
ਹੋਲਸੇਲ ਅਤੇ ਰਿਟੇਲ ਕੈਮੀਸਟ ਐਸੋਸੀਏਸਨ ਵਲੋਂ ਖੂਨਦਾਨ ਕੈਂਪ ਦਾ ਆਯੋਜਨ ਕਰਨਾ ਸਲਾਘਾਯੋਗ ਉਪਰਾਲਾ : ਸੁਖਜਿੰਦਰ ਸਿੰਘ, ਬੰਨ
- by Jasbeer Singh
- January 24, 2025

ਹੋਲਸੇਲ ਅਤੇ ਰਿਟੇਲ ਕੈਮੀਸਟ ਐਸੋਸੀਏਸਨ ਵਲੋਂ ਖੂਨਦਾਨ ਕੈਂਪ ਦਾ ਆਯੋਜਨ ਕਰਨਾ ਸਲਾਘਾਯੋਗ ਉਪਰਾਲਾ : ਸੁਖਜਿੰਦਰ ਸਿੰਘ, ਬੰਨੀ ਚੈਹਿਲ ਪਟਿਆਲਾ : ਹੋਲਸੇਲ ਅਤੇ ਰਿਟੇਲ ਕੈਮਿਸਟ ਐਸੋਸੀਏਸ਼ਨ ਜਿਲ੍ਹਾ ਪਟਿਆਲਾ ਵਲੋਂ ਸ੍ਰੀ ਜਗਨਨਾਥ ਸ਼ਿੰਦੇ ਪ੍ਰਧਾਨ ਆਲ ਇੰਡੀਆ ਆਰਗਨਾਈਜੇਸ਼ਨ ਆਫ ਕੈਮੀਸਟ ਦੇ 75 ਵੇ ਜਨਮ ਦਿਨ ਮੌਕੇ ਲਾਈਫ ਲਾਇਨ ਬਲੱਡ ਬੈਂਕ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਸੁਖਜਿੰਦਰ ਸਿੰਘ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਪਟਿਆਲਾ ਅਤੇ ਉਘੇ ਸਮਾਜ ਸੇਵੀ ਸੰਜੇਇੰਦਰ ਸਿੰਘ ਬੰਨੀ ਚੈਹਿਲ ਨੇ ਸ ਿਰਕਤ ਕੀਤੀ, ਪ੍ਰੋਗਰਾਮ ਦੀ ਪ੍ਰਧਾਨਗੀ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਮੈਂਬਰ ਨਸਾ ਮੁਕਤ ਭਾਰਤ ਅਭਿਆਨ ਅਤੇ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਨੇ ਕੀਤੀ। ਪ੍ਰੋਗਰਾਮ ਦਾ ਉਦਘਾਟਨ ਐਸ. ਆਈ. ਜਸਪਾਲ ਸਿੰਘ ਇੰਚਾਰਜ ਸਾਂਝ ਕੇਂਦਰ ਸਦਰ ਪਟਿਆਲਾ ਨੇ ਕੀਤਾ । ਇਸ ਮੌਕੇ ਵਿਸੇਸ ਤੌਰ ’ਤੇ ਗੁਰਜੀਤ ਸਿੰਘ ਲੱਕੀ ਹਰਦਾਸਪੁਰ ਪ੍ਰਧਾਨ ਰਿਟੇਲ ਫਾਰਮੇਸੀ ਐਸੋਸੀਏਸਨ ਪਟਿਆਲਾ, ਪ੍ਰਧਾਨ ਸੰਜੀਵ ਚੌਧਰੀ, ਸਕੱਤਰ ਜਤਿੰਦਰ ਸਿੰਘ ਸੇਠੀ, ਸਕੱਤਰ ਰਿਟੇਲ ਗੋਤਮ ਪੰਚਰਤਨ, ਜਸਵਿੰਦਰ ਸਿੰਘ ਚੇਅਰਮੈਨ, ਸੰਜੀਵ ਵਧਵਾ ਸਕੱਤਰ ਰਾਜਪੁਰਾ ਐਸੋਸੀਏਸਨ, ਵਿਕਾਸ ਸਿਆਲ ਚੇਅਰਮੈਨ ਦੇਵੀਗੜ੍ਹ ਐਸੋਸੀਏਸਨ, ਪਰਸੋਤਮ ਅਗਰਵਾਲ, ਰਮਨ ਅਰੋੜਾ, ਰੋਕੀ ਮਿੱਤਲ, ਵਿਸਾਲ ਮਿੱਤਲ ਕੈਸ਼ੀਅਰ, ਸੁਮੀਤ ਸੋਖਲ, ਹੇਮੰਤ, ਅਨੁਜ ਭਾਰਦਵਾਜ, ਚਰਨਜੀਤ ਖੁਰਾਣਾ ਅਤੇ ਮੈਂਬਰ ਰਿਟੇਲ ਅਤੇ ਹੋਲਸੇਲ ਕੈਮੀਸਟ ਐਸੋਸੀਏਸਨ ਨੇ ਸ਼ਿਰਕਤ ਕੀਤੀ । ਇਸ ਮੌਕੇ ਸੰਬੋਧਨ ਕਰਦਿਆਂ ਸੁਖਜਿੰਦਰ ਸਿੰਘ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਪਟਿਆਲਾ ਅਤੇ ਬੰਨੀ ਚੈਹਿਲ ਨੇ ਕਿਹਾ ਕਿ ਜ ਿਲ੍ਹਾ ਹੋਲਸੇਲ ਅਤੇ ਰਿਟੇਲ ਕੈਮਿਸਟ ਐਸੋਸੀਏਸਨ ਵਲੋਂ ਲੋੜਵੰਦ ਮਰੀਜਾਂ ਦੀ ਮਦਦ ਲਈ ਖੂਨਦਾਨ ਕੈਂਪ ਦਾ ਆਯੋਜਨ ਕਰਨਾ ਸਲਾਘਾਯੋਗ ਉਪਰਾਲਾ ਹੈ ਉਹਨਾਂ ਕਿਹਾ ਕਿ ਖੂਨਦਾਨੀ ਪ੍ਰਮਾਤਮਾ ਵਲੋਂ ਭੇਜੇ ਦੂਤਾ ਸਮਾਨ ਹੁੰਦੇ ਹਨ ਜੋ ਆਪਣਾ ਖੂਨਦਾਨ ਦੇ ਕੇ ਕਿਸੇ ਦੀ ਬੇਸਕੀਮਤੀ ਜਾਂਨ ਬਚਾਉਂਦੇ ਹਨ । ਉਹਨਾਂ ਕਿਹਾ ਕਿ ਤੁਹਾਡੇ ਦਿੱਤੇ ਖੂਨਦਾਨ ਕਰਨ ਨਾਲ ਚਾਰ ਜ ਿੰਦਗੀਆਂ ਬਚ ਸਕਦੀਆਂ ਹਨ। ਉਹਨਾਂ ਕਿਹਾ ਕਿ ਹਰ ਤੰਦਰੁਸਤ ਇਨਸਾਨ ਜਿਸ ਦੀ ਉਮਰ 18 ਸਾਲ ਤੋਂ 65 ਸਾਲ ਹੈਂ ਸਰੀਰਕ ਭਾਰ 45 ਕਿਲੋ ਤੋਂ ਉਪਰ ਹੈ ਅਤੇ ਖੂਨ ਦੀ ਮਾਤਰਾ 12.5 ਗ੍ਰਾਮ ਤੋਂ ਉਪਰ ਹੈ ਉਹੋ ਵਿਅਕਤੀ ਸਾਲ ਵਿੱਚ ਚਾਰ ਵਾਰ ਖੂਨਦਾਨ ਕਰ ਸਕਦਾ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ,ਇਸ ਮੌਕੇ ਲਾਈਫ ਲਾਇਨ ਬਲੱਡ ਬੈਂਕ ਵਲੋਂ ਡਾਕਟਰ ਅਰਸਪ੍ਰੀਤ ਕੌਰ ਦੀ ਅਗਵਾਈ ਹੇਠ 45 ਖੂਨਦਾਨੀਆਂ ਦਾ ਬਲੱਡ ਇੱਕਤਰ ਕੀਤਾ ਗਿਆ ।
Related Post
Popular News
Hot Categories
Subscribe To Our Newsletter
No spam, notifications only about new products, updates.