post

Jasbeer Singh

(Chief Editor)

Patiala News

ਵੱਖ-ਵੱਖ ਸਕੂਲਾਂ ’ਚ ਪੰਜਾਬੀ ਮਾਂ ਬੋਲੀ ਦੇ ਪ੍ਰੋਗਰਾਮ ਅਤੇ ਕਵਿਤਾ ਮੁਕਾਵਲੇ ਕਰਵਾਉਣੇ ਇਕ ਸ਼ਲਾਘਾਯੋਗ ਕਦਮ : ਕ੍ਰਿਪਾਲਵੀਰ

post-img

ਵੱਖ-ਵੱਖ ਸਕੂਲਾਂ ’ਚ ਪੰਜਾਬੀ ਮਾਂ ਬੋਲੀ ਦੇ ਪ੍ਰੋਗਰਾਮ ਅਤੇ ਕਵਿਤਾ ਮੁਕਾਵਲੇ ਕਰਵਾਉਣੇ ਇਕ ਸ਼ਲਾਘਾਯੋਗ ਕਦਮ : ਕ੍ਰਿਪਾਲਵੀਰ ਸਿੰਘ ਐਸ. ਡੀ. ਐਮ. ਪਟਿਆਲਾ : ‘ਹਰਿ ਸਹਾਇ ’ ਸੇਵਾ ਦਲ ਵਲੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸਾਹਿਬਜਾਦਿਆਂ ਦੀ ਨਿਘੀ ਯਾਦ ਨੂੰ ਸਮਰਪਿਤ ਸਰਕਾਰੀ ਐਲੀਮੈਂਟਰੀ ਸਕੂਲ ਨਿਊ ਯਾਦਵਿੰਦਰਾ ਕਲੋਨੀ ਵਿਖੇ ਕਵਿਤਾ ਮੁਕਾਬਲਾ ਕਰਵਾਇਆ ਗਿਆ । ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਵਿਤਾ ਮੁਕਾਬਲਾ ਭਾਵ ਕਵੀ ਦਰਬਾਰ ਕਰਵਾਉਂਦੇ ਹੁੰਦੇ ਸੀ ਅਤੇ ਕਵੀਆਂ ਨੂੰ ਉਚ ਕੋਟੀਆਂ ਦੇ ਇਨਾਮ ਦਿੰਦੇ ਹੁੰਦੇ ਸੀ । ਬੱਚਿਆਂ ਵੱਲੋਂ ਅਲੱਗ-ਅਲੱਗ ਤਰੀਕਿਆਂ ਨਾਲ ਕਵਿਤਾ ਸੁਣਾਈਆਂ ਗਈਆਂ । ਕਿਸੇ ਬੱਚੇ ਵਲੋਂ ਜੋਸ਼ ਨਾਲ ਅਤੇ ਕਿਸੇ ਬੱਚੇ ਵਲੋਂ ਗਾਇਨ ਕਰਕੇ ਕਵਿਤਾ ਸੁਣਾਈ ਗਈ । ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕ੍ਰਿਪਾਲਵੀਰ ਸਿੰਘ (ਪੀ. ਸੀ. ਐਸ.) ਐਸ. ਡੀ. ਐਮ. ਦੂਧਨ ਸਾਧਾਂ ਵਲੋਂ ਸਿਰਕਤ ਕੀਤੀ ਗਈ ਅਤੇ ਵਿਸ਼ੇਸ਼ ਮਹਿਮਾਨ ਵਜੋਂ ਗੁਰਜਿੰਦਰ ਸਿੰਘ ਸਬ ਇੰਸਪੈਕਟਰ ਵਲੋਂ ਸ਼ਿਰਕਤ ਕੀਤੀ ਗਈ । ਐਡਵੋਕੇਟ ਮਨਬੀਰ ਸਿੰਘ ਵਿਰਕ ਅਬਲੋਵਾਲ ਵਲੋਂ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ । ਪਹਿਲੇ ਸਥਾਨ ਤੇ ਨਵਦੀਪ ਕੌਰ, ਗੁਰਜੋਤ ਸਿੰਘ, ਹਰਪ੍ਰੀਤ ਸਿੰਘ ਆਏ ਦੂਸਰੇ ਸਥਾਨ ਤੇ ਕੋਮਲ, ਰੋਜੀਨਾ ਅਤੇ ਜੋਤ ਕੌਰ ਆਏ ਅਤੇ ਤੀਸਰੇ ਸਥਾਨ ਤੇ ਅਮਨਜੋਤ ਸਿੰਘ, ਕੰਵਲਜੀਤ ਕੌਰ ਅਤੇ ਬਲਜੀਤ ਸਿੰਘ ਆਏ । ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲਿਆਂ ਬੱਚਿਆਂ ਨੂੰ ਟਰੋਫੀਆਂ, ਮੈਡਲ ਦੇ ਕੇ ਨਿਵਾਜਿਆਂ ਗਿਆ । ਸਮੂਹ ਬੱਚਿਆਂ ਨੂੰ ਪੰਜਾਬੀ ਮੁਹਾਰਨੀ ਦੇ ਚਾਰਟ ਹਰਿ ਸਹਾਇ ਸੇਵਾ ਦਲ ਵਲੋਂ ਵੰਡੇ ਗਏ। ਡਾ. ਦੀਪ ਸਿੰਘ ਮੁੱਖ ਪ੍ਰਬੰਧਕ ਵਲੋਂ ਅਹਿਮ ਭੂਮਿਕਾ ਨਿਭਾਈ ਗਈ । ਆਏ ਹੋਏ ਮਹਿਮਾਨਾਂ ਦਾ ਧੰਨਵਾਦ ਪਲਵਿੰਦਰ ਕੌਰ ਹੈੱਡ ਟੀਚਰ ਵਲੋਂ ਕੀਤਾ ਗਿਆ । ਇਸ ਦੌਰਾਨ ਮੈਡਮ ਏਮਨਦੀਪ ਕੌਰ ਵਲੋਂ ਵਿਸ਼ੇਸ਼ ਤੌਰ ਤੇ ਕਵਿਤਾ ਸੁਣਾਈ ਗਈ । ਇਸ ਸਮਾਗਮ ਵਿਚ ਐਡਵੋਕੇਟ ਗੁਰਿੰਦਰ ਸਿੰਘ, ਕਰਸ਼ੀਦ ਬੇਗਮ, ਗੀਤਿਕਾ ਸ਼ਰਮਾ, ਪ੍ਰਭਜੋਤ ਕੌਰ, ਮੁਕੇਸ਼ ਕੁਮਾਰ, ਕੰਚਨ ਬਾਲਾ, ਸ਼ਾਕਸ਼ੀ ਗਰਗ, ਸੰਤੋਸ਼ ਰਾਣੀ, ਸਤਿੰਦਰ ਗਿੱਲ, ਅਤੇ ਸਮੂਹ ਸਕੂਲ ਸਟਾਫ ਹਾਜਰ ਸਨ ।

Related Post