post

Jasbeer Singh

(Chief Editor)

Patiala News

ਜਨ ਹਿੱਤ ਸੰਮਤੀ ਵਲੋਂ ਨਸਾ ਮੁਕਤ ਸਿਹਤਮੰਦ ਪੰਜਾਬ ਤਹਿਤ ਹਾਫ ਮੈਰਾਥਨ ਦਾ ਆਯੋਜਨ ਕਰਨਾ ਸ਼ਲਾਘਾਯੋਗ ਉਪਰਾਲਾ : ਡਾਕਟਰ ਬਲ

post-img

ਜਨ ਹਿੱਤ ਸੰਮਤੀ ਵਲੋਂ ਨਸਾ ਮੁਕਤ ਸਿਹਤਮੰਦ ਪੰਜਾਬ ਤਹਿਤ ਹਾਫ ਮੈਰਾਥਨ ਦਾ ਆਯੋਜਨ ਕਰਨਾ ਸ਼ਲਾਘਾਯੋਗ ਉਪਰਾਲਾ : ਡਾਕਟਰ ਬਲਬੀਰ ਸਿੰਘ ਨੋਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਸਮੇਂ ਦੀ ਮੁੱਖ ਲੋੜ : ਐਸ ਐਸ ਪੀ ਡਾਕਟਰ ਨਾਨਕ ਸਿੰਘ ਪਟਿਆਲਾ : ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾਵਾਂ ਜਨ ਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਸਟੇਟ ਐਵਾਰਡੀ ਵਿਨੋਦ ਸ਼ਰਮਾ ਦੀ ਅਗਵਾਈ ਹੇਠ 11 ਵੀ ਹਾਫ ਮੈਰਾਥਨ ਨਸਾ ਮੁਕਤ ਭਾਰਤ ਅਭਿਆਨ ਅਤੇ ਸਿਹਤਮੰਦ ਪੰਜਾਬ ਮੁਹਿੰਮ ਤਹਿਤ, ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਪੁਲਿਸ, ਸਿਵਲ ਪ੍ਰਸ਼ਾਸਨ, ਨਗਰ ਨਿਗਮ ਪਟਿਆਲਾ ਦੇ ਸਹਿਯੋਗ ਨਾਲ ਕਾਰਵਾਈ ਗਈ ਜਿਸ ਵਿੱਚ ਮੁੱਖ ਮਹਿਮਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸਰਕਾਰ ਡਾਕਟਰ ਬਲਬੀਰ ਸਿੰਘ ਨੇ ਸ਼ਿਰਕਤ ਕੀਤੀ, ਪ੍ਰੋਗਰਾਮ ਦੀ ਪ੍ਰਧਾਨਗੀ ਐਸ ਐਸ ਪੀ ਪਟਿਆਲਾ ਡਾਕਟਰ ਨਾਨਕ ਸਿੰਘ ਨੇ ਕੀਤੀ, ਪ੍ਰੋਗਰਾਮ ਦਾ ਉਦਘਾਟਨ ਐਸ. ਪੀ. ਹੈਡਕੁਆਰਟਰ ਹਰਵੰਤ ਕੋਰ ਅਤੇ ਪਦਮ ਸ਼੍ਰੀ ਜਗਜੀਤ ਸਿੰਘ ਦਰਦੀ ਨੇ ਕੀਤਾ । ਵਿਸ਼ੇਸ਼ ਤੌਰ ਡੀ ਐਸ ਪੀ ਟ੍ਰੈਫਿਕ ਅੱਛਰੂ ਰਾਮ ਸ਼ਰਮਾ, ਡਾਕਟਰ ਸੁਧੀਰ ਵਰਮਾ, ਇੰਸਪੈਕਟਰ ਅੰਮ੍ਰਿਤਪਾਲ ਸਿੰਘ ਚੈਹਿਲ ਐਸ ਐਂਚ ਓ ਥਾਣਾ ਸਿਵਲ ਲਾਈਨ, ਸੁਖਜਿੰਦਰ ਸਿੰਘ ਬਾਜਵਾ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ, ਮੀਤ ਪ੍ਰਧਾਨ ਚਮਨ ਲਾਲ ਗਰਗ, ਮੀਤ ਪ੍ਰਧਾਨ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ, ਯੂਥ ਆਗੂ ਜਗਤਾਰ ਸਿੰਘ ਜੱਗੀ ਜੁਆਇੰਟ ਸਕੱਤਰ, ਸਟੇਟ ਐਵਾਰਡੀ ਪਰਮਿੰਦਰ ਭਲਵਾਨ ਪ੍ਰੈਸ ਸਕੱਤਰ ਅਤੇ ਮੈਂਬਰ ਨਸਾ ਮੁਕਤ ਭਾਰਤ ਅਭਿਆਨ, ਡਾਕਟਰ ਸਤਵੰਤ ਸਿੰਘ, ਡਾਕਟਰ ਧਨਵੰਤ ਸਿੰਘ, ਡਾਕਟਰ ਸਿਮਰਨ, ਡਾਕਟਰ ਸੰਦੀਪ ਮਾਨ, ਬਲਵਿੰਦਰ ਸਿੰਘ ਅਮਰ ਹਸਪਤਾਲ, ਡਾਕਟਰ ਕੇ ਐਸ ਗਰੋਵਰ, ਕੁਲਵਿੰਦਰ ਮੋਮੀ, ਈਸ਼ਵਰ ਚੋਧਰੀ, ਵਿਸ਼ਾਲ ਖਰਵੰਦਾ, ਜਸਬੀਰ ਸਿੰਘ, ਜੀ. ਐਸ. ਆਨੰਦ, ਨੀਲ ਕਮਲ ਜੁਨੇਜਾ, ਗੁਰਮੀਤ ਸਿੰਘ ਕੋਚ ਬਾਸਕਟਬਾਲ, ਹਰਭਜਨ ਸਿੰਘ ਕੋਚ ਐਥਲੈਟਿਕਸ, ਐਸ ਆਈ ਜਸਪਾਲ ਸਿੰਘ ਇੰਚਾਰਜ ਸਾਂਝ ਕੇਂਦਰ ਸਦਰ ਪਟਿਆਲਾ, ਐਸ ਆਈ ਪ੍ਰਦੀਪ ਕੁਮਾਰ ਇੰਚਾਰਜ ਸਾਂਝ ਕੇਂਦਰ ਸਿਟੀ 1, ਸਤਪਾਲ ਪਰਾਸ਼ਰ, ਸਤੀਸ਼ ਜੋਸ਼ੀ,ਰੁਦਰਪ੍ਰਤਾਪ ਸਿੰਘ ਪ੍ਰਧਾਨ ਯੂਵਕ ਸੇਵਾਵਾਂ ਕਲੱਬ ਦੀਪ ਨਗਰ, ਜਸਵੰਤ ਸਿੰਘ ਕੋਲੀ । ਇਸ ਮੌਕੇ ਸੰਬੋਧਨ ਕਰਦਿਆ ਸਿਹਤ ਮੰਤਰੀ ਪੰਜਾਬ ਸਰਕਾਰ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਜਨ ਹਿੱਤ ਸੰਮਤੀ ਵਲੋਂ ਨਸ਼ਾ ਮੁਕਤ ਸਿਹਤਮੰਦ ਪੰਜਾਬ ਮੁਹਿੰਮ ਤਹਿਤ ਹਾਫ ਮੈਰਾਥਨ ਦਾ ਆਯੋਜਨ ਕਰਨਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ । ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿਚ ਬਹੁਤ ਹੀ ਸਹਾਈ ਹੋ ਸਕਦੇ ਹਨ ਅਤੇ ਉਹਨਾਂ ਦੀ ਰੁਚੀ ਖੇਡਾਂ ਵੱਲ ਵੱਧੇਗੀ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਨਸ਼ਿਆਂ ਨੂੰ ਖਤਮ ਕਰਨ ਲਈ ਇਸ ਹਰ ਦਿਨ ਨਸਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਦੀਆਂ ਜਾਇਦਾਦਾਂ ਜਬਤ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਜਨ ਹਿੱਤ ਸੰਮਤੀ ਵਲੋਂ ਪਟਿਆਲਾ ਸ਼ਹਿਰ ਦੇ ਪਾਰਕਾਂ ਦੀ ਸਾਂਭ ਸੰਭਾਲ, ਰਾਜਿੰਦਰਾ ਹਸਪਤਾਲ ਵਿਚ ਮਰੀਜ਼ਾਂ ਦੀ ਮਦਦ ਲਈ ਸੈਟਚਰ, ਵੀਲਚੇਅਰ,ਦੀਵਾਈਆ ਐਂਬੂਲੈਂਸਾਂ ਚਲਾਉਣੀਆਂ ਅਤੇ ਹੋਰ ਅਨੇਕਾਂ ਸਮਾਜ ਸੇਵੀ ਕਾਰਜਾਂ ਨੂੰ ਬਗੈਰ ਕਿਸੇ ਸੁਆਰਥ ਦੇ ਕੀਤਾ ਜਾ ਰਿਹਾ ਹੈ ਬਹੁਤ ਹੀ ਪ੍ਰਸੰਸਾਯੋਗ ਹੈ ਉਹਨਾਂ ਕਿਹਾ ਕਿ ਉਹੋ ਵੀ ਜਨ ਹਿੱਤ ਸੰਮਤੀ ਦੇ ਬਹੁਤ ਪੁਰਾਣੇਂ ਮੈਂਬਰ ਹਨ ਉਹਨਾਂ ਕਿਹਾ ਕਿ ਸਮਾਜ ਸੇਵੀ ਕਾਰਜਾਂ ਲਈ ਸੰਸਥਾ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ। ਇਸ ਮੌਕੇ ਐਸ ਐਸ ਪੀ ਪਟਿਆਲਾ ਡਾਕਟਰ ਨਾਨਕ ਸਿੰਘ ਨੇ ਕਿਹਾ ਕਿ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਸਮੇਂ ਦੀ ਮੁੱਖ ਲੋੜ ਹੈ । ਉਹਨਾਂ ਕਿਹਾ ਕਿ ਪਟਿਆਲਾ ਪੁਲਿਸ ਹਮੇਸ਼ਾ ਸਮਾਜ ਸੇਵੀ ਕਾਰਜਾਂ ਲਈ ਮਦਦ ਲਈ ਤਿਆਰ ਹੈ , ਇਸ ਮੌਕੇ ਜਨ ਹਿੱਤ ਸੰਮਤੀ ਦੇ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਇਹ ਹਾਫ ਮੈਰਾਥਨ ਚਿੱਪ ਰਾਹੀਂ 21,10,5 ਕਿਲੋਮੀਟਰ ਕਾਰਵਾਈ ਗਈ, ਜਿਸ ਵਿੱਚ 1000 ਹਜ਼ਾਰ ਤੋਂ ਉੱਪਰ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਦੋੜਾਕ ਅਤੇ ਪਟਿਆਲਾਵੀਆ ਨੇ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਨਕਦ ਇਨਾਮ,ਮੈਡਲ, ਸਰਟੀਫਿਕੇਟ, ਰਿਫਰੈਸ਼ਮੈਂਟ ਵੀ ਦਿੱਤੀ ਗਈ । ਇਸ ਮੈਰਾਥਨ ਦੌਰਾਨ ਫਿਟ ਰਨਰ, ਫਿਟਨੈਂਸ ਕਲੱਬ, ਪਟਿਆਲਾ ਰਨਰ, ਪਟਿਆਲਾ ਰਾਈਡਰ,ਫ਼ਨ ਆਨ ਵੀਲ,ਬੋਰਨ ਰਨਰ, ਪਟਿਆਲਾ ਰੋਡੀਜ਼ ਨੇ ਸ਼ਿਰਕਤ ਕੀਤੀ, ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਪੁਲਿਸ ਵੱਲੋਂ ਪਾਣੀ ਦੀ ਸੇਵਾ ਨਿਭਾਈ ਗਈ ।

Related Post