ਕੈਨੇਡਾ ਵਿਚ ਗਣੇਸ਼ ਜੀ ਮੰਦਰ ਵਿਚ ਹੋਈ ਸ਼ਰੇਆਮ ਚੋਰੀ ਬਰੈਂਪਟਨ, 6 ਦਸੰਬਰ 2025 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ ਦੇ ਬਰੈਂਪਟਨ `ਚ ਗਣੇਸ਼ ਮੰਦਰ `ਚੋਂ ਇਕ ਨਕਾਬਪੋਸ਼ ਚੋਰ ਦਿਨ-ਦਿਹਾੜੇ ਡੋਨੇਸ਼ਨ ਬਾਕਸ ਚੋਰੀ ਕਰ ਕੇ ਲੈ ਗਿਆ। ਘਟਨਾ ਵਾਪਰਦਆਂ ਹੀ ਕੁੱਝ ਹੀ ਮਿੰਟਾਂ ਵਿਚ ਹੋਈ ਲੁੱਟ ਦੀ ਵੀਡੀਓ ਵਾਇਰਲ ਘਟਨਾ ਦੀ ਕੁਝ ਹੀ ਮਿੰਟਾਂ `ਚ ਲੁੱਟ ਦੀ ਵੀਡੀਓ ਵਾਇਰਲ ਹੋ ਗਈ। ਵੀਡੀਓ `ਚ ਦੇਖਿਆ ਜਾ ਸਕਦਾ ਹੈ ਕਿ ਇਕ ਨਕਾਬਪੋਸ਼ ਚੋਰ ਡੋਨੇਸ਼ਨ ਬਾਕਸ ਲੈ ਕੇ ਭੱਜ ਰਿਹਾ ਹੈ, ਜਿਸ ਨਾਲ ਸ਼ਰਧਾਲੂ ਅਤੇ ਪੁਜਾਰੀ ਹੈਰਾਨ ਰਹਿ ਜਾਂਦੇ ਹਨ । ਅਲਾਰਮ ਵੱਜਣ ਦੇ ਬਾਵਜੂਦ ਚੋਰ ਬਾਕਸ ਲੈ ਕੇ ਮੰਦਰ ਤੋਂ ਬਾਹਰ ਚਲਿਆ ਗਿਆ। ਘਟਨਾ ਸਮੇਂ ਮੰਦਰ ਵਿਚ ਲਗਭਗ 4 ਸ਼ਰਧਾਲੂ ਅਤੇ ਪੁਜਾਰੀ ਮੌਜੂਦ ਸਨ ਪਰ ਉੱਥੇ ਕੋਈ ਵੀ ਵਿਅਕਤੀ ਲੁਟੇਰੇ ਦਾ ਵਿਰੋਧ ਨਹੀਂ ਕਰ ਸਕਿਆ । ਅਲਾਰਮ ਸਿਸਟਮ ਨੇ ਲਾਲ ਲਾਈਟ ਦਿਖਾਈ ਅਤੇ ਅਲਰਟ ਸਾਊਂਡ ਵਜਾਇਆ ਪਰ ਕੋਈ ਵੀ ਲੁਟੇਰੇ ਨੂੰ ਬਾਕਸ ਲੈ ਕੇ ਭੱਜਣ ਤੋਂ ਰੋਕ ਨਹੀਂ ਸਕਿਆ।
