
“ਇਕ ਰਾਸ਼ਟਰ, ਇਕ ਚੋਣ” ਸੁਸ਼ਾਸਨ ਅਤੇ ਵਿਕਾਸ ਨੂੰ ਮਜ਼ਬੂਤ ਬਣਾਏਗਾ : ਪ੍ਰਨੀਤ ਕੌਰ, ਜੈ ਇੰਦਰ ਕੌਰ
- by Jasbeer Singh
- February 27, 2025

“ਇਕ ਰਾਸ਼ਟਰ, ਇਕ ਚੋਣ” ਸੁਸ਼ਾਸਨ ਅਤੇ ਵਿਕਾਸ ਨੂੰ ਮਜ਼ਬੂਤ ਬਣਾਏਗਾ : ਪ੍ਰਨੀਤ ਕੌਰ, ਜੈ ਇੰਦਰ ਕੌਰ ਪਟਿਆਲਾ, 27 ਫ਼ਰਵਰੀ : “ਇਕ ਰਾਸ਼ਟਰ, ਇਕ ਚੋਣ” ਵਿਸ਼ੇ ‘ਤੇ ਮਹਾਰਾਣੀ ਕਲੱਬ, ਪਟਿਆਲਾ ਵਿੱਚ ਇੱਕ ਮਹੱਤਵਪੂਰਨ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਖੇਤਰਾਂ ਦੀਆਂ ਸਫਲ ਮਹਿਲਾ ਉਦਯਮੀਆਂ ਨੇ ਹਿੱਸਾ ਲਿਆ ਅਤੇ ਇਸ ਇਤਿਹਾਸਕ ਚੋਣ ਸੁਧਾਰ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਪ੍ਰੋਗਰਾਮ ਦਾ ਆਯੋਜਨ ਡਾ ਨਿਧੀ ਬਾਂਸਲ ਵੱਲੋਂ ਕੀਤਾ ਗਿਆ, ਜਿਸ ਵਿੱਚ ਭਾਜਪਾ ਦੀ ਸੀਨੀਅਰ ਨੇਤਾ ਅਤੇ ਪੂਰਵ ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਭਾਜਪਾ ਪੰਜਾਬ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਭਾਜਪਾ ਪ੍ਰਵਕਤਾ ਅਤੇ ਪ੍ਰੋਗਰਾਮ ਦੇ ਰਾਜੀ ਸੰਯੋਜਕ ਐਸ.ਐਸ. ਚੰਨੀ ਵੀ ਮੌਜੂਦ ਰਹੇ। ਆਪਣੇ ਸੰਬੋਧਨ ਦੌਰਾਨ ਪ੍ਰਨੀਤ ਕੌਰ ਨੇ “ਇਕ ਰਾਸ਼ਟਰ, ਇਕ ਚੋਣ” ਦੇ ਲਾਭਾਂ ‘ਤੇ ਚਾਨਣ ਪਾਉਂਦੇ ਹੋਏ ਕਿਹਾ, “ਘੱਟ-ਘੱਟ ਸਮੇਂ ਵਿੱਚ ਵਾਰ-ਵਾਰ ਚੋਣਾਂ ਹੋਣ ਕਾਰਨ ਪ੍ਰਸ਼ਾਸਨ ਅਤੇ ਵਿਕਾਸ ਕਾਰਜ ਪ੍ਰਭਾਵਿਤ ਹੁੰਦੇ ਹਨ, ਕਿਉਂਕਿ ਸਰਕਾਰਾਂ ਲਗਾਤਾਰ ਚੋਣ ਮੋਡ ‘ਚ ਰਹਿੰਦੀਆਂ ਹਨ ਅਤੇ ਲੋਕ-ਭਲਾਈ ਦੇ ਕੰਮਾਂ ‘ਤੇ ਪੂਰਾ ਧਿਆਨ ਨਹੀਂ ਦੇ ਸਕਦੀਆਂ। ਇੱਕੋ ਸਮੇਂ ਚੋਣਾਂ ਕਰਵਾਉਣ ਨਾਲ ਨੀਤੀ ਕਾਰਜਾਨਵਿਆਂ ਨੂੰ ਬਿਹਤਰ ਬਣਾਉਣ, ਸਰਕਾਰੀ ਖ਼ਰਚੇ ਨੂੰ ਘਟਾਉਣ ਅਤੇ ਰਾਜਨੀਤਕ ਸਥਿਰਤਾ ਲਿਆਉਣ ਵਿੱਚ ਮਦਦ ਮਿਲੇਗੀ, ਜਿਸ ਨਾਲ ਪੂਰੇ ਦੇਸ਼ ਨੂੰ ਫਾਇਦਾ ਹੋਵੇਗਾ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦ੍ਰਿਸ਼ਟੀ ਦੀ ਸ਼ਲਾਘਾ ਕਰਦੇ ਹੋਏ, ਜੈ ਇੰਦਰ ਕੌਰ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਨੇ ‘ਇਕ ਰਾਸ਼ਟਰ, ਇਕ ਚੋਣ’ ਦੀ ਪਹਲ ਕਰਕੇ ਇਤਿਹਾਸਕ ਕਦਮ ਚੁੱਕਿਆ ਹੈ। ਇਹ ਸੁਧਾਰ ਨਾਂ ਕੇਵਲ ਕਰਦਾਤਿਆਂ ਦੇ ਪੈਸੇ ਦੀ ਬਚਤ ਕਰੇਗਾ, ਸਗੋਂ ਲਗਾਤਾਰ ਚੋਣੀ ਰੁਕਾਵਟਾਂ ਤੋਂ ਬਚਾ ਕੇ ਸਰਕਾਰਾਂ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਦਾ ਮੌਕਾ ਦੇਵੇਗਾ। ਭਾਰਤ ਨੂੰ ਸਥਿਰਤਾ ਅਤੇ ਲਗਾਤਾਰ ਚੱਲਣ ਵਾਲੀ ਗਵਰਨੈਂਸ ਦੀ ਲੋੜ ਹੈ, ਅਤੇ ਇਹ ਪਹਲ ਸਾਡੇ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਏਗੀ । ਇਸ ਮਾਮਲੇ ‘ਤੇ ਆਪਣੀ ਗੱਲ ਰੱਖਦੇ ਹੋਏ ਭਾਜਪਾ ਪ੍ਰਵਕਤਾ ਅਤੇ ਰਾਜੀ ਸੰਯੋਜਕ ਐਸ.ਐਸ. ਚੰਨੀ ਨੇ ਕਿਹਾ, “ਹਰ ਸਾਲ ਵੱਖ-ਵੱਖ ਚੋਣਾਂ ਕਰਵਾਉਣ ਕਾਰਨ ਪ੍ਰਸ਼ਾਸਨਿਕ ਵਸੀਲੇ ਪ੍ਰਭਾਵਿਤ ਹੁੰਦੇ ਹਨ, ਬੇਲੋੜ ਖ਼ਰਚ ਵਧਦਾ ਹੈ ਅਤੇ ਆਰਥਿਕ ਵਿਕਾਸ ਵਿੱਚ ਰੁਕਾਵਟ ਆਉਂਦੀ ਹੈ। ਜੇਕਰ ਦੇਸ਼ ਭਰ ‘ਚ ਇੱਕੋ ਸਮੇਂ ਚੋਣਾਂ ਕਰਵਾਈਆਂ ਜਾਣ, ਤਾਂ ਸਰਕਾਰ ਦੀ ਊਰਜਾ ਚੋਣ ਪ੍ਰਬੰਧਨ ਦੀ ਬਜਾਏ ਵਿਕਾਸ ਕਾਰਜਾਂ ‘ਚ ਲਗ ਸਕੇਗੀ। ਇਹ ਸੁਧਾਰ ਲੋਕਤੰਤਰ ਨੂੰ ਹੋਰ ਮਜ਼ਬੂਤ ਕਰੇਗਾ, ਜਿਸ ਨਾਲ ਵੋਟਰ ਜਾਗਰੂਕਤਾ ਅਤੇ ਭਾਗੀਦਾਰੀ ਵੀ ਵਧੇਗੀ । ਇਸ ਮੌਕੇ ਉਤੇ ਬਹੁਤ ਸਾਰੀਆਂ ਪ੍ਰਸਿੱਧ ਹਸਤੀਆਂ ਵੀ ਮੌਜੂਦ ਸਨ, ਜਿਨ੍ਹਾਂ ਵਿੱਚ ਸਮਾਜਸੇਵੀ ਸਤਿੰਦਰਪਾਲ ਕੌਰ ਵਾਲੀਆ, ਮਹਾਰਾਣੀ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ, ਭਾਜਪਾ ਪਟਿਆਲਾ ਅਰਬਨ ਪ੍ਰਧਾਨ ਵਿਜੈ ਕੁਕਾ, ਭਾਜਪਾ ਪਟਿਆਲਾ ਅਰਬਨ ਉਪ-ਪ੍ਰਧਾਨ ਹਰਦੇਵ ਸਿੰਘ ਬਲੀ ਅਤੇ ਸੀਨੀਅਰ ਪੱਤਰਕਾਰ ਰਾਜੇਸ਼ ਪੰਜੋਲਾ ਸ਼ਾਮਲ ਸਨ । ਸੈਮੀਨਾਰ ਦੇ ਅੰਤ ‘ਚ ਇੱਕ ਸੰਵਾਦ ਸੈਸ਼ਨ ਹੋਇਆ, ਜਿਸ ‘ਚ ਮਹਿਲਾ ਉਦਯੋਗੀਆਂ ਅਤੇ ਹੋਰ ਹਾਜ਼ਰ ਸ਼ਖਸੀਅਤਾਂ ਨੇ “ਇਕ ਰਾਸ਼ਟਰ, ਇਕ ਚੋਣ” ਦੀ ਜ਼ੋਰਦਾਰ ਵਕਾਲਤ ਕੀਤੀ । ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸੁਧਾਰ ਭਾਰਤ ਦੇ ਲੋਕਤੰਤਰ ‘ਚ ਵਧੇਰੇ ਪਾਰਦਰਸ਼ਤਾ, ਪ੍ਰਭਾਵਸ਼ੀਲਤਾ ਅਤੇ ਤਰੱਕੀ ਲਿਆਉਣ ਵਿੱਚ ਮਦਦਗਾਰ ਸਾਬਤ ਹੋਵੇਗਾ ।
Related Post
Popular News
Hot Categories
Subscribe To Our Newsletter
No spam, notifications only about new products, updates.