ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਹੁਨਰ ਸਕੀਮ ਪਟਿਆਲਾ ‘ਚ ਪਲੰਬਰਾਂ ਨੂੰ ਉੱਨਤ ਹੁਨਰ ਨਾਲ ਲੈਸ ਕਰਨ ਲਈ ਸਹਾਈ
- by Jasbeer Singh
- January 16, 2025
ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਹੁਨਰ ਸਕੀਮ ਪਟਿਆਲਾ ‘ਚ ਪਲੰਬਰਾਂ ਨੂੰ ਉੱਨਤ ਹੁਨਰ ਨਾਲ ਲੈਸ ਕਰਨ ਲਈ ਸਹਾਈ ਪਟਿਆਲਾ, 16 ਜਨਵਰੀ : ਪੰਜਾਬ ਹੁਨਰ ਵਿਕਾਸ ਮਿਸ਼ਨ, ਆਪਣੀ ਪ੍ਰਮੁੱਖ ਹੁਨਰ ਸਕੀਮ, ਪੰਜਾਬ ਹੁਨਰ ਵਿਕਾਸ ਯੋਜਨਾ ਅਧੀਨ ਇੱਕ ਵਿਸ਼ੇਸ਼ ਮਾਨਤਾ ਪ੍ਰਾਪਤ ਪ੍ਰਾਇਰ ਲਰਨਿੰਗ ਸਿਖਲਾਈ ਪ੍ਰੋਗਰਾਮ ਰਾਹੀਂ ਪਟਿਆਲਾ ਵਿੱਚ ਪਲੰਬਰਾਂ ਨੂੰ ਉੱਨਤ ਹੁਨਰਾਂ ਨਾਲ ਲੈਸ ਕਰ ਰਿਹਾ ਹੈ । ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਪਟਿਆਲਾ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 15 ਤੋਂ 17 ਜਨਵਰੀ, 2025 ਤੱਕ ਚਿਤਕਾਰਾ ਯੂਨੀਵਰਸਿਟੀ ਦੀ ਅਤਿ-ਆਧੁਨਿਕ "ਆਈਕੋਨਿਕ ਪਲੰਬਿੰਗ ਲੈਬ" ਵਿਖੇ ਤਿੰਨ ਦਿਨਾਂ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ । ਇਸ ਪ੍ਰੋਗਰਾਮ ਵਿੱਚ ਪੰਜਾਬ ਹੁਨਰ ਵਿਕਾਸ ਮਿਸ਼ਨ, ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਤੇ ਪਟਿਆਲਾ ਪਲੰਬਰ ਐਸੋਸੀਏਸ਼ਨ ਵਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ । ਇਸ ਪ੍ਰੋਗਰਾਮ ਵਿੱਚ ਉਦਯੋਗਿਕ ਅਤੇ ਆਮ ਪਲੰਬਿੰਗ ਤਕਨੀਕਾਂ 'ਤੇ ਕੇਂਦ੍ਰਿਤ, ਸਿਖਲਾਈ ਦੌਰਾਨ ਕੁਸ਼ਲ ਪਾਣੀ ਪ੍ਰਬੰਧਨ 'ਤੇ ਜ਼ੋਰ ਦਿੰਦੇ ਹੋਏ ਟ੍ਰੇਨਿੰਗ ਲੈਣ ਵਾਲਿਆਂ ਨੂੰ ਉਨ੍ਹਾਂ ਹੁਨਰਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਜੋ ਕਿ ਉਨ੍ਹਾਂ ਦੀ ਰੁਜ਼ਗਾਰਯੋਗਤਾ ਨੂੰ ਵਧਾਉਣ ਦੇ ਨਾਲ-ਨਾਲ ਟਿਕਾਊ ਜਲ ਸਰੋਤ ਅਭਿਆਸਾਂ ਵਿੱਚ ਯੋਗਦਾਨ ਵੀ ਪਾਵੇ । ਬੁਲਾਰੇ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦਘਾਟਨ ਪੀਐਸਡੀਐਮ ਦੇ ਮਿਸ਼ਨ ਡਾਇਰੈਕਟਰ ਅੰਮ੍ਰਿਤ ਸਿੰਘ, ਚਿਤਕਾਰਾ ਯੂਨੀਵਰਸਿਟੀ ਦੇ ਸਿਵਲ ਵਿਭਾਗ ਦੇ ਮੁਖੀ ਡਾ. ਅਜੈ ਗੋਇਲ, ਮਗਸੀਪਾ ਤੋਂ ਕਮਲ ਕਿਸ਼ੋਰ ਅਤੇ ਪਟਿਆਲਾ ਪਲੰਬਰ ਐਸੋਸੀਏਸ਼ਨ ਦੇ ਸੰਸਥਾਪਕ ਮੈਂਬਰ ਸਚਿਨ ਗੁਪਤਾ ਨੇ ਦੀਪ ਜਗਾ ਕੇ ਕੀਤਾ । ਇਸ ਪਹਿਲਕਦਮੀ ਦੀ ਸਫਲਤਾ ਦੇ ਆਧਾਰ 'ਤੇ, ਪੀਐਸਡੀਐਮ ਨੇ 29 ਤੋਂ 31 ਜਨਵਰੀ, 2025 ਅਤੇ 12 ਤੋਂ 14 ਫਰਵਰੀ, 2025 ਤੱਕ ਵਾਧੂ ਸਿਖਲਾਈ ਸੈਸ਼ਨਾਂ ਦਾ ਐਲਾਨ ਕੀਤਾ ਹੈ । ਇਸ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਰਜਿਸਟ੍ਰੇਸ਼ਨ ਅਤੇ ਇਹਨਾਂ ਸਿਖਲਾਈ ਮੌਕਿਆਂ ਬਾਰੇ ਵਧੇਰੇ ਜਾਣਕਾਰੀ ਲਈ ਪੀਐਸਡੀਐਮ ਦੇ ਪਟਿਆਲਾ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ ।
Related Post
Popular News
Hot Categories
Subscribe To Our Newsletter
No spam, notifications only about new products, updates.