post

Jasbeer Singh

(Chief Editor)

Patiala News

ਜਨਤਾ ਨੂੰ ਪੀ. ਜੀ. ਆਰ. ਐਸ. ਦਾ ਪੂਰਾ ਲਾਭ ਮਿਲਣ ਅਤੇ ਸ਼ਿਕਾਇਤਾਂ ਦਾ ਹੱਲ ਤਤਕਾਲ ਮੁਹੱਈਆ ਕਰਵਾਉਣ ਦੇ ਦਿੱਤੇ ਆਦੇਸ਼ –ਡਾ:

post-img

ਜਨਤਾ ਨੂੰ ਪੀ. ਜੀ. ਆਰ. ਐਸ. ਦਾ ਪੂਰਾ ਲਾਭ ਮਿਲਣ ਅਤੇ ਸ਼ਿਕਾਇਤਾਂ ਦਾ ਹੱਲ ਤਤਕਾਲ ਮੁਹੱਈਆ ਕਰਵਾਉਣ ਦੇ ਦਿੱਤੇ ਆਦੇਸ਼ –ਡਾ: ਸ਼ਰਮਾ ਪਟਿਆਲਾ 25 ਅਪ੍ਰੈਲ : ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਮੰਤਰੀ ਫੀਲਡ ਅਫਸਰ, ਡਾ: ਨਵਜੋਤ ਸ਼ਰਮਾ ਨੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਨਾਲ ਕੇਸਾਂ ਦੀ ਸੁਣਵਾਈ ਕਰਦਿਆਂ ਕਿਹਾ ਕਿ ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ (ਪੀ. ਜੀ. ਆਰ. ਐਸ.) ‘ਤੇ ਆਈਆਂ ਸ਼ਿਕਾਇਤਾਂ ਦਾ ਵਿਭਾਗ ਪਹਿਲ ਦੇ ਅਧਾਰ ‘ਤੇ ਹੀ ਨਿਪਟਾਰਾ ਕਰਨਾ ਯਕੀਨੀ ਬਣਾਉਣ । ਉਹਨਾਂ ਮੀਟਿੰਗ ਦੌਰਾਨ ਜਨਤਾ ਨੂੰ ਪੀ. ਜੀ. ਆਰ. ਐਸ. ਦਾ ਪੂਰਾ ਲਾਭ ਮਿਲਣ ਅਤੇ ਸ਼ਿਕਾਇਤਾਂ ਦਾ ਹੱਲ ਤਤਕਾਲ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ । ਡਾ. ਸ਼ਰਮਾ ਨੇ ਕਿਹਾ ਕਿ ਹਰੇਕ ਅਰਜੀ ਨੂੰ ਸਿਸਟਮ ‘ਚ ਦਰਜ ਅਤੇ ਰਿਕਾਰਡ ਮੁਤਾਬਿਕ ਕੀਤਾ ਜਾਵੇ ਅਤੇ ਸਮਾਂਬੱਧ ਤਰੀਕੇ ਨਾਲ ਉਸ ਦਾ ਹੱਲ ਕੀਤਾ ਜਾਵੇ । ਉਹਨਾਂ ਵਿਭਾਗਾਂ ਤੋਂ ਆਏ ਕਰਮਚਾਰੀਆਂ /ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਮਸਲਿਆਂ ਦਾ  ਤੁਰੰਤ ਨਿਪਟਾਰਾ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣ । ਮੁੱਖ ਮੰਤਰੀ ਫੀਲਡ ਅਫਸਰ ਨੇ ਕਿਹਾ ਕਿ ਜੇਕਰ ਕੋਈ ਅਰਜੀ ਉਹਨਾਂ ਦੇ ਵਿਭਾਗ ਦੇ ਨਾਲ ਸਬੰਧਤ ਨਹੀ ਹੈ ਤਾਂ ਉਸ ਅਰਜੀ ਨੂੰ ਤੁਰੰਤ ਸਬੰਧਤ ਵਿਭਾਗ ਨੂੰ ਟਰਾਂਸਫਰ ਕੀਤਾ ਜਾਵੇ ਤਾਂ ਜੋ ਸ਼ਿਕਾਇਤਾਂ ਦਾ ਨਿਪਟਾਰਾ ਸਮਾਂਬੱਧ ਤਰੀਕੇ ਨਾਲ ਕੀਤਾ ਜਾ ਸਕੇ । ਮੀਟਿੰਗ ਦੌਰਾਨ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ ।

Related Post