ਸ੍ਰੀ ਪਰਸ਼ੂਰਾਮ ਫੋਰਸ ਪਟਿਆਲਾ ਵਲੋਂ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦਾ ਮਹੰਤ ਵਿਸ਼ਨੂੰਨੰਦ ਗਿਰੀ ਜੀ ਨੇ ਕੀਤਾ ਕਾਰਡ ਰਿਲੀਜ਼
- by Jasbeer Singh
- May 4, 2024
ਪਟਿਆਲਾ, 4 ਮਈ (ਜਸਬੀਰ)-ਸ੍ਰੀ ਪਰਸ਼ੂਰਾਮ ਜੀ ਦੇ ਜਨਮ ਮਹਾਉਤਸਵ ਮੌਕੇ ਸ਼੍ਰੀ ਪਰਸ਼ੂਰਾਮ ਫੋਰਸ ਪਟਿਆਲਾ ਵਲੋਂ ਕੱਢੀ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਦਾ ਕਾਰਡ ਸ੍ਰੀ ਕਾਲੀ ਮਾਤਾ ਮੰਦਰ ਦੇ ਪੀਠਾਧੀਸ਼ ਵਿਸ਼ਨੂੰ ਨੰਦ ਗਿਰੀ ਜੀ ਨੇ ਰਿਲੀਜ਼ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ 9 ਮਈ ਨੂੰ ਸ੍ਰੀ ਪਰਸ਼ੂਰਾਮ ਮੰਦਰ ਲਕਸ਼ਮੀ ਨਾਰਾਇਣ ਸ਼ਿਵ ਮੰਦਰ ਖੱਦਰ ਭੰਡਾਰ ਪਟਿਆਲਾ ਤੋਂ ਸ਼ੁਰੂ ਹੋਵੇਗੀ ਅਤੇ ਸਦਰ ਬਾਜ਼ਾਰ, ਏ. ਟੈਂਕ, ਅਦਾਲਤ ਬਾਜ਼ਾਰ, ਜੌੜੀਆਂ ਭੱਠੀਆਂ, ਦੋ ਪਾਰਕ, ਕੱਟੜਾ ਸਾਹਿਬ ਸਿੰਘ, ਸਰਹਿੰਦੀ ਬਾਜ਼ਾਰ, ਸ਼ੀਤਲਾ ਮਾਤਾ ਮੰਦਰ, ਭਾਂਡਿਆਂ ਵਾਲਾ ਬਾਜ਼ਾਰ, ਕਿਲਾ ਚੌਂਕ, ਖੱਦਰ ਭੰਡਾਰ ਤੋਂ ਹੁੰਦੀ ਹੋਈ ਸ਼੍ਰੀ ਪਰਸ਼ੂਰਾਮ ਮੰਦਰ ਵਿਖੇ ਸੰਪੰਨ ਹੋਵੇਗੀ। ਮਹੰਤ ਵਿਸ਼ਨੂੰੂ ਨੰਦ ਗਿਰੀ ਜੀ ਨੇ ਕਿਹਾ ਕਿ ਇਸ ਸ਼ੋਭਾ ਯਾਤਰਾ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੋ ਕੇ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਅਰਵਿੰਦਰ ਸ਼ਰਮਾ ਬਿੱਟਾ, ਸਮਾਜ ਸੇਵਕ ਅਕਾਸ਼ ਬਾਕਸਰ, ਰਾਜਨ ਸ਼ਰਮਾ ਅਤੇ ਹੋਰ ਆਗੂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

