ਭਾਲੂ ਦੇ ਹਮਲਾ ਕਰਨ ਨਾਲ ਦੋ ਔਰਤਾਂ ਵਿੱਚੋ ਇਕ ਔਰਤ ਦੀ ਮੌਤ ਤੇ ਦੂਜੀ ਹੋਈ ਜ਼ਖਮੀ
- by Jasbeer Singh
- September 14, 2024
ਭਾਲੂ ਦੇ ਹਮਲਾ ਕਰਨ ਨਾਲ ਦੋ ਔਰਤਾਂ ਵਿੱਚੋ ਇਕ ਔਰਤ ਦੀ ਮੌਤ ਤੇ ਦੂਜੀ ਹੋਈ ਜ਼ਖਮੀ ਹਿਮਾਚਲ ਪ੍ਰਦੇਸ਼ : ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਇਕ ਭਾਲੂ ਜਿਸ ਵਲੋਂ ਦੋ ਔਰਤਾਂ ਉਤੇ ਹਮਲਾ ਕਰ ਦਿੱਤਾ ਗਿਆ ਦੇ ਕਰਨ ਇਕ ਔਰਤ ਦੀ ਮੌਤ ਹੋ ਗਈ ਹੈ, ਜਦਕਿ ਦੂਜੀ ਜ਼ਖਮੀ ਹੋ ਗਈ ਹੈ। ਦੱਸਣਯੋਗ ਹੈ ਕਿ ਚੰਬਾ ਦੀ ਗ੍ਰਾਮ ਪੰਚਾਇਤ ਢਿਮਲਾ ਅਧੀਨ ਪੈਂਦੇ ਕਲਵਾੜਾ ਜੰਗਲ ਵਿੱਚ ਸ਼ੁੱਕਰਵਾਰ ਨੂੰ ਦੋ ਔਰਤਾਂ ਜੋ ਰਿਸ਼ਤੇ ਵਿਚ ਦਰਾਣੀ-ਜਠਾਣੀ ਹਨ ਘਾਹ ਕੱਟ ਰਹੀਆਂ ਸਨ ਤੇ ਭਾਲੂ ਨੇ ਹਮਲਾ ਕਰ ਦਿੱਤਾ। ਪੁਲਿਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੈਡੀਕਲ ਕਾਲਜ ਚੰਬਾ ‘ਚ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤਾ। ਦੂਜੇ ਪਾਸੇ ਜ਼ਖਮੀ ਔਰਤ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਮੈਡੀਕਲ ਕਾਲਜ ਚੰਬਾ ਵਿਖੇ ਦਾਖਲ ਕਰਵਾਇਆ ਗਿਆ ਹੈ।
