

ਦੋ ਧੜਿਆਂ ਦੀ ਲੜਾਈ ਦੌਰਾਨ ਇਕ ਦੀ ਮੌਤ ਦੂਸਰਾ ਜ਼ਖ਼ਮੀ ਜਲੰਧਰ, 22 ਅਕਤੂਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਵਿਖੇ ਦੀਵਾਲੀ ਵਾਲੀ ਰਾਤ ਦੋ ਧੜਿਆਂ ਵਿਚ ਹੋੋਏ ਲੜਾਈ ਝਗੜੇ ਦੌਰਾਨ ਇਕ ਨੌਜਵਾਨ ਦੀ ਜਿਥੇ ਮੌਤ ਹੋ ਗਈ, ਉਥੇ ਦੂਸਰਾ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ। ਮੌਤ ਦੇ ਘਾਟ ਉਤਰਿਆ ਨੌਜਵਾਨ ਕੈਣ ਹੈ ਜਲੰਧਰ ਦੀ ਇੱਕ ਲੇਬਰ ਕਲੋਨੀ ਵਿੱਚ ਦੀਵਾਲੀ ਦੀ ਰਾਤ ਨੂੰ ਇੱਕ ਨੌਜਵਾਨ ਜਿਸ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਦੀ ਪਛਾਣ 36 ਸਾਲਾ ਕੁਸ਼ੂ ਉਰਫ਼ ਕੁਸ਼ ਵਜੋਂ ਹੋਈ ਹੈ, ਜਦੋਂ ਕਿ ਉਸਦਾ ਭਰਾ ਨਿਖਿਲ ਗੰਭੀਰ ਜ਼ਖਮੀ ਹੋ ਗਿਆ । ਥਾਣਾ 7 ਦੀ ਪੁਲਿਸ ਨੂੰ ਵਸਨੀਕਾਂ ਨੇ ਘਟਨਾ ਦੀ ਜਾਣਕਾਰੀ ਦਿੱਤੀ ਹੈ। ਥਾਣਾ 7 ਦੇ ਐਸ. ਐਚ. ਓ. ਬਲਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਦੋ ਸਮੂਹਾਂ ਵਿਚਕਾਰ ਲੜਾਈ ਹੋਈ, ਜਿਸ ਕਾਰਨ ਕੁਸ਼ ਦੀ ਮੌਤ ਹੋ ਗਈ ।ਨਿਖਿਲ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਮਾਸੀ ਅਤੇ ਮੁੰਡੇ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਸ `ਤੇ ਹਮਲਾ ਕੀਤਾ। ਘਟਨਾ ਸਬੰਧੀ ਕੀ ਦੱਸਿਆ ਨਿਖਿਲ ਨੇ ਘਟਨਾ ਵਿਚ ਜ਼ਖ਼ਮੀ ਹੋਏ ਨੌਜਵਾਨ ਨਿਖਿਲ ਨੇ ਦੱਸਿਆ ਕਿ ਉਹ ਦੀਵਾਲੀ ਦੀ ਰਾਤ ਘਰ ਬੈਠਾ ਸੀ, ਜਦੋਂ ਕੁਝ ਅਣਪਛਾਤੇ ਵਿਅਕਤੀਆਂ ਜਿਨ੍ਹਾਂ ਵਿੱਚ ਕੁਝ ਜਾਣਕਾਰ ਵੀ ਸ਼ਾਮਲ ਸਨ, ਨੇ ਉਸਦੇ ਘਰ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਵਿਅਕਤੀ ਨੇ ਦੱਸਿਆ ਕਿ ਉਸਦੀ ਕਿਸੇ ਨਾਲ ਪਹਿਲਾਂ ਕੋਈ ਦੁਸ਼ਮਣੀ ਨਹੀਂ ਸੀ ਅਤੇ ਉਹ ਆਦਮੀ ਨਸ਼ੇ ਵਿੱਚ ਸਨ। ਨਿਖਿਲ ਨੇ ਦੱਸਿਆ ਕਿ ਮੀਠਾ ਉਰਫ਼ ਕਮਲ ਲਾਹੌਰੀਆ ਅਤੇ ਵੀਰੂ ਸਮੇਤ 12 ਤੋਂ 15 ਲੋਕਾਂ ਨੇ ਉਸ `ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਹਮਲਾਵਰਾਂ ਨੇ ਉੱਥੇ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ। ਨਿਖਿਲ ਨੇ ਦੱਸਿਆ ਕਿ ਕੁਸ਼ ਡਰਾਈਵਰ ਵਜੋਂ ਕੰਮ ਕਰਦਾ ਸੀ।