post

Jasbeer Singh

(Chief Editor)

Patiala News

ਜੀ. ਬੀ. ਆਈ. ਐਸ. ਵਿਖੇ ਇਕ ਦਿਨਾ ਵਰਕਸ਼ਾਪ ਦਾ ਆਯੋਜਨ

post-img

ਜੀ. ਬੀ. ਆਈ. ਐਸ. ਵਿਖੇ ਇਕ ਦਿਨਾ ਵਰਕਸ਼ਾਪ ਦਾ ਆਯੋਜਨ ਨਾਭਾ, 30 ਜੂਨ : ਜੀ. ਬੀ. ਇੰਟਰਨੈਸ਼ਨਲ ਸਕੂਲ ਨਾਭਾ ਵਿਖੇ ਸਕੂਲ ਚੇਅਰਮੈਨ ਸੰਦੀਪ ਬਾਂਸਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਧਿਆਪਕਾਂ ਲਈ ਸੀ. ਬੀ. ਐਸ. ਈ. ਦੀ ਸਮਰੱਥਾ ਵਧਾਓ ਪ੍ਰੋਗਰਾਮ ਤਹਿਤ ‘ਮਾਪਿਆਂ ਨੂੰ ਸਿੱਖਿਆ ਬਾਰੇ ਸੂਚਿਤ ਕਰਨਾ’ ਵਿਸ਼ੇ ’ਤੇ ਇਕ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਭਵਿੱਖ ਵਿਚ ਆਪਣੇ ਵਿਦਿਆਰਥੀਆਂ ਲਈ ਇਕ ਸਕਾਰਾਤਮਕ ਅਤੇ ਪ੍ਰਭਾਵਸ਼ਾਲੀ ਸਿੱਖਣ ਵਾਤਾਵਰਨ ਤਿਆਰ ਕਰਨ ਵਿਚ ਸਹਾਇਤਾ ਕਰਨਾ ਸੀ। ਵਰਕਸ਼ਾਪ ਦੇ ਪਹਿਲੇ ਭਾਗ ਦੀ ਸ਼ੁਰੂਆਤ ਰਿਸੋਰਸ ਵਿਅਕਤੀ ਡਾ. ਸੀਮਾ ਤੰਵਰ ਵਲੋਂ ਕੀਤੀ ਗਈ। ਉਨ੍ਹਾਂ ਨੇ ਸਿੱਖਿਆ ਪ੍ਰਣਾਲੀ ਵਿਚ ਆ ਰਹੇ ਮਹੱਤਵਪੂਰਨ ਬਦਲਾਵਾਂ ਜਿਵੇਂ ਕਿ 5+3+3+4 ਢਾਂਚਾ, ਬਹੁਵਿਸ਼ਿਆਂ ਵਾਲੀ ਸਿੱਖਿਆ, ਕਲਾਸਾਂ ਵਿਚ ਭਾਸ਼ਾਈ ਵੱਖ ਵੱਖਰਤਾ, ਸਮਾਵੇਸ਼ੀ ਸਿੱਖਿਆ, ਅਨੁਭਾਵਾਤਮਕ ਸਿੱਖਿਆ, ਅਤੇ ਪਰਿਯੋਜਨਾ ਆਧਾਰਿਤ ਗਤਿਵਿਧੀਆਂ ’ਤੇ ਰੋਸ਼ਨੀ ਪਾਈ। ਵਰਕਸ਼ਾਪ ਦੇ ਦੂਜੇ ਭਾਗ ਵਿਚ ਰਿਸੋਰਸ ਵਿਅਕਤੀ ਡਾ. ਪੂਨਮ ਸ਼ਰਮਾ ਨੇ ਜ਼ੋਰ ਦਿੱਤਾ ਕਿ ਸਿੱਖਿਆ ਵਿਚ ਸਿਰਫ ਅਧਿਆਪਕਾਂ ਹੀ ਨਹੀਂ, ਸਗੋਂ ਮਾਤਾ ਪਿਤਾ ਦੀ ਵੀ ਸਰਗਰਮ ਭੂਮਿਕਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਿੱਖਣ ਪ੍ਰਕਿਰਿਆ ਵਿਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਇਸ ਸੰਦੇਸ਼ ਨੂੰ ਲੈ ਕੇ ਉਨ੍ਹਾਂ ਨੇ ਅਧਿਆਪਕਾਂ ਨਾਲ ਐੱਨ ਈ ਪੀ 2020 (ਨੈਸ਼ਨਲ ਐਜੂਕੇਸ਼ਨ ਪਾਲਿਸੀ) ਨੂੰ ਮਾਪਿਆਂ ਤੱਕ ਪਹੁੰਚਾਉਣ ਲਈ ਕਈ ਉਪਯੋਗੀ ਸਾਧਨਾਂ ਅਤੇ ਤਰੀਕਿਆਂ ਬਾਰੇ ਵਿਚਾਰ ਸਾਂਝੇ ਕੀਤੇ । ਇਸ ਤੋਂ ਇਲਾਵਾ, ਅਧਿਆਪਕ ਸਮਰੱਥਾ ਵਿਕਾਸ ਦੇ ਹਿੱਸੇ ਵਜੋਂ ਕਈ ਤਰ੍ਹਾਂ ਦੀਆਂ ਗਤਿਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਰਾਹੀਂ ਅਧਿਆਪਕਾਂ ਦਾ ਗਿਆਨ ਵਧਾਇਆ ਗਿਆ। ਸੰਦੀਪ ਬਾਂਸਲ ਨੇ ਕਿਹਾ ਕਿ ਸਕੂਲ ਵਿਚ ਸਮੇਂ-ਸਮੇਂ ’ਤੇ ਕਰਵਾਈਆਂ ਜਾਣ ਵਾਲੀਆਂ ਵਰਕਸ਼ਾਪਾਂ ਅਧਿਆਪਕਾਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੁੰਦੀਆਂ ਹਨ । ਇਹ ਉਨ੍ਹਾਂ ਦੀ ਸਿੱਖਣ ਸਿਖਾਉਣ ਦੀ ਸਮਰੱਥਾ ਵਿਚ ਸੁਧਾਰ ਲਿਆਉਂਦੀਆਂ ਹਨ, ਨਵੇਂ ਵਿਕਾਸਾਂ ਬਾਰੇ ਜਾਣਕਾਰੀ ਦਿੰਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਸਹਿਕਰਮੀਆਂ ਨਾਲ ਜੁੜਨ ਦਾ ਮੌਕਾ ਦਿੰਦੀਆਂ ਹਨ। ਵਰਕਸ਼ਾਪ ਦੇ ਸਮਾਪਨ ਸਮੇਂ ਸਕੂਲ ਦੀ ਪਿ੍ਰੰਸੀਪਲ ਡਾ. ਇੰਦਰਜੀਤ ਪਾਲ ਕੌਰ ਗਰੇਵਾਲ ਜੀ ਨੇ ਦੋਹਾਂ ਰਿਸੋਰਸ ਵਿਅਕਤੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਵਰਕਸ਼ਾਪ ਅਧਿਆਪਕਾਂ ਅਤੇ ਮਾਪਿਆਂ ਦੋਹਾਂ ਨੂੰ ਐਨ. ਈ. ਪੀ. 2020 ਨੂੰ ਵਧੀਆ ਢੰਗ ਨਾਲ ਸਮਝਣ ਅਤੇ ਆਪਣੇ ਬੱਚਿਆਂ ਦੀ ਸਿੱਖਿਆ ਵਿਚ ਸਮਰਥਨ ਦੇਣ ਵਿਚ ਸਹਾਇਕ ਰਹੇਗੀ । ਇਸ ਵਰਕਸ਼ਾਪ ਵਿਚ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਭਾਗ ਲਿਆ ।

Related Post