post

Jasbeer Singh

(Chief Editor)

Patiala News

ਪਰਾਂਸ਼ੀ ਗਰਗ ਵਰਗੀਆਂ ਧੀਆਂ ਤੇ ਪੂਰੇ ਪੰਜਾਬ ਨੂੰ ਮਾਣ ਕਰਨਾ ਚਾਹੀਦਾ : ਚੇਅਰਮੈਨ ਰਣਜੋਧ ਹਡਾਣਾ

post-img

ਪਰਾਂਸ਼ੀ ਗਰਗ ਵਰਗੀਆਂ ਧੀਆਂ ਤੇ ਪੂਰੇ ਪੰਜਾਬ ਨੂੰ ਮਾਣ ਕਰਨਾ ਚਾਹੀਦਾ : ਚੇਅਰਮੈਨ ਰਣਜੋਧ ਹਡਾਣਾ - ਕੋਚ ਸਤਵਿੰਦਰ ਤੇ ਸਮਾਜ ਸੇਵੀ ਅਰਵਿੰਦਰ ਵਿਦਿਆਰਥੀਆਂ ਲਈ ਬਣ ਰਹੇ ਨੇ ਮਾਰਗ ਦਰਸ਼ਕ ਪਟਿਆਲਾ : ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ ਆਰ ਟੀ ਸੀ ਨੇ ਮਹਿਕਮੇ ਦੇ ਮੁੱਖ ਦਫਤਰ ਨਾਭਾ ਰੋਡ ਵਿਖੇ ਪਰਾਂਸ਼ੀ ਨਾਮ ਦੀ ਵਿਦਿਆਰਥਣ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਕੈਂਸਰ ਪੀੜਤਾ ਲਈ ਇੰਨੀ ਛੋਟੀ ਉਮਰ ਵਿੱਚ ਆਪਣੇ ਸਿਰ ਦੇ ਬਾਲ ਦਾਨ ਕਰਨਾ ਨਿਵੇਕਲੀ ਤੇ ਬੇਮਿਸਾਲ ਸ਼ੁਰੂਆਤ ਹੈ। ਇਸ ਮੌਕੇ ਪਰਾਂਸ਼ੀ ਗਰਗ ਦੇ ਮਾਤਾ ਯਾਮਿਨੀ ਗਰਗ, ਪਿਤਾ ਮਨੂੰ, ਤਾਈਕਵਾਡੋਂ ਕੋਚ ਸਤਵਿਦਰ ਸਿੰਘ ਵਰਲਡ ਰਿਕਾਰਡ ਹੋਲਡਰ, ਉੱਘੇ ਸਮਾਜ ਸੇਵੀ ਅਰਵਿੰਦਰ ਸਿੰਘ ਪ੍ਰਧਾਨ ਉਮੰਗ ਵੈਲਫੇਅਰ ਫਾਊਂਡੇਸਨ ਸਨਮਾਨ ਲੈਣ ਲਈ ਵਿਸੇਸ ਤੌਰ ਤੇ ਮੌਜੂਦ ਸਨ । ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਪਰਾਂਸ਼ੀ ਗਰਗ ਨੂੰ ਫਾਦਰ ਜੈਸਨ ਮੁੰਡਨਮਨੀ ਸੀ. ਐਮ. ਆਈ., ਜੁਆਇੰਟ ਡਾਇਰੈਕਟਰ, ਅਮਾਲਾ ਮੈਡੀਕਲ ਕਾਲਜ ਹਸਪਤਾਲ ਤੋਂ ਮਿਲਆ ਪ੍ਰਸ਼ੰਸ਼ਾ ਪੱਤਰ ਪੜ ਕੇ ਖੁਸ਼ੀ ‘ਤੇ ਕਿਹਾ ਕਿ ਕੈਂਸਰ ਮਰੀਜ਼ਾ ਲਈ ਉਨ੍ਹਾਂ ਦੇ ਮੁਸ਼ਕਲ ਸਮੇਂ ਵਿੱਚ ਇਸ ਤਰ੍ਹਾਂ ਨਾਲ ਮਦਦ ਕਰਨ ਨਾਲ ਪੀੜਤ ਅੰਦਰ ਆਤਮ ਵਿਸ਼ਵਾਸ਼ ਆਉਂਦਾ ਹੈ। ਪਰਾਂਸ਼ੀ ਵੱਲੋਂ ਕੀਤੇ ਗਏ ਨੇਕ ਕਾਰਜ ਸਮਾਜ ਲਈ ਪ੍ਰੇਰਨਾਂ ਸਰੋਤ ਹਨ । ਉਨ੍ਹਾਂ ਕਿਹਾ ਕਿ ਪਰਾਂਸ਼ੀ ਗਰਗ ਵਰਗੀਆਂ ਧੀਆਂ ਤੇ ਸਿਰਫ ਪਟਿਆਲਾ ਨੂੰ ਨਹੀ ਬਲਕਿ ਪੂਰੇ ਪੰਜਾਬ ਨੂੰ ਮਾਣ ਕਰਨਾ ਚਾਹੀਦਾ ਹੈ ਅਤੇ ਹੋਰਨਾਂ ਬੱਚਿਆਂ ਨੂੰ ਵੀ ਇਸ ਨੇਕ ਕਾਰਜ ਤੋਂ ਸਮਾਜ ਸੇਵੀ ਸੰਬੰਧੀ ਸੇਧ ਲੈਣੀ ਚਾਹੀਦੀ ਹੈ । ਸਨਮਾਨ ਕਰਨ ਮੌਕੇ ਪਟਿਆਲਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੇਘਚੰਦ ਸ਼ੇਰਮਾਜਰਾ, ਡਾ. ਹਰਨੇਕ ਸਿੰਘ ਢੋਟ ਰਿਟਾ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ, ਪ੍ਰਦੀਪ ਜੋਸਨ ਪ੍ਰਧਾਨ ਨਗਰ ਕੌਂਸਲ ਸਨੌਰ, ਸ਼ਵਿੰਦਰ ਕੌਰ ਪ੍ਰਧਾਨ ਨਗਰ ਪੰਚਾਇਤ ਦੇਵੀਗੜ੍ਹ, ਲਾਲੀ ਰਹਿਲ ਪੀਏ ਟੂ ਚੇਅਰਮੈਨ ਪੀ. ਆਰ. ਟੀ. ਸੀ., ਉੱਘੇ ਸਮਾਜ ਸੇਵੀ ਹਰਪਿੰਦਰ ਸਿੰਘ ਚੀਮਾ ਅਤੇ ਗੁਰਿੰਦਰਜੀਤ ਸਿੰਘ ਅਦਾਲਤੀਵਾਲਾ ਵੀ ਮੋਜੂਦ ਸਨ ।

Related Post