ਅਲੀ ਅਤੇ ਗਾਇਕ ਵਕੀਲ ਖਾਨ ਮਿਤੀ 14 ਫਰਵਰੀ ਨੂੰ ਮਲਕੀਤ ਸਿੰਘ ਮੰਗਾ ਅਤੇ ਨੁੱਕੜ ਨਾਟਕ ਪੇਸ਼ ਕੀਤਾ ਜਾਵੇਗਾ ।
