July 6, 2024 01:41:36
post

Jasbeer Singh

(Chief Editor)

Patiala News

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਕਬਜ਼ਾ ਕਾਰਵਾਈ ਦਾ ਵਿਰੋਧ

post-img

ਸਾਬਕਾ ਪੁਲੀਸ ਇੰਸਪੈਕਟਰ ਵੱਲੋਂ ਕਿਸਾਨ ਦੀ ਜ਼ਮੀਨ ਦੇ ਕਬਜ਼ਾ ਵਾਰੰਟ ਲਿਆਉਣ ’ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਡਟਵਾਂ ਵਿਰੋਧ ਕਰਨ ਲਈ ਪਿੰਡ ਪੂਨੀਆ ਵਿੱਚ ਇਕੱਠ ਕੀਤਾ ਗਿਆ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਨੇ ਦੱਸਿਆ ਕਿ ਸਾਬਕਾ ਪੁਲੀਸ ਇੰਸਪੈਕਟਰ ਨੇ ਕਿਸਾਨ ਹਰਜੀਤ ਸਿੰਘ ਦੇ ਤਾਇਆ ਰਲਾ ਸਿੰਘ ਉਨ੍ਹਾਂ ਦੇ ਪੁੱਤਰਾਂ, ਇੱਕ ਭੂਆ ਦੀ ਜ਼ਮੀਨ ਪਹਿਲਾਂ ਹੀ ਖ਼ਰੀਦ ਰੱਖੀ ਹੈ। ਮਗਰੋਂ ਹਰਜੀਤ ਸਿੰਘ ਦੇ ਦੋ ਭਰਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਤੋਂ ਵੀ ਜ਼ਮੀਨ ਖ਼ਰੀਦ ਲਈ। ਹੁਣ ਸਿਰਫ਼ ਹਰਜੀਤ ਸਿੰਘ ਅਤੇ ਉਸ ਦੇ ਭਰਾ ਸੁਖਵਿੰਦਰ ਸਿੰਘ ਦੀ ਜ਼ਮੀਨ ਜਿਸ ਵਿੱਚ ਉਨ੍ਹਾਂ ਦੇ ਘਰ ਬਣੇ ਹੋਏ ਹਨ, ਮੋਟਰ ਲੱਗੀ ਹੋਈ ਹੈ। ਇਸ ਜ਼ਮੀਨ ਦੇ ਨੰਬਰਾਂ ਦੀ ਗ਼ਲਤ ਰਜਿਸਟਰੀ ਕਰਵਾ ਕੇ ਉਨ੍ਹਾਂ ਦੀ ਇਹ ਜ਼ਮੀਨ ਵੀ ਹੜੱਪਣਾ ਚਾਹੁੰਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਕੱਠ ਵਿੱਚ ਬਲਾਕ ਪ੍ਰਧਾਨ ਬਾਦਸ਼ਾਹਪੁਰੀ ਤੋਂ ਚਰਨਜੀਤ ਕੌਰ ਧੂੜੀਆਂ, ਸੁਖਵਿੰਦਰ ਸਿੰਘ ਤੁਲੇਵਾਲ, ਜ਼ਿਲ੍ਹਾ ਖ਼ਜ਼ਾਨਚੀ ਹਰਮੇਲ ਸਿੰਘ ਤੂੰਗਾ, ਜ਼ਿਲ੍ਹਾ ਜਨਰਲ ਸਕੱਤਰ ਅਵਤਾਰ ਸਿੰਘ ਕੌਰਜੀਵਾਲਾ, ਕੁਲਵੰਤ ਸਿੰਘ ਸਫੇੜਾ, ਸੁਖਵਿੰਦਰ ਸਿੰਘ ਲਾਲੀ ਬਲਾਕ ਭੁਨਰਹੇੜੀ ਹਾਜ਼ਰ ਸਨ। ਕਿਸਾਨ ਯੂਨੀਅਨ ਦਬਾਅ ਪਾ ਕੇ ਜ਼ਮੀਨ ਹੜੱਪਣਾ ਚਾਹੁੰਦੀ ਹੈ : ਜੱਸਾ ਸਿੰਘ ਸਾਬਕਾ ਪੁਲੀਸ ਇੰਸਪੈਕਟਰ ਜੱਸਾ ਸਿੰਘ ਨੇ ਕਿਹਾ ਇਹ ਕੇਸ ਤਕਸੀਮ ਦਾ ਹੈ ਸਾਡਾ ਸਾਂਝਾ ਖਾਤਾ ਹੈ, ਖੇਵਟ ਨੰਬਰ 17 ਦਾ ਬੰਨਾ ਪੱਕੀ ਸੜਕ ਨਾਲ ਲੱਗਦਾ ਹੈ, ਜਦਕਿ ਉਸ ਦਾ ਇਸ ਵਿੱਚ ਹਿੱਸਾ ਹੈ ਪਰ ਉਸ ਨੂੰ ਕੋਈ ਰਸਤਾ ਨਹੀਂ ਹੈ। ਅਦਾਲਤਾਂ ਵਿਚ ਫੈਸਲਾ ਹੋ ਗਿਆ ਕਿ 11 ਵਿੱਘੇ ਫਰੰਟ ਜੱਸਾ ਸਿੰਘ ਨੂੰ ਦਿਓ ਤਾਂ ਵੀ 8 ਵਿੱਘੇ ਫਰੰਟ ਉਨ੍ਹਾਂ ਕੋਲ ਰਹਿ ਜਾਂਦਾ ਹੈ। ਲੋਅਰ ਕੋਰਟ ਨੇ ਹੁਕਮ ਕੀਤਾ ਦੋ ਮਹੀਨਿਆਂ ਵਿਚ ਜੱਸਾ ਸਿੰਘ ਨੂੰ ਕਬਜ਼ਾ ਦਿਵਾਓ ਤਾਂ ਕਿਸਾਨ ਯੂਨੀਅਨ ਨੇ ਆ ਕੇ ਰੁਕਾਵਟ ਪਾਈ , ਦੋ ਵਾਰ ਪੰਜਾਬ ਦੇ ਐੱਫਸੀਆਰ ਤੋਂ ਕੇਸ ਹਾਰ ਗਏ ਫੇਰ ਕਿਸਾਨ ਯੂਨੀਅਨ ਨੇ ਅੜਚਣ ਪਾਈ, ਅਸਲ ਵਿਚ ਇਨ੍ਹਾਂ ਦਾ ਇਕ ਰਿਸ਼ਤੇਦਾਰ ਇਕ ਵੱਡੀ ਕਿਸਾਨ ਯੂਨੀਅਨ ਦਾ ਰਿਸ਼ਤੇਦਾਰ ਹੈ, ਜਿਸ ਕਰਕੇ ਕਿਸਾਨ ਯੂਨੀਅਨ ਦਬਾਅ ਬਣਾ ਕੇ ਉਸ ਦੀ ਜ਼ਮੀਨ ਹੜੱਪਣਾ ਚਾਹੁੰਦੀ ਹੈ।

Related Post