

ਸ਼ਰਾਬ ਦੀਆਂ 24 ਬੋਤਲਾਂ ਸਮੇਤ ਇੱਕ ਗਿ੍ਰਫਤਾਰ ਪਟਿਆਲਾ, 30 ਜੂਨ :ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਸ ਨੇ ਸ਼ਰਾਬ ਦੀਆਂ 24 ਬੋਤਲਾਂ ਸਮੇਤ ਇੱਕ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਹੈ। ਗਿ੍ਰਫਤਾਰ ਕੀਤੇ ਗਏ ਵਿਅਕਤੀ ਦਾ ਨਾਮ ਰੋਸ਼ਨ ਕੁਮਾਰ ਪੁੱਤਰ ਸ਼ਿਵ ਰਾਜ ਵਾਸੀ ਪਿੰਡ ਕਲਾ ਪੁਰੀ ਥਾਣਾ ਸਾਹਗੰਜ ਜਿਲਾ ਜੈਲਪੁਰ ਹਾਲ ਅਬਾਦ ਅਜ਼ਾਦ ਨਗਰ ਥਾਣਾ ਅਨਾਜ ਮੰਡੀ ਪਟਿਆਲਾ ਹੈ। ਪੁਲਸ ਮੁਤਾਬਕ ਏ.ਐਸ.ਆਈ ਮਨਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਬੱਸ ਅੱਡਾ ਫੱਗਣ ਮਾਜਰਾ ਵਿਖੇ ਮੌਜੂਦ ਸੀ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਸ਼ਰਾਬ ਵੇਚਣ ਲਈ ਫੱਗਣ ਮਾਜਰਾ ਤੋਂ ਖਲੀਫਵਾਲ ਨੂੰ ਜਾਂਦੀ ਸੜ੍ਹਕ ’ਤੇ ਖੜਾ ਹੈ, ਪੁਲਸ ਨੇ ਰੇਡ ਕਰਕੇ ਸ਼ਰਾਬ ਦੀਆਂ 24 ਬੋਤਲਾਂ ਬਰਾਮਦ ਕੀਤੀਆਂ। ਜਿਸ ਦੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।