July 6, 2024 01:39:36
post

Jasbeer Singh

(Chief Editor)

Patiala News

ਜਨਹਿੱਤ ਸੰਮਤੀ ਵਲੋਂ ਲੋੜਵੰਦ ਲੜਕੀਆਂ ਲਈ ਸਿਲਾਈ ਸੈਂਟਰ ਖੋਲਣੇ ਸ਼ਲਾਘਾਯੋਗ : ਮੈਡਮ ਵਾਲੀਆ

post-img

ਪਟਿਆਲਾ, (ਜਸਬੀਰ) : ਪਟਿਆਲਾ ਜਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸਰਮਾ ਜੀ ਦੀ ਅਗਵਾਈ ਹੇਠ ਗੁਰੂ ਰਵਿਦਾਸ ਮੰਦਰ ਕਮੇਟੀ ਤਫੱਜਲਪੁਰਾ ਦੇ ਸਹਿਯੋਗ ਨਾਲ ਲੜਕੀਆਂ ਲਈ ਸਿਲਾਈ ਸੈਂਟਰ ਖੋਲ੍ਹਿਆ ਗਿਆ, ਜਿਸ ਵਿਚ ਮੁੱਖ ਮਹਿਮਾਨ ਉਘੀ ਸਮਾਜ ਸੇਵਿਕਾ ਮੈਡਮ ਸਤਇੰਦਰਪਾਲ ਕੋਰ ਵਾਲੀਆ ਇੰਨਚਾਰਜ ਜੱਗ ਬਾਣੀ ਪੰਜਾਬ ਕੇਸਰੀ ਪਟਿਆਲਾ ਜੀ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੀਤਮੋਹਨ ਸਿੰਘ ਯੂ ਐਸ ਏ ਅਤੇ ਡਾਕਟਰ ਅੰਜਨਾ ਗੁਪਤਾ ਰਿਟਾਇਰ ਸੀ ਐਮ ਓ ਨੇ ਕੀਤੀ। ਪ੍ਰੋਗਰਾਮ ਦਾ ਉਦਘਾਟਨ ਮਨੋਜ ਕੁਮਾਰ ਯੂ ਐਸ ਏ ਨੇ ਕੀਤਾ, ਵਿਸ਼ੇਸ਼ ਤੌਰ ’ਤੇ ਮੈਡਮ ਅਮਰਜੀਤ ਕੌਰ ਸਾਈਵਾਲ, ਮੀਤ ਪ੍ਰਧਾਨ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ, ਮੀਤ ਪ੍ਰਧਾਨ ਸੁਰਵਿੰਦਰ ਸਿੰਘ ਛਾਬੜਾ, ਪ੍ਰੈਸ ਸਕੱਤਰ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਰਾਜ ਯੂਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ, ਸਟੇਟ ਐਵਾਰਡੀ ਰੁਪਿੰਦਰ ਕੌਰ, ਸਤੀਸ਼ ਜੋਸ਼ੀ, ਐਸ.ਪੀ. ਪਰਾਸਰ,ਰੁਦਰਪ੍ਰਤਾਪ ਸਿੰਘ, ਸਟੇਟ ਐਵਾਰਡੀ ਅਧਿਆਪਕ ਲਖਵਿੰਦਰ ਸਿੰਘ, ਐਸ ਪੀ ਪਰਾਸਰ, ਡੀ ਪੀ ਸਿੰਘ, ਗੁਰੂ ਰਵਿਦਾਸ ਮੰਦਰ ਕਮੇਟੀ ਤਫੱਜਲਪੁਰਾ ਦੇ ਪ੍ਰਧਾਨ ਬਲਜੀਤ ਸਿੰਘ ਬਿੱਟੂ, ਸਿਲਾਈ ਟੀਚਰ ਸਗਦਰਾ ਦੇਵੀ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਪਿਆਰਾ ਸਿੰਘ, ਸ਼ੈਂਕੀ, ਰਿੰਕੂ, ਲੱਕੀ ਹਰਦਾਸਪੁਰ, ਡਾਕਟਰ ਅਵਤਾਰ ਸਿੰਘ ਮੀਤ ਪ੍ਰਧਾਨ ਵੈਲਫੇਅਰ ਐਸੋਸੀਏਸਨ ਵੀਨਸ ਕਲੋਨੀ, ਪ੍ਰਭਜੋਤ ਸਿੰਘ ਗਿੱਲ ਜੋਤ ਪਹੇੜੀ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਮੈਡਮ ਸਤਇੰਦਰਪਾਲ ਕੋਰ ਵਾਲੀਆ ਨੇ ਕਿਹਾ ਕਿ ਜਨਹਿੱਤ ਸੰਮਤੀ ਵਲੋਂ ਲੋੜਵੰਦ ਲੜਕੀਆਂ ਲਈ ਸਿਲਾਈ ਸੈਂਟਰ ਦਾ ਖੋਲਣਾ ਸਲਾਘਾਯੋਗ ਉਪਰਾਲਾ ਹੈ ਇਸ ਤੋਂ ਇਲਾਵਾ ਸੰਸਥਾ ਵਲੋਂ ਲੋੜਵੰਦਾਂ ਦੀ ਮਦਦ ਕਰਨਾ ਸਭ ਤੋਂ ਉੱਤਮ ਸਮਾਜ ਸੇਵਾ ਹੈ ਉਹਨਾਂ ਕਿਹਾ ਕਿ ਜਨ ਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸਰਮਾ ਜੀ ਦੀ ਅਗਵਾਈ ਹੇਠ ਪਟਿਆਲਾ ਸਹਿਰ ਦੇ ਪਾਰਕਾ ਦੀ ਸਾਭ ਸੰਭਾਲ ਕਰਨੀ, ਲੋੜਵੰਦ ਲੜਕੀਆਂ ਦੇ ਵਿਆਹਾ ਵਿਚ ਮਦਦ, ਲੋੜਵੰਦ ਪਰਿਵਾਰਾਂ ਨੂੰ ਰਾਸਨ, ਲੋੜਵੰਦਾਂ ਦੀ ਮਦਦ ਲਈ ਪੰਜ ਫਰੀ ਐਂਬੂਲੈਂਸ ਚਲਾਉਣੀਆਂ, ਰਾਜਿੰਦਰਾ ਹਸਪਤਾਲ ਵਿਚ ਲੋੜਵੰਦ ਮਰੀਜਾਂ ਲਈ ਵੀਲਚੇਅਰ, ਟਰਾਈਸਾਈਕਲ, ਮੁਫਤ ਦੀਵਾਈਆ ਦੇਣੀਆਂ ਬਹੁਤ ਪ੍ਰਸੰਸਾਯੋਗ ਹੈ, ਉਹਨਾਂ ਕਿਹਾ ਕਿ ਜਨ ਹਿੱਤ ਸੰਮਤੀ ਵਰਗੀ ਸਮਾਜ ਸੇਵੀ ਸੰਸਥਾ ਤੋਂ ਸੇਧ ਲੈ ਕੇ ਹੋਰਨਾਂ ਸੰਸਥਾਵਾਂ ਨੂੰ ਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।

Related Post